ਜਾਣੋ ਕੈਨੇਡਾ ਵਿੱਚ ਜ਼ਮੀਨ ਲੈ ਕੇ ਪੱਕੇ ਹੋਣ ਦਾ ਸਹੀ ਤਰੀਕਾ-ਦੇਖੋ ਤੇ ਸ਼ੇਅਰ ਕਰੋ

ਜਿਆਦਾਤਰ ਪੰਜਾਬੀ ਨੌਜਵਾਨ ਅਤੇ ਕਈ ਕਿਸਾਨ ਵੀ ਪੰਜਾਬ ਛੱਡ ਕੈਨੇਡਾ ਜਾ ਪੱਕੇ ਹੋਣਾ ਚਾਹੁੰਦੇ ਹਨ। ਕਿਉਂਕਿ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ ਅਤੇ ਇਸੇ ਕਾਰਨ ਪੰਜਾਬੀਆਂ ਨੂੰ ਕੈਨੇਡਾ ਬਹੁਤ ਪਸੰਦ ਹੈ। ਪਰ ਪਿਛਲੇ ਕੁਝ ਸਮੇਂ ਤੋਂ ਮਹਾਮਾਰੀ ਦੇ ਕਾਰਨ ਜਿਆਦਾਤਰ ਦੇਸ਼ਾਂ ਨੇ ਆਪਣੀਆਂ ਹੱਦਾਂ ਵਿਚ ਦਾਖਲ ਹੋਣ ਤੇ ਪਾਬੰਦੀ ਲਗਾਈ ਹੋਈ ਸੀ ਜਿਸ ਕਾਰਨ ਵੀਜ਼ਾ ਅਤੇ PR ਤੇ ਵੀ ਰੋਕ ਸੀ। ਕਈ ਲੋਕ ਕੈਨੇਡਾ ਜਾਣ ਲਈ ਗੈਰ ਕਾਨੂੰਨੀ ਤਰੀਕੇ ਅਪਣਾਉਂਦੇ ਹਨ ਜਿਸ ਨਾਲ ਤੁਹਾਡੇ ਲਈ ਵੱਡੀ ਮੁਸੀਬਤ ਖੜੀ ਹੋ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਨੇ ਆਪਣੇ ਪੇਂਡੂ ਇਲਾਕਿਆਂ ਦੇ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨਾਂ ਲਈ ਵੀ ਕਈ ਤਰਾਂ ਦੀਆਂ ਅਰਜ਼ੀਆਂ ਖੋਲ੍ਹੀਆਂ ਹੋਈਆਂ ਹਨ। ਪੰਜਾਬ ਤੋਂ ਬਹੁਤ ਸਾਰੇ ਕਿਸਾਨ ਕੈਨੇਡਾ ਵਿਚ ਜ਼ਮੀਨ ਖਰੀਦਣਾ ਚਾਹੁੰਦੇ ਹਨ ਅਤੇ ਨਾਲ ਹੀ ਉਥੋਂ ਦੀ PR ਲੈਣਾ ਯਾਨੀ ਕਿ ਪੱਕੇ ਹੋਣਾ ਚਾਹੁੰਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਇਮੀਗ੍ਰੇਸ਼ਨ ਅਤੇ ਰੀਅਲ ਅਸਟੇਟ ਦੇ ਮਾਹਿਰਾਂ ਦੇ ਕਹਿਣ ਅਨੁਸਾਰ ਕੈਨੇਡਾ ਜਾਕੇ ਜ਼ਮੀਨ ਲੈਣ ਅਤੇ ਪੱਕੇ ਹੋਣ ਦਾ ਸਹੀ ਤਰੀਕਾ ਦੱਸਾਂਗੇ।

ਇਸ ਸਬੰਧੀ ਇਮੀਗ੍ਰੇਸ਼ਨ ਮਾਹਿਰ ਅਤੇ ਕੈਨੇਡਾ ਦੇ ਸਾਬਕਾ ਵੀਜ਼ਾ ਆਫ਼ਿਸਰ Y.D ਮਲਹੋਤਰਾ ਦਾ ਕਹਿਣਾ ਹੈ ਕਿ ਕਿਸਾਨ ਕੈਨੇਡਾ ਆ ਵੀ ਸਕਦੇ ਹਨ ਅਤੇ ਇਥੇ ਪੱਕੇ ਵੀ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਬਿਜਨੇਸ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਤਹਿਤ ਇਥੇ ਆਕੇ ਜ਼ਮੀਨ ਖਰੀਦ ਸਕਦੇ ਹਨ। ਪਰ ਸ਼ਰਤਾਂ ਦੇ ਅਨੁਸਾਰ ਤੁਹਾਨੂੰ ਉੱਥੇ ਜ਼ਮੀਨ ਖਰੀਦਕੇ ਖੇਤੀ ਕਰਨੀ ਹੀ ਪਏਗੀ ਅਤੇ ਜੇਕਰ ਤੁਸੀਂ ਖੇਤੀ ਨਹੀਂ ਕਰਦੇ ਹੋ ਤਾਂ ਤੁਹਾਨੂੰ PR ਨਹੀਂ ਮਿਲੇਗੀ |

ਇਸਦੇ ਨਾਲ ਹੀ ਇਸ ਪ੍ਰੋਗਰਾਮ ਦੀਆਂ ਹੋਰ ਵੀ ਕਈ ਸ਼ਰਤਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਪੂਰਾ ਕੀਤੇ ਬਿਨਾ ਤੁਹਾਨੂੰ ਵੀਜ਼ਾ ਨਹੀਂ ਮਿਲ ਸਕੇਗਾ। ਇਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Leave a Reply

Your email address will not be published. Required fields are marked *