ਹੁਣੇ ਹੁਣੇ ਮਿਊਜ਼ਿਕ ਜਗਤ ਨੂੰ ਲੱਗਾ ਵੱਡਾ ਝਟਕਾ ਹੋਈ ਮਸ਼ਹੂਰ ਗਾਇਕਾ ਦੀ ਅਚਾਨਕ ਮੌਤ , ਛਾਈ ਸੋਗ ਦੀ ਲਹਿਰ

ਪਿਛਲੇ ਸਾਲ ਮਾਰਚ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ, ਕਰੋਨਾ ਨਾਲ ਵਧ ਰਹੀ ਮੌਤ ਦਰ ਨੂੰ ਦੇਖਦੇ ਹੋਏ ਲੋਕਾਂ ਵਿਚ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਹੈ। ਕਰੋਨਾ ਨਾਲ ਜਿੱਥੇ ਬਹੁਤ ਸਾਰੀ ਆਮ ਜਨਤਾ ਦੀ ਜਾਨ ਚਲੀ ਗਈ ਹੈ ਉਥੇ ਹੀ ਬਹੁਤ ਸਾਰੀਆਂ ਵੱਡੀਆਂ ਹਸਤੀਆਂ ਵੀ ਕਰੋਨਾ ਨਾਲ ਜੂਝਦੇ ਹੋਇਆ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈਆਂ ਹਨ।

ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਅਤੇ ਇਸ ਵਿੱਚ ਕੁਝ ਪ੍ਰਸਿੱਧ ਹਸਤੀਆਂ ਦੇ ਨਾਂ ਵੀ ਸ਼ਾਮਿਲ ਹੁੰਦੇ ਜਾ ਰਹੇ ਹਨ। ਆਏ ਦਿਨ ਕਿਸੇ ਨਾ ਕਿਸੇ ਮਸ਼ਹੂਰ ਹਸਤੀ ਦੀ ਮੌਤ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ।ਉਥੇ ਹੀ ਮਸ਼ਹੂਰ ਗਾਇਕਾ ਟਪੂ ਮਿਸ਼ਰਾ ਦੀ ਅਚਾਨਕ ਹੋਈ ਮੌਤ ਦੀ ਇਕ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਟਪੂ ਮਿਸ਼ਰਾ ਇਕ ਜਾਨੇ ਮਾਨੇ ਗਾਇਕਾਂ ਵਿਚੋਂ ਸਨ, ਉਨ੍ਹਾਂ ਦੁਆਰਾ ਗਾਏ ਕਈ ਫ਼ਿਲਮਾਂ ਦੇ ਗਾਣਿਆਂ ਨੇ ਲੋਕਾਂ ਦੇ ਦਿਲਾਂ ਵਿੱਚ ਇੱਕ ਵੱਖਰੀ ਜਗ੍ਹਾ ਬਣਾ ਲਈ ਸੀ। ਟਪੂ ਮਿਸ਼ਰਾ ਦੁਆਰਾ ਫਿਲਮ “ਕੁੱਲ ਨੰਦਨ” ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ 1995 ਵਿਚ ਕੀਤੀ ਗਈ ਸੀ, ਪਰ “ਨਾ ਰੇ ਨਾ ਬਜਨਾ ਬੰਸੀ”ਗਾਣੇ ਨਾਲ ਉਨ੍ਹਾਂ ਨੂੰ ਅਸਲੀ ਪ੍ਰਸਿੱਧੀ ਹਾਸਿਲ ਹੋਈ ਸੀ।

ਉੜੀਆ ਭਾਸ਼ਾ ਵਿੱਚ ਗਾਏ ਗਏ ਉਨ੍ਹਾਂ ਦੇ ਗੀਤਾਂ ਨੇ ਉਨ੍ਹਾਂ ਨੂੰ ਵਿਸ਼ਵ ਪੱਧਰੀ ਸਫਲਤਾ ਦਿਵਾਈ ਅਤੇ ਬਹੁਤ ਸਾਰੇ ਸੰਗੀਤ ਪ੍ਰੇਮੀ ਉਨ੍ਹਾਂ ਦੀ ਗਾਇਕੀ ਨੂੰ ਸਰੋਹਣ ਲੱਗੇ। ਅੰਗਰੇਜ਼ੀ ਦੀ ਵੈੱਬਸਾਈਟ ਇੰਡੀਅਨ ਐਕਸਪ੍ਰੈਸ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਟਪੂ ਮਿਸ਼ਰਾ ਦੇ ਪਿਤਾ ਨੂੰ ਕਰੋਨਾ ਵਾਇਰਸ ਹੋਣ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ ਸੀ, ਟਪੂ ਸ਼ਰਮਾ ਵਿੱਚ ਵੀ ਕਰੋਨਾ ਦੇ ਸੰਕਰਮਣ ਪਾਏ ਗਏ ਜਿਸ ਦੇ ਚੱਲਦਿਆਂ ਉਨ੍ਹਾਂ ਨੇ ਆਪਣੇ ਆਪ ਨੂੰ ਪਰਿਵਾਰ ਤੋਂ ਅਲੱਗ ਕੁਆਰੰਟੀਨ ਕਰ ਲਿਆ ਸੀ

ਜਿੱਥੇ ਘਰ ਵਿਚ ਇਕੱਲੇ ਹੋਣ ਕਾਰਨ ਉਨ੍ਹਾਂ ਦੇ ਫੇਫੜਿਆਂ ਵਿੱਚ ਕਾਫ਼ੀ ਸਮੱਸਿਆ ਹੋ ਗਈ ਸੀ ਅਤੇ ਉਨ੍ਹਾਂ ਦੇ ਆਕਸੀਜਨ ਦਾ ਲੈਵਲ ਘਟ ਕੇ 45 ਤੱਕ ਰਹਿ ਗਿਆ ਸੀ।ਉਹਨਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਾ ਆਉਣ ਕਰਕੇ ਉਨ੍ਹਾਂ ਨੂੰ ਭੁਬਨੇਸ਼ਵਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ,ਜਿੱਥੇ ਉਨ੍ਹਾਂ ਦੀ ਦਿਨੋਂ ਦਿਨ ਵਿਗੜ ਰਹੀ ਹਾਲਤ ਕਾਰਨ ਉਨ੍ਹਾਂ ਦਾ ਸ਼ਨੀਵਾਰ ਦੀ ਰਾਤ ਨੂੰ 11 ਵਜੇ ਦੇ ਕਰੀਬ ਦਿਹਾਂਤ ਹੋ ਗਿਆ।

Leave a Reply

Your email address will not be published. Required fields are marked *