ਹੁਣੇ ਹੁਣੇ ਜਲਦੀ ਨਾਲ ਕਰੋ ਇਹ ਕੰਮ 1 ਜੁਲਾਈ ਹੈ ਆਖਰੀ ਤਰੀਕ ਕਿਤੇ ਰਗੜੇ ਨਾ ਜਾਇਓ

ਪਿਛਲੇ ਸਾਲ ਕੀਤੀ ਗਈ ਤਾਲਾਬੰਦੀ ਦੌਰਾਨ ਲੋਕਾਂ ਨੂੰ ਭਾਰੀ ਆਰਥਿਕ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਦੇ ਚੱਲਦੀ ਹੋਈ ਲੋਕ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਹੋ ਚੁੱਕੇ ਹਨ। ਇਸ ਦੌਰਾਨ ਸਰਕਾਰ ਵੱਲੋਂ ਲੋਕਾਂ ਨੂੰ ਬਹੁਤ ਸਾਰੀਆਂ ਆਰਥਿਕ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ। ਲੋਕਾਂ ਦੇ ਨਿਵੇਸ਼ਾਂ ਵਿਚ ਬੈਂਕ ਇਕ ਅਹਿਮ ਭੂਮਿਕਾ ਨਿਭਾਉਂਦੀ ਹੈ , ਲੋਕਾਂ ਵੱਲੋਂ ਆਪਣੀ ਜਮ੍ਹਾਂ ਪੂੰਜੀ ਬੈਂਕਾਂ ਵਿੱਚ ਜਮ੍ਹਾਂ ਕੀਤੀ ਜਾਂਦੀ ਹੈ ਅਤੇ ਬੈਂਕਾਂ ਲੋਕਾਂ ਨੂੰ ਇਸ ਪ੍ਰਤੀ ਸੁਰੱਖਿਆ ਪ੍ਰਦਾਨ ਕਰਦੀਆਂ ਹਨ।

ਬੈਂਕਾਂ ਵੱਲੋਂ ਵੀ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਤੇ ਸਮੇਂ ਸਮੇਂ ਤੇ ਉਨ੍ਹਾਂ ਵਿੱਚ ਸੋਧ ਕੀਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਭਵਿੱਖ ਵਿੱਚ ਜ਼ਿਆਦਾ ਫਾਇਦਾ ਹੋ ਸਕੇ।ਉੱਥੇ ਹੀ ਬੈਂਕਾਂ ਵੱਲੋਂ ਲੋਕਾਂ ਲਈ ਕਾਫੀ ਕਾਰਡ ਮੁਹਇਆ ਕਰਵਾਏ ਜਾਂਦੇ ਹਨ ਤਾਂ ਜੋ ਲੋਕ ਕਿਸੇ ਵੀ ਜਗਾ ਆਪਣੀ ਜ਼ਰੂਰਤ ਨੂੰ ਪੂਰਾ ਕਰ ਸਕਣ।

ਉਥੇ ਹੀ ਹੁਣ ਪੈਨ ਕਾਰਡ ਅਤੇ TDS ਨਾਲ ਜੁੜੀ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ ਮੁਤਾਬਿਕ ਜੇਕਰ ਨਿਯਮ 114AA ਦੇ ਮੁਤਾਬਿਕ ਜੇਕਰ ਅਧਾਰ ਕਾਰਡ ਨਾਲ ਪੈਨ ਕਾਰਡ ਦੇ ਲਿੰਕ ਨਾ ਹੋਣ ਕਾਰਨ ਪੈਨ ਕਾਰਡ ਅਵੈਧ ਹੋ ਚੁੱਕਾ ਹੈ ਤਾਂ TDS 20 ਫੀਸਦੀ ਦੀ ਉੱਚ ਦਰ ਤੇ ਐਕਟ ਦੀ ਧਾਰਾ 206AA ਦੇ ਤਹਿਤ ਕੱਟਿਆ ਜਾਵੇਗਾ।

ਪਰ ਇਸ ਟੀਡੀਐੱਸ ਦਾ ਪ੍ਰਭਾਵ ਉੱਥੇ ਨਹੀਂ ਪਏਗਾ ਜਿੱਥੇ ਟੀਡੀਐਸ ਨੂੰ ਲਾਗੂ ਨਹੀਂ ਕੀਤਾ ਗਿਆ, ਅਤੇ ਸਿਰਫ਼ ਉਨ੍ਹਾਂ ਇਨਕਮ ਲਈ ਹੀ ਟੀ ਡੀ ਐਸ ਹਵੇਗਾ ਜੋ ਭਵਿੱਖ ਵਿੱਚ ਇਸ ਦੇ ਅਧੀਨ ਹਨ। ਜਨਤਾ ਨੂੰ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਾ ਕਰਵਾਉਣ ਤੇ ਬਾਕੀ ਬੈਂਕਿੰਗ ਸੇਵਾਵਾਂ ਵਿੱਚ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਨ੍ਹਾਂ ਡੈਬਿਟ ਕਾਰਡ ਅਤੇ ਕਰੈਡਿਟ ਕਾਰਡ ਦੁਆਰਾ ਕੀਤੇ ਜਾਣ ਵਾਲੇ ਭੁਗਤਾਨ, UPI ਰਾਹੀਂ ਆਨਲਾਇਨ ਪੇਮੈਂਟ, ਮੋਬਾਈਲ ਬੈਂਕਿੰਗ ਆਦਿ ਸੇਵਾਵਾਂ ਵਿੱਚ ਰੁਕਾਵਟਾਂ ਆ ਸਕਦੀਆਂ ਹਨ।

ਇਸ ਦੇ ਨਾਲ ਨਾਲ ਹੀ ਡੀਵੀਡੈਂਡ, ਵਿਆਜ ਦਰਾਂ ਅਤੇ ਆਮਦਾਨੀ ਦੇ ਹੋਰ ਸਰੋਤਾਂ ਉਪਰ ਵੀ TDS ਘੱਟ ਹੋਣ ਦਾ ਖਤਰਾ ਹੋਵੇਗ। ਇਨਕਮ ਟੈਕਸ ਦੇ ਨਿਯਮਾਂ ਵਿਚ ਹਾਲ ਹੀ ਵਿੱਚ ਹੋਈ ਸੋਧ ਦੇ ਅਨੁਸਾਰ 30 ਜੂਨ 2021 ਤਾਕਤ ਜਾਂ ਉਸ ਤੋਂ ਪਹਿਲਾਂ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨਾ ਲਾਜ਼ਮੀ ਕਰ ਦਿੱਤਾ ਸੀ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਨਕਮ ਟੈਕਸ ਰੂਲ 1962 ਦੇ ਨਿਯਮ 114(3) ਦੁਆਰਾ ਪੈਨ ਕਾਰਡ ਨੂੰ ਇਨਵੇਲਿਡ ਮੰਨਿਆ ਜਾਵੇਗਾ ਅਤੇ ਉਹ ਆਪਰੇਟਿਵ ਨਹੀਂ ਹੋਵੇਗਾ ਅਤੇ ਟਰੇਡਿੰਗ ਤੇ ਡੀਮੈਟ ਖਾਤਾ ਵੀ ਕੰਮ ਨਹੀਂ ਕਰੇਗਾ।

Leave a Reply

Your email address will not be published.