ਹੁਣੇ ਹੁਣੇ ਗੈਸ ਖਪਤਵਾਰਾਂ ਲਈ ਆਈ ਵੱਡੀ ਰਾਹਤ,ਲੱਗਣਗੀਆਂ ਮੌਜ਼ਾਂ ਹੀ ਮੌਜ਼ਾਂ

ਘਰੇਲੂ ਗੈਸ ਖ਼ਪਤਕਾਰਾਂ ਲਈ ਵੱਡੀ ਰਾਹਤ ਭਰੀ ਖ਼ਬਰ ਹੈ। ਹੁਣ ਉਨ੍ਹਾਂ ਦੀ ਸਬੰਧਿਤ ਗੈਸ ਏਜੰਸੀ ਦੇ ਡਲਿਵਰੀਮੈਨ ਖ਼ਪਤਕਾਰ ਦੇ ਰਸੋਈ ਘਰ ’ਚ ਸਿਲੰਡਰ ਦੀ ਡਲਿਵਰੀ ਦੇਣ ਤੋਂ ਪਹਿਲਾਂ ਗੈਸ ਚੋਰੀ ਨਹੀਂ ਕਰ ਸਕਣਗੇ। ਅਸਲ ‘ਚ ਇੰਡੇਨ ਗੈਸ ਕੰਪਨੀ ਵੱਲੋਂ ਘਰੇਲੂ ਗੈਸ ਸੈਕਟਰ ’ਚ ਉਤਾਰਿਆ ਗਿਆ ‘ਬਲਾਸਟ ਪਰੂਫ ਗੈਸ ਸਿਲੰਡਰ’ ਪਾਰਦਰਸ਼ੀ ਤਕਨੀਕ ਨਾਲ ਲੈਸ ਹੋਣ ਕਾਰਨ ਖ਼ਪਤਕਾਰਾਂ ਨੂੰ ਅਲਰਟ ਕਰੇਗਾ ਕਿ ਡਲਿਵਰੀ ਦੌਰਾਨ ਸਿਲੰਡਰ ਵਿਚ ਗੈਸ ਦੀ ਮਾਤਰਾ ਸਹੀ ਹੈ ਜਾਂ ਨਹੀਂ।

ਕੰਪਨੀ ਦੇ ਅਧਿਕਾਰੀਆਂ ਡਿਪਟੀ ਜਨਰਲ ਮੈਨੇਜਰ (ਡੀ. ਜੀ. ਐੱਮ.) ਮਹਿੰਦਰ ਸਿੰਘ, ਸੇਲਜ਼ ਅਧਿਕਾਰੀ ਹਰਦੇਵ ਸਿੰਘ ਬੱਧਣ ਅਤੇ ਸੇਲਜ਼ ਅਧਿਕਾਰੀ ਸੰਚਿਤ ਸ਼ਰਮਾ ਵੱਲੋਂ ਪੰਜਾਬ ਸਟੇਟ ਆਫਿਸ ਚੰਡੀਗੜ੍ਹ ਦੇ ਤਹਿਤ ਪੈਂਦੇ ਜ਼ਿਲ੍ਹਾ ਲੁਧਿਆਣਾ ਸਥਿਤ ਬਚਨ ਗੈਸ ਸਰਵਿਸ ਤੋਂ ‘ਬਲਾਸਟ ਪਰੂਫ ਗੈਸ ਸਿਲੰਡਰ’ ਦੀ ਸ਼ੁਰੂਆਤ ਕੀਤੀ ਹੈ।

ਮਾਹਿਰਾਂ ਨੇ ਦੱਸਿਆ ਕਿ ਉਕਤ ਸਿਲੰਡਰ ਦਾ ਵਜ਼ਨ ਸਿਰਫ 8-10 ਕਿਲੋਗ੍ਰਾਮ ਹੈ, ਜੋ ਜਿੱਥੇ ਦੇਖਣ ਵਿਚ ਕਾਫੀ ਆਕਰਸ਼ਿਤ ਹੈ, ਉੱਥੇ ਚੁੱਕਣ ਤੇ ਰੱਖਣ ਵਿਚ ਵੀ ਕਾਫੀ ਹਲਕਾ ਹੈ ਅਤੇ ਕੰਪੋਜ਼ਿਟ ਯੰਤਰ ਤੋਂ ਤਿਆਰ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਗੈਸ ਕੰਪਨੀਆਂ ਵੱਲੋਂ ਮਾਰਕਿਟ ਵਿਚ ਉਤਾਰੇ ਗਏ ਲੋਹੇ ਦੇ 14.2 ਕਿਲੋਗ੍ਰਾਮ ਵਾਲੇ ਖ਼ਾਲੀ ਗੈਸ ਸਿਲੰਡਰਾਂ ਦਾ ਵਜ਼ਨ 16-17 ਕਿੱਲੋ ਹੁੰਦਾ ਹੈ ਅਤੇ ਗੈਸ ਭਰੇ ਜਾਣ ’ਤੇ ਕੁੱਲ ਵਜ਼ਨ ਕਰੀਬ 31 ਤੋਂ 32 ਕਿਲੋ ਹੋ ਜਾਂਦਾ ਹੈ, ਨਾਲ ਹੀ ਕੰਪਨੀ ਵੱਲੋਂ ਹੁਣ ਅਤਿ-ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਗਿਆ ਸਿਲੰਡਰ ਬਲਾਸਟ ਪਰੂਫ ਹੋਣ ਕਾਰਨ ਹੋਰਨਾਂ ਸਿਲੰਡਰਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਸੁਰੱਖਿਅਤ ਹੈ।ਦੱਸਿਆ ਜਾ ਰਿਹਾ ਹੈ ਕਿ ਕੰਪਨੀ ਵੱਲੋਂ ਹਾਲ ਦੀ ਘੜੀ 10 ਅਤੇ 5 ਕਿੱਲੋ ਵਾਲੀ ਸਮਰੱਥਾ ਦੇ ਸਿਲੰਡਰ ਹੀ ਮਾਰਕਿਟ ’ਚ ਉਤਾਰੇ ਗਏ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.