ਸੁਪਰੀਮ ਕੋਰਟ ਦੀ ਵਕੀਲ ਕੁੜੀ ਗੁਆਂਢੀਆਂ ਦੇ ਖੇਤ ਵਿਚ ਲਗਾ ਰਹੀ ਹੈ ਝੋਨਾ ਤੇ ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦਾ ਸੰਘਰਸ਼ ਅੱਜ ਵੀ ਜਾਰੀ ਹੈ। ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਦੇ ਖੇਤਾਂ ਦੀ ਦੇਖਭਾਲ ਲੋਕਾਂ ਵਲੋਂ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਖੇਤਾਂ ਦਾ ਹੋਰ ਲੋਕਾਂ ਵਲੋਂ ਖੇਤੀ ਕਰਕੇ ਧਿਆਨ ਰੱਖਿਆ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਮੋਗਾ ’ਚ ਵੀ ਸਾਹਮਣੇ ਆਇਆ ਹੈ,

ਜਿਥੇ ਸੁਪਰੀਮ ਕੋਰਟ ਦੀ ਇਕ ਵਕੀਲ ਪਰਪ੍ਰੀਤ ਕੌਰ ਆਪਣੇ ਪਰਿਵਾਰ ਨਾਲ ਮਿਲ ਕੇ ਗੁਆਂਢ ’ਚ ਰਹਿ ਰਹੇ ਕਿਸਾਨ ਦੇ ਖੇਤਾਂ ’ਚ ਝੋਨੇ ਦੀ ਬਿਜਾਈ ਕਰ ਰਹੀ ਹੈ, ਜਿਸ ਨਾਲ ਧਰਨੇ ’ਚ ਗਏ ਕਿਸਾਨ ਨੂੰ ਫ਼ਾਇਦਾ ਹੋ ਸਕੇ।ਇਸ ਸਬੰਧ ’ਚ ਜਦੋਂ ਸੁਪਰੀਮ ਕੋਰਟ ਦੀ ਵਕੀਲ ਪਰਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਇੱਕ ਕਿਸਾਨ ਦੀ ਧੀ ਹੈ ਅਤੇ ਉਸਦੀ ਮਾਂ ਵੀ ਖੇਤਾਂ ਵਿੱਚ ਕੰਮ ਕਰਦੀ ਸੀ।

ਉਸ ਨੇ ਕਿਹਾ ਕਿ ਉਹ ਸ਼ੁਰੂ ਤੋਂ ਕਿਸਾਨਾਂ ਦੇ ਨਾਲ ਉਨ੍ਹਾਂ ਦੇ ਸੰਘਰਸ਼ ਵਿੱਚ ਰਹੀ ਹੈ ਅਤੇ ਹੁਣ ਉਹ ਕੋਰੋਨਾ ਦੇ ਕਾਰਨ ਘਰ ਵਾਪਸ ਆਈ ਹੋਈ ਹੈ। ਉਸ ਨੇ ਦੱਸਿਆ ਕਿ ਉਸ ਦੇ ਗੁਆਂਢੀ ਦਿੱਲੀ ਧਰਨੇ ’ਚ ਸ਼ਾਮਲ ਹੋਣ ਲਈ ਗਏ ਹੋਏ ਹਨ। ਉਨ੍ਹਾਂ ਨੇ ਆਪਣੇ ਖੇਤ ਦੀ ਜ਼ਮੀਨ ਵਾਹੀ ਹੋਈ ਸੀ, ਜਿਸ ’ਚ ਝੋਨੇ ਦੀ ਬਿਜਾਈ ਕਰਨੀ ਬਾਕੀ ਸੀ।

ਉਸ ਨੇ ਦੱਸਿਆ ਕਿ ਅੱਜ ਆਪਣੇ ਪਰਿਵਾਰ ਨਾਲ ਮਿਲ ਕੇ ਗੁਆਂਢੀਆਂ ਦੇ ਖੇਤਾਂ ’ਚ ਝੋਨੇ ਦੀ ਬਿਜਾਈ ਕਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮਦਦ ਹੋ ਗਈ। ਉਸ ਨੇ ਕਿਹਾ ਕਿ ਭਾਵੇਂ ਉਹ ਪੇਸ਼ੇ ਵਜੋਂ ਵਕੀਲ ਹੈ ਪਰ ਉਸ ਤੋਂ ਪਹਿਲਾਂ ਉਹ ਇਕ ਕਿਸਾਨ ਦੀ ਧੀ ਹੈ।ਉਸ ਨੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਪਿੰਡਾਂ ’ਚ ਜਾਣ ਜਿਥੋਂ ਦੇ ਕਿਸਾਨ ਦਿੱਲੀ ਧਰਨੇ ’ਚ ਸ਼ਾਮਲ ਹਨ।ਉਕਤ ਕਿਸਾਨਾਂ ਦੇ ਖੇਤਾਂ ’ਚ ਜਾ ਕੇ ਨੌਜਵਾਨ ਉਨ੍ਹਾਂ ਦੀਆਂ ਫ਼ਸਲਾਂ ਦੀ ਬਿਜਾਈ ਕਰ ਦੇਣ, ਜਿਸ ਨਾਲ ਉਨ੍ਹਾਂ ਦੀ ਮਦਦ ਹੋਵੇਗੀ। ਇਸ ਦੇ ਨਾਲ ਹੀ ਵਕੀਲ ਨੇ ਸਰਕਾਰ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਪਾਸ ਕੀਤੇ ਤਿੰਨ ਕਾਨੂੰਨਾਂ ਨੂੰ ਜਲਦੀ ਤੋਂ ਜਲਦੀ ਰੱਦ ਕਰ ਦੇਵੇ।

Leave a Reply

Your email address will not be published. Required fields are marked *