ਹੁਣੇ ਹੁਣੇ ਅੱਜ ਫ਼ਿਰ ਏਨਾਂ ਮਹਿੰਗਾ ਹੋਇਆ ਪੈਟਰੋਲ ਤੇ ਡੀਜ਼ਲ-ਲੋਕਾਂ ਦੀ ਫ਼ਿਰ ਲੱਗੇਗਾ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ

ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ( Petrol and diesel) ਦੀਆਂ ਕੀਮਤਾਂ ਵਿੱਚ ਵਾਧਾ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਤੇਲ ਦੀ ਵਧਦੀ ਮੰਗ ਕਾਰਨ ਹੋ ਰਿਹਾ ਹੈ। ਵਧ ਰਹੀ ਖਪਤ ਦੇ ਸੰਕੇਤਾਂ ਦੇ ਵਿਚਕਾਰ ਕੱਚਾ ਤੇਲ ਲਗਭਗ ਦੋ ਸਾਲਾਂ ਦੇ ਉੱਚ ਪੱਧਰ ਨੂੰ ਛੂਹ ਰਿਹਾ ਹੈ। ਬ੍ਰੈਂਟ ਕੱਚਾ ਤੇਲ, ਜੋ ਭਾਰਤ ਵਿਚ ਕੀਮਤਾਂ ਨਿਰਧਾਰਤ ਕਰਦਾ ਹੈ, ਪ੍ਰਤੀ ਬੈਰਲ 73 ਡਾਲਰ ਨੂੰ ਛੂਹ ਰਿਹਾ ਹੈ, ਜੋ ਅਪ੍ਰੈਲ 2019 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ।

ਅੱਜ ਦੀਆਂ ਕੀਮਤਾਂ – ਅੱਜ ਦੇ ਵਾਧੇ ਤੋਂ ਬਾਅਦ, ਦਿੱਲੀ ਵਿੱਚ ਪੈਟਰੋਲ ( Petrol ) ਦੀ ਕੀਮਤ 96.66 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ( diesel) 87.41 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ 102.82 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਅਤੇ ਡੀਜ਼ਲ 94.84 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਚੇਨਈ ਵਿਚ ਪੈਟਰੋਲ 97.91 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 94.04 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਇਸ ਦੇ ਨਾਲ ਹੀ ਕੋਲਕਾਤਾ ਵਿਚ ਪੈਟਰੋਲ (Petrol) ਦੀ ਕੀਮਤ 96.58 ਰੁਪਏ ਅਤੇ ਡੀਜ਼ਲ 90.25 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਚੰਡੀਗੜ੍ਹ ਵਿਚ ਪੈਟਰੋਲ (Petrol) 92.73 ਰੁਪਏ ਵਿਕ ਰਿਹਾ ਜਦਕਿ ਡੀਜ਼ਲ 86.92 ਰੁਪਏ ਵਿਕ ਰਿਹਾ ਹੈ। ਮੁਹਾਲੀ ਵਿਚ ਪੈਟਰੋਲ (Petrol) 98.57 ਅਤੇ ਡੀਜ਼ਲ 90.23 ਰੁਪਏ ਵਿਕ ਰਿਹਾ ਹੈ।

ਤੁਸੀਂ ਆਪਣੇ ਫੋਨ ਤੋਂ ਪੈਟਰੋਲ (Petrol) ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਇੱਕ ਐਸਐਮਐਸ ਦੁਆਰਾ ਹਰ ਰੋਜ਼ ਜਾਣ ਸਕਦੇ ਹੋ। ਇਸਦੇ ਲਈ ਤੁਸੀਂ ਇੰਡੀਅਨ ਆਇਲ ਐਸਐਮਐਸ ਸੇਵਾ ਦੇ ਤਹਿਤ ਮੋਬਾਈਲ ਨੰਬਰ 9224992249 ਤੇ ਐਸ ਐਮ ਐਸ ਭੇਜ ਸਕਦੇ ਹੋ।

ਤੁਹਾਡਾ ਸੁਨੇਹਾ ਕੁਝ ਇਸ ਤਰਾਂ ਦਾ ਹੋਵੇਗਾ – ਆਰਐਸਪੀ <ਸਪੇਸ> ਪੈਟਰੋਲ ਪੰਪ ਡੀਲਰ ਕੋਡ ਤੁਸੀਂ ਸਾਈਟ ਤੇ ਜਾ ਕੇ ਆਪਣੇ ਖੇਤਰ ਦੇ ਆਰਐਸਪੀ ਕੋਡ ਦੀ ਜਾਂਚ ਕਰ ਸਕਦੇ ਹੋ। ਇਹ ਸੁਨੇਹਾ ਭੇਜਣ ਤੋਂ ਬਾਅਦ, ਤੁਹਾਡੇ ਫੋਨ ਵਿੱਚ ਤੇਲ ਦੀ ਨਵੀਂ ਕੀਮਤ ਬਾਰੇ ਜਾਣਕਾਰੀ ਆ ਜਾਵੇਗੀ।

Leave a Reply

Your email address will not be published. Required fields are marked *