ਹੁਣੇ ਹੁਣੇ ਮੋਦੀ ਨੇ ਕਰਤਾ ਅਜਿਹਾ ਕੰਮ ਕਿ ਅਮਰੀਕੀ ਰਾਸ਼ਟਰਪਤੀ ਸਮੇਤ ਸਭ ਨੂੰ ਛੱਡਤਾ ਪਿੱਛੇ-ਹਰ ਪਾਸੇ ਕਰਾਤੀ ਬੱਲੇ-ਬੱਲੇ

ਕੋਰੋਨਾ ਕਾਲ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਪ੍ਰਸਿੱਧੀ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਅਮਰੀਕੀ ਡੇਟਾ ਇੰਟੈਲੀਜੈਂਸ ਫਰਮ (ਮਾਰਨਿੰਗ ਕੰਸਲਟ) ਵੱਲੋਂ ਕੀਤੇ ਗਏ ਇਕ ਸਰਵੇ ਮੁਤਾਬਕ ਸਵਿਕਾਰਨਯੋਗਤਾ (Acceptability) ਦੇ ਮਾਮਲੇ ਵਿਚ ਪੀਐਮ ਮੋਦੀ (PM Modi) ਵਿਸ਼ਵ ਦੇ ਹੋਰ ਨੇਤਾਵਾਂ ਦੇ ਮੁਕਾਬਲੇ ਪਹਿਲੇ ਨੰਬਰ ‘ਤੇ ਹਨ।

ਵੱਡੀ ਗੱਲ ਇਹ ਹੈ ਕਿ ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ (US President Joe Biden) ਇਸ ਸੂਚੀ ਵਿਚ ਟਾਪ 5 ਵਿਚ ਵੀ ਨਹੀਂ ਹਨ। ਸਰਵੇ ਮੁਤਾਬਕ ਪੀਐਮ ਮੋਦੀ ਦੀ ਗਲੋਬਲ ਅਪਰੂਵਲ ਰੇਟਿੰਗ (Global Approval Rating) 60 ਫੀਸਦ ਹੈ। ਸਰਵੇ ਵਿਚ ਉਹ ਅਮਰੀਕਾ, ਬ੍ਰਿਟੇਨ, ਰੂਸ, ਆਸਟ੍ਰੇਲੀਆ, ਕੈਨੇਡਾ, ਬ੍ਰਾਜ਼ੀਲ, ਫਰਾਂਸ ਅਤੇ ਜਰਮਨ ਸਮੇਤ 13 ਦੇਸ਼ਾਂ ਦੇ ਹੋਰ ਨੇਤਾਵਾਂ ਤੋਂ ਅੱਗੇ ਹਨ।

ਪੀਐਮ ਮੋਦੀ ਤੋਂ ਬਾਅਦ ਇਟਲੀ ਦੇ ਪ੍ਰਧਾਨ ਮੰਤਰੀ ਮਾਰਿਓ ਡ੍ਰੈਗੀ ਦਾ ਨੰਬਰ ਆਉਂਦਾ ਹੈ, ਜਿਨ੍ਹਾਂ ਦੀ ਅਪਰੂਵਲ ਰੇਟਿੰਗ (Approval Rating) 65 ਫੀਸਦ ਹੈ। ਉੱਥੇ ਹੀ ਤੀਜੇ ਨੰਬਰ ’ਤੇ ਮੈਕਸਿਕੋ ਦੇ ਰਾਸ਼ਟਰਪਤੀ ਲੋਪੇਜ ਓਬ੍ਰੇਡੋਰ ਹਨ, ਜਿਨ੍ਹਾਂ ਦੀ ਰੇਟਿੰਗ 63 ਫੀਸਦ ਹੈ।

ਰੇਟਿੰਗ ਦੀ ਲਿਸਟ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ – 66 %
ਇਟਲੀ ਦੇ ਪ੍ਰਧਾਨ ਮੰਤਰੀ ਮਾਰਿਓ ਡ੍ਰੈਗੀ -65 %
ਮੈਕਸਿਕੋ ਦੇ ਰਾਸ਼ਟਰਪਤੀ ਲੋਪੇਜ ਓਬ੍ਰੇਡੋਰ-63 %
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ 54 %
ਜਰਮਨ ਚਾਂਸਲਰ ਐਂਜੇਲਾ ਮਾਰਕੇਲ 53 %

ਯੂਐਸ ਰਾਸ਼ਟਰਪਤੀ ਜੋ ਬਿਡੇਨ 53%
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 48 %
ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ 44 %
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੈ-ਇਨ 37 %
ਸਪੇਨ ਦਾ ਪੇਡਰੋ ਸੈਂਚੇਜ਼ 36%
ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ 35 %
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ 35 %
ਜਾਪਾਨੀ ਪ੍ਰਧਾਨ ਮੰਤਰੀ ਯੋਸ਼ੀਹੀਡ ਸੁਗਾ 29 %

Leave a Reply

Your email address will not be published.