ਹੁਣੇ ਹੁਣੇ 12 ਦੇ ਨਤੀਜ਼ਿਆਂ ਬਾਰੇ ਸੁਪਰੀਮ ਕੋਰਟ ਤੋਂ ਆਈ ਇਹ ਵੱਡੀ ਖ਼ਬਰ

ਸੀਬੀਐੱਸਈ ਲਈ ਬਿਨਾਂ ਪ੍ਰਰੀਖਿਆ ਲਿਆਂ 12ਵੀਂ ਜਮਾਤ ਦਾ ਨਤੀਜਾ ਜਾਰੀ ਕਰਨਾ ਵੱਡੀ ਚੁਣੌਤੀ ਹੈ। ਬੋਰਡ ਨੇ ਇਸ ਲਈ ਇਕ ਕਮੇਟੀ ਵੀ ਬਣਾਈ ਹੈ ਜੋ 17 ਜੂਨ ਨੂੰ ਮੁਲਾਂਕਣ ਲਈ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੇਗੀ। ਕਮੇਟੀ ਨਾਲ ਜੁੜੇ ਸੂਤਰਾਂ ਮੁਤਾਬਕ 12ਵੀਂ ਦਾ ਨਤੀਜਾ ਜਾਰੀ ਕਰਨ ਤੋਂ ਪਹਿਲਾਂ 15 ਫ਼ੀਸਦੀ ਅੰਕਾਂ ਲਈ ਇਕ ਹੋਰ ਇੰਟਰਨਲ ਅਸੈੱਸਮੈਂਟ ਹੋ ਸਕਦਾ ਹੈ ਤਾਂ ਜੋ ਵਿਦਿਆਰਥੀ ਕਿਸੇ ਕਾਰਨ 12ਵੀਂ ਦੀ ਪ੍ਰਰੀ ਬੋਰਡ ਜਾਂ ਛਿਮਾਹੀ ਪ੍ਰੀਖਿਆਵਾਂ ਵਿਚ ਬਿਹਤਰ ਨਹੀਂ ਕਰ ਸਕੇ ਪਰ ਬੋਰਡ ਦੀਆਂ ਪ੍ਰੀਖਿਆਵਾਂ ਦੀ ਬਿਹਤਰ ਤਿਆਰੀ ਕਰ ਰਹੇ ਸਨ, ਉਨ੍ਹਾਂ ਨੂੰ ਇਸ ਦਾ ਲਾਭ ਮਿਲ ਸਕੇ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਸ ਮੁਲਾਂਕਣ ਦਾ ਆਧਾਰ ਕੀ ਹੋਵੇਗਾ।

12ਵੀਂ ਦੇ ਨਤੀਜੇ ਜਾਰੀ ਕਰਨ ਲਈ ਸੀਬੀਐੱਸਈ 30-20-50 ਦੇ ਫਾਰਮੂਲੇ ਦੇ ਆਧਾਰ ‘ਤੇ ਮੁੱਲਾਂਕਣ ਕਰ ਸਕਦਾ ਹੈ। ਇਸ ਵਿਚ 10ਵੀਂ ਦੇ 30 ਫ਼ੀਸਦੀ ਅੰਕ, 11ਵੀਂ ਦੇ 20 ਫ਼ੀਸਦੀ ਅੰਕ ਤੇ 12ਵੀਂ ਦੇ 50 ਫ਼ੀਸਦੀ ਅੰਕਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਕਮੇਟੀ 11ਵੀਂ ਦੇ 20 ਫ਼ੀਸਦੀ ਅੰਕਾਂ ਨੂੰ ਹੀ ਜੋੜਨ ਦੇ ਹੱਕ ਵਿਚ ਹੈ ਕਿਉਂਕਿ 11ਵੀਂ ਵਿਚ ਵਿਦਿਆਰਥੀਆਂ ਦੇ ਸਾਹਮਣੇ ਕਈ ਸਮੱਸਿਆਵਾਂ ਹੁੰਦੀਆਂ ਹਨ। ਵਿਭਾਗ ਵੱਖ-ਵੱਖ ਹੋਣ ਕਾਰਨ ਕਾਫ਼ੀ ਸਮਾਂ ਵਿਸ਼ੇ ਨੂੰ ਸਮਝਣ ਵਿਚ ਹੀ ਨਿਕਲ ਜਾਂਦਾ ਹੈ।

ਇਹ ਵੀ ਦੇਖਣ ਵਿਚ ਆਇਆ ਹੈ ਕਿ 12ਵੀਂ ‘ਤੇ ਫੋਕਸ ਹੋਣ ਕਾਰਨ ਕਈ ਵਿਦਿਆਰਥੀ 11ਵੀਂ ਵਿਚ ਜ਼ਿਆਦਾ ਗੰਭੀਰਤਾ ਨਾਲ ਪ੍ਰਰੀਖਿਆ ਨਹੀਂ ਦਿੰਦੇ। ਮੁੱਲਾਂਕਣ ਵਿਚ 12ਵੀਂ ਦੇ 50 ਫ਼ੀਸਦੀ ਅੰਕਾਂ ਨੂੰ ਸ਼ਾਮਲ ਕਰਨ ਦੇ ਹੱਕ ਵਿਚ ਮਜ਼ਬੂਤ ਦਲੀਲ ਹੈ। ਚੂੰਕਿ 12ਵੀਂ ਦੀ ਸਾਲ ਭਰ ਦੀ ਪੜ੍ਹਾਈ ਦੇ ਆਧਾਰ ‘ਤੇ ਹੀ ਬੋਰਡ ਦੀ ਪ੍ਰਰੀਖਿਆ ਹੁੰਦੀ ਹੈ ਇਸ ਲਈ ਇਸ ਦੇ ਅੰਕ ਸਭ ਤੋਂ ਜ਼ਿਆਦਾ ਮਹੱਤਵਪੂਰਨ ਹਨ। ਇਨ੍ਹਾਂ 50 ਫ਼ੀਸਦੀ ਅੰਕਾਂ ਵਿਚ 35 ਫ਼ੀਸਦੀ ਅੰਕ ਪ੍ਰਰੀ ਬੋਰਡ, ਿਛਮਾਹੀ ਪ੍ਰਰੀਖਿਆ, ਇੰਟਰਨਲ ਅਸੈੱਸਮੈਂਟ ਤੇ ਪ੍ਰਰੈਕਟੀਕਲ ਪ੍ਰਰੀਖਿਆ ਦੇ ਹੋ ਸਕਦੇ ਹਨ।

ਬੋਰਡ ਨੂੰ ਭੇਜੇ ਜਾਣਗੇ ਪ੍ਰਰੈਕਟੀਕਲ ਪ੍ਰੀਖਿਆ ਦੇ ਅੰਕ – ਕੋਰੋਨਾ ਦੇ ਚੱਲਦਿਆਂ ਕਈ ਸਕੂਲਾਂ ਨੇ ਪ੍ਰੈਕਟੀਕਲ ਪ੍ਰੀਖਿਆਵਾਂ ਨਹੀਂ ਕਰਵਾਈਆਂ ਸਨ। ਅਜਿਹੇ ਵਿਚ ਉਨ੍ਹਾਂ ਨੂੰ ਆਨਲਾਈਨ ਹੀ ਪ੍ਰਰੈਕਟੀਕਲ ਪ੍ਰਰੀਖਿਆ ਕਰਵਾ ਕੇ ਅੰਕ 28 ਜੂਨ ਤਕ ਅਪਲੋਡ ਕਰਨ ਲਈ ਕਿਹਾ ਗਿਐ ਹੈ। ਇਨ੍ਹਾਂ ਅੰਕਾਂ ਨੂੰ ਬੋਰਡ ਨੂੰ ਭੇਜਿਆ ਜਾਵੇਗਾ। ਸੂਤਰਾਂ ਮੁਤਾਬਕ 12ਵੀਂ ਦੇ ਨਤੀਜੇ ਵਿਚ ਪ੍ਰਰੈਕਟੀਕਲ ਪ੍ਰਰੀਖਿਆ ਦੇ ਅੰਕ ਬਹੁਤ ਮਹੱਤਵਪੂਰਨ ਹੋਣਗੇ।

ਸਾਰਿਆਂ ਸੂਬਿਆਂ ਦੀ ਦੇਖੀ ਜਾਵੇਗੀ ਔਸਤ – ਸੂਤਰਾਂ ਮੁਤਾਬਕ ਕਮੇਟੀ ਦੀ ਕੋਸ਼ਿਸ਼ ਹੈ ਕਿ ਸੀਬੀਐੱਸਈ ਦਾ ਨਤੀਜਾ ਸਾਰੇ ਮਾਪਦੰਡਾਂ ‘ਤੇ ਖਰਾ ਉੱਤਰੇ ਤੇ ਵਿਦਿਆਰਥੀ ਵੀ ਸੰਤੁਸ਼ਟ ਹੋਣ। ਨਾਲ ਹੀ ਸੂਬਿਆਂ ਦੇ ਨਤੀਜਿਆਂ ਵਿਚ ਜ਼ਿਆਦਾ ਫ਼ਰਕ ਨਾ ਰਹੇ। ਇਸ ਲਈ ਨਤੀਜੇ ਜਾਰੀ ਕਰਨ ਤੋਂ ਪਹਿਲਾਂ ਸਾਰੇ ਸੂਬਿਆਂ ਦੀ ਅੌਸਤ ਦੇਖੀ ਜਾਵੇਗੀ।

Leave a Reply

Your email address will not be published. Required fields are marked *