ਪੰਜਾਬ ਤੇ ਹਰਿਆਣਾ ਚ’ ਮੀਂਹ ਪੈਣ ਬਾਰੇ ਆਈ ਵੱਡੀ ਖ਼ਬਰ-ਪੰਜਾਬੀਓ ਹੋਜੋ ਤਿਆਰ

ਦੱਖਣੀ-ਪੱਛਮੀ ਮੌਨਸੂਨ ਦੇਸ਼ ਦੇ ਜ਼ਿਆਦਾਤਰ ਖੇਤਰਾਂ ‘ਚ ਸਰਗਰਮ ਹੋ ਚੁੱਕਾ ਹੈ ਪਰ ਉੱਤਰੀ ਖੇਤਰਾਂ ‘ਚ ਪਹੁੰਚਣ ‘ਚ ਉਸ ਦੀ ਰਫ਼ਤਾਰ ਥੰਮ੍ਹ ਗਈ ਹੈ। ਹਵਾ ਦੀਆਂ ਉਲਟ ਸਥਿਤੀਆਂ ਕਾਰਨ ਮੌਨਸੂਨ ਨੂੰ ਲੱਗੇ ਇਸ ਝਟਕੇ ਨਾਲ ਉੱਤਰੀ ਸੂਬਿਆਂ ਰਾਜਸਥਾਨ, ਪੰਜਾਬ, ਹਰਿਆਣਾ ਤੇ ਦਿੱਲੀ ‘ਚ ਮੌਨਸੂਨ ਦੇ ਪਹੁੰਚਣ ਵਿਚ ਦੇਰੀ ਹੋ ਸਕਦੀ ਹੈ।

ਭਾਰਤੀ ਮੌਸਮ ਵਿਭਾਗ ਦੇ ਪੂਰਵ ਅਨੁਮਾਨ ਮੁਤਾਬਕ ਬਿਹਾਰ ਤੇ ਪੂਰਬੀ ਉੱਤਰ ਪ੍ਰਦੇਸ਼ ਤਕ ਮੌਨਸੂਨ ਭਲੇ ਹੀ ਸਮੇਂ ਤੋਂ ਪਹਿਲਾਂ ਪਹੁੰਚ ਗਿਆ ਹੋਵੇ, ਪਰ ਪੱਛਮੀ ਉੱਤਰ ਪ੍ਰਦੇਸ਼ ਤਕ ਉਸ ਦੇ ਪਹੁੰਚਣ ਵਿਚ ਤਿੰਨ ਤੋਂ ਚਾਰ ਦਿਨਾਂ ਤਕ ਦੀ ਦੇਰ ਹੋ ਸਕਦੀ ਹੈ। ਚੱਕਰਵਾਤੀ ਸਥਿਤੀ ਪੈਦਾ ਹੋਣ ਦੀ ਵਜ੍ਹਾ ਨਾਲ ਮੌਨਸੂਨ ਦੀ ਰਫ਼ਤਾਰ ਹੌਲੀ ਹੋਈ ਹੈ।

ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਐੱਮ ਮਹਾਪਾਤਰ ਨੇ ਦੱਸਿਆ ਕਿ ਪੂਰਬੀ ਉੱਤਰ ਪ੍ਰਦੇਸ਼ ਅਤੇ ਆਸਪਾਸ ਦੇ ਇਲਾਕਿਆਂ ਵਿਚ ਪੱਛਮੀ ਗੜਬੜੀ ਦੀ ਸਥਿਤੀ ਬਣੀ ਹੋਈ ਹੈ। ਰਾਜਸਥਾਨ, ਗੁਜਰਾਤ ਦੇ ਕੁਝ ਹਿੱਸੇ, ਪੰਜਾਬ, ਹਰਿਆਣਾ ਅਤੇ ਦਿੱਲੀ ਪਹੁੰਚਣ ਲਈ ਹਵਾਵਾਂ ਦੀ ਚਾਲ ਅਤੇ ਦਿਸ਼ਾ ਅਨੁਕੂਲ ਨਹੀਂ ਹੈ।

ਪੂਰਬੀ ਉੱਤਰ ਪ੍ਰਦੇਸ਼ ‘ਚ ਵਰਤਮਾਨ ਚੱਕਰਵਾਤੀ ਸਥਿਤੀ ਕਾਰਨ ਮੌਨਸੂਨ ਉੱਤਰ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆਂ ‘ਚ ਅਗਲੇ ਪੰਜ ਦਿਨਾਂ ‘ਚ ਹੌਲੀ-ਹੌਲੀ ਪਹੁੰਚ ਸਕਦਾ ਹੈ। ਸਥਾਨਕ ਚੱਕਰਵਾਤੀ ਹਵਾਵਾਂ ਦੇ ਦਬਾਅ ਵਿਚ ਦਿੱਲੀ ਸਮੇਤ ਐੱਨਸੀਆਰ ਦੇ ਵੱਖ-ਵੱਖ ਖੇਤਰਾਂ ਵਿਚ ਛਿਟਪੁਟ ਬਾਰਿਸ਼ ਹੁੰਦੀ ਰਹੇਗੀ।ਹਵਾਵਾਂ ਦੀ ਬਦਲਦੀ ਸਥਿਤੀ ਕਾਰਨ ਦਿੱਲੀ ‘ਚ ਮੌਨਸੂਨ ਦੀ ਬਾਰਿਸ਼ ਆਪਣੇ ਪੂਰਵ ਨਿਰਧਾਰਤ ਸਮੇਂ 29 ਜੂਨ ਤਕ ਪਹੁੰਚਣ ਦਾ ਅਨੁਮਾਨ ਹੈ।

ਅਗਲੇ ਹਫ਼ਤੇ ਤਕ ਹੀ ਦਿੱਲੀ ‘ਚ ਮੌਨਸੂਨ ਸਰਗਰਮ ਹੋਵੇਗਾ। ਫ਼ਿਲਹਾਲ ਦੱਖਣੀ-ਪੱਛਮੀ ਮੌਨਸੂਨੀ ਹਵਾਵਾਂ ਉੱਤਰੀ ਸਰਹੱਦ ਦੀਵ, ਸੂਰਤ, ਨੰਦੁਰਬਾਰ, ਭੋਪਾਲ, ਹਮੀਰਪੁਰ, ਬਾਰਾਬੰਕੀ, ਬਰੇਲੀ, ਸਹਾਰਨਪੁਰ, ਅੰਬਾਲਾ ਤੇ ਅੰਮਿ੍ਤਸਰ ਤੋਂ ਗੁਜ਼ਰ ਰਹੀਆਂ ਹਨ। ਕੇਰਲ ‘ਚ ਸਮੇਂ ਤੋਂ ਦੋ ਦਿਨ ਦੀ ਦੇਰੀ ਤੋਂ ਬਾਅਦ 3 ਜੂਨ ਨੂੰ ਪੁੱਜੇ ਦੱਖਣੀ-ਪੱਛਮੀ ਮੌਨਸੂਨ ਨੇ ਰਫ਼ਤਾਰ ਫੜਦੇ ਹੋਏ ਤੇਜ਼ੀ ਨਾਲ ਦੇਸ਼ ਦੇ ਵੱਡੇ ਹਿੱਸੇ ਨੂੰ ਕਵਰ ਕਰ ਲਿਆ।

Leave a Reply

Your email address will not be published.