ਹੁਣੇ ਹੁਣੇ ਕੈਪਟਨ ਸਾਬ ਨੇ ਦਿੱਤੇ ਅਚਾਨਕ ਇਹ ਵੱਡੇ ਹੁਕਮ-ਦੇਖੋ ਪੂਰੀ ਖ਼ਬਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾ. ਗਗਨਦੀਪ ਕੰਗ ਦੀ ਅਗਵਾਈ ਵਾਲੇ ਮਾਹਿਰਾਂ ਦੇ ਗਰੁੱਪ ਨੂੰ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਸੰਦਰਭ ਵਿਚ ਵੈਕਸੀਨ ਦੇ ਅਸਰ ਦਾ ਅਧਿਐਨ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਾਇਰਸ ਦੇ ਮਹੀਨਾਵਾਰ ਬਦਲਦੇ ਸਰੂਪ ਵਿਚ ਇਹ ਦੇਖਿਆ ਗਿਆ ਕਿ ਭਾਵੇਂ ਮਾਰਚ ਵਿਚ 95 ਫ਼ੀਸਦੀ ਸਮੱਸਿਆ ਯੂ. ਕੇ. ਵਾਇਰਸ ਦੇ ਰੂਪ ਕਰਕੇ ਸੀ ਅਤੇ ਅਪ੍ਰੈਲ, 2021 ਵਿਚ ਡੈਲਟਾ ਵਾਇਰਸ ਵੱਧਣਾ ਸ਼ੁਰੂ ਹੋਇਆ ਅਤੇ ਮਈ ਤੱਕ ਇਹ ਹਾਵੀ ਹੋ ਕੇ ਲਗਭਗ 90 ਫ਼ੀਸਦੀ ਤੱਕ ਪਹੁੰਚ ਗਿਆ।

ਕੋਵਿਡ ਦੀ ਮੀਟਿੰਗ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਹ ਚਿੰਤਾ ਦਾ ਵਿਸ਼ਾ ਹੈ ਕਿ ਬ੍ਰਾਜ਼ੀਲ ਵਾਇਰਸ ਦਾ ਰੂਪ ਅਪ੍ਰੈਲ ਵਿਚ ਇਕ ਫ਼ੀਸਦੀ ਤੋਂ ਵੱਧਣਾ ਸ਼ੁਰੂ ਹੋਇਆ, ਜੋ ਹੁਣ 8 ਫ਼ੀਸਦੀ ਤੇ ’ਹੈ। ਉਨ੍ਹਾਂ ਨੇ ਕੁੱਝ ਹੋਰ ਸੈਂਪਲਾਂ ਦਾ ਅਧਿਐਨ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਤਾਂ ਕਿ ਸਪੱਸ਼ਟ ਤਸਵੀਰ ਸਾਹਮਣੇ ਲਿਆਉਣ ਦੇ ਨਾਲ-ਨਾਲ ਠੋਸ ਕਾਰਜਨੀਤੀ ਘੜੀ ਜਾ ਸਕੇ।

ਸੂਬੇ ਦੇ ਸਲਾਹਕਾਰ ਡਾ. ਕੇ. ਕੇ. ਤਲਵਾੜ ਨੇ ਕਿਹਾ ਕਿ ਦੂਜੀ ਲਹਿਰ ਦੌਰਾਨ ਵੈਂਟੀਲੈਂਟਰ ‘ਤੇ ਰਹੇ ਮਰੀਜ਼ਾਂ ਦੇ ਆਡਿਟ ਦਾ ਅਧਿਐਨ ਕਰਨ ਲਈ ਮਾਹਿਰਾਂ ਦੇ ਗਰੁੱਪ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਜੋ ਭਵਿੱਖ ਲਈ ਇਸ ਸਬੰਧ ਵਿਚ ਜਾਣਕਾਰੀ ਇਕੱਤਰ ਕੀਤੀ ਜਾ ਸਕੇ।ਮੁੱਖ ਸਕੱਤਰ ਵਿੰਨੀ ਮਹਾਜਨ ਨੇ ਖ਼ੁਲਾਸਾ ਕੀਤਾ ਕਿ ਡਾ. ਤਲਵਾੜ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਵਾਇਰਸ ਦੇ ਸੈਂਪਲਿੰਗ ਦੇ ਪ੍ਰਬੰਧਨ ਦੀ ਕੋਸ਼ਿਸ਼ ਕਰ ਰਹੇ ਹਨ।

ਮੁੱਖ ਮੰਤਰੀ ਨੇ ਬਲੈਕ ਫੰਗਸ ਦੇ ਸਾਰੇ ਕੇਸ ਘੋਖਣ ਦੇ ਹੁਕਮ ਦਿੱਤੇ, ਜਿਸ ਦੇ ਸੂਬੇ ਵਿਚ ਇਸ ਵੇਲੇ 441 ਕੇਸ ਹਨ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਇਨ੍ਹਾਂ ਵਿੱਚੋਂ 51 ਦਾ ਇਲਾਜ ਕੀਤਾ ਜਾ ਚੁੱਕਾ ਹੈ ਅਤੇ 308 ਕੇਸ ਇਲਾਜ ਅਧੀਨ ਹਨ। ਸਿਹਤ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਕੁੱਲ 441 ਕੇਸਾਂ ਵਿੱਚੋਂ 388 ਕੇਸ ਪੰਜਾਬ ਤੋਂ ਹਨ, ਜਦੋਂ ਕਿ ਬਾਕੀ ਕੇਸ ਦੂਜੇ ਸੂਬਿਆਂ ਤੋਂ ਹਨ। ਉਨ੍ਹਾਂ ਕਿਹਾ ਕਿ ਬਿਮਾਰੀ ਦੇ ਇਲਾਜ ਲਈ ਦਵਾਈਆਂ ਦੀ ਢੁੱਕਵੀਂ ਸਪਲਾਈ ਉਪਲੱਬਧ ਹੈ।

ਮੁੱਢਲੇ ਲੱਛਣਾਂ ਦੀ ਸ਼ਨਾਖ਼ਤ ਰਾਹੀਂ ਕੋਵਿਡ ਦੀ ਸੰਭਾਵੀ ਤੀਜੀ ਲਹਿਰ ਦੇ ਖ਼ਿਲਾਫ਼ ਸਮੇਂ ਸਿਰ ਬਣਦੇ ਕਦਮ ਚੁੱਕਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਇਕ ਦਿਨ ਵਿਚ ਲਗਭਗ 50,000 ਟੈਸਟਿੰਗ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਹਰੇਕ ਪਾਜ਼ੇਟਿਵ ਮਰੀਜ਼ ਦੇ ਬਦਲੇ ਕੰਟੈਕਟ ਟਰੇਸਿੰਗ ਅਤੇ ਟੈਸਟਿੰਗ ਲਈ 15 ਵਿਅਕਤੀਆਂ ਦੀ ਪ੍ਰਕਿਰਿਆ ਜਾਰੀ ਰੱਖਣ ਲਈ ਆਖਿਆ, ਜਦੋਂ ਕਿ ਘਰੇਲੂ ਇਕਾਂਤਵਾਸ ਦੇ ਮਾਮਲਿਆਂ ਵਿਚ ਨਿਗਰਾਨੀ ਅਤੇ ਪ੍ਰਬੰਧਨ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

Leave a Reply

Your email address will not be published. Required fields are marked *