ਕਨੇਡਾ ਚ ਵਾਪਰਿਆ ਭਿਆਨਕ ਹਾਦਸਾ ਪੰਜਾਬ ਚ ਵਿਛੇ ਸਥਰ , ਛਾਈ ਸੋਗ ਦੀ ਲਹਿਰ

ਵਿਸ਼ਵ ਭਰ ਵਿਚ ਜਿਥੇ ਕੋਰੋਨਾ ਕਾਰਨ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਉਥੇ ਹੀ ਵੱਖ-ਵੱਖ ਘਟਨਾਵਾਂ ਵਿੱਚ ਹੋ ਰਹੀਆਂ ਮੌਤਾਂ ਦੀ ਗਿਣਤੀ ਵੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਹਰ ਦਿਨ ਹੋਣ ਵਾਲੀ ਭਿਆਨਕ ਸੜਕ ਦੁਰਘਟਨਾਵਾਂ ਵਿੱਚ ਕੋਈ ਨਾ ਕੋਈ ਆਪਣੀ ਜਾਨ ਗਵਾਉਂਦਾ ਰਹਿੰਦਾ ਹੈ। ਸਰਕਾਰ ਵੱਲੋਂ ਇਨ੍ਹਾਂ ਦੁਰਘਟਨਾਵਾਂ ਨੂੰ ਰੋਕਣ ਲਈ ਕਾਫੀ ਨਿਯਮ ਲਾਗੂ ਕੀਤੇ ਜਾਂਦੇ ਹਨ ਅਤੇ ਸਮੇਂ ਸਮੇਂ ਤੇ ਇਹਨਾਂ ਨਿਯਮਾਂ ਵਿੱਚ ਸੋਧ ਵੀ ਕੀਤੀ ਜਾਂਦੀ ਹੈ,

ਪ੍ਰੰਤੂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦੇ ਸਮੇਂ ਵੀ ਕਿਸੇ ਵਾਹਨ ਵਿੱਚ ਤਕਨੀਕੀ ਖ਼ਰਾਬੀ ਹੋਣ ਕਾਰਨ ਵੀ ਅਜਿਹੀਆਂ ਕੁਝ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ ਜਿੰਨਾਂ ਦਾ ਲੋਕਾਂ ਦੀ ਜ਼ਿੰਦਗੀ ਵਿਚ ਕਾਫ਼ੀ ਡੂੰਘਾ ਪ੍ਰਭਾਵ ਪੈਂਦਾ ਹੈ।ਦੂਸਰੇ ਦੇਸ਼ਾਂ ਵਿੱਚ ਵਿੱਚ ਆਪਣੀ ਮਜਬੂਰੀ ਚੱਲਦਿਆਂ ਗਏ ਹੋਏ ਪੰਜਾਬੀਆਂ ਨੂੰ ਲੈ ਕੇ ਵੀ ਕਾਫ਼ੀ ਮੰਦਭਾਗੀਆ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਹਨਾਂ ਵਿੱਚ ਕਿਸੇ ਨਾ ਕਿਸੇ ਦੁਰਘਟਨਾ ਵਿੱਚ ਹੋਈ ਉਨ੍ਹਾਂ ਦੀ ਮੌਤ ਦੀ ਖਬਰ ਸੁਣਨ ਨੂੰ ਮਿਲ ਹੀ ਜਾਂਦੀ ਹੈ।

ਅਜਿਹੇ ਹਾਦਸੇ ਦੁਨੀਆਂ ਭਰ ਵਿੱਚ ਰੋਜ਼ਾਨਾ ਵਾਪਰਦੇ ਹਨ ਅਤੇ ਅਖਬਾਰਾਂ ਵਿੱਚ ਸੁਰਖੀਆਂ ਦਾ ਵਿਸ਼ਾ ਬਣਦੇ ਰਹਿੰਦੇ ਹਨ।ਇਹੋ ਜਿਹੀ ਹੀ ਇੱਕ ਦੁਰਘਟਨਾ ਦੀ ਵੱਡੀ ਤਾਜਾ ਖਬਰ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਸਾਹਮਣੇ ਆ ਰਹੀ ਹੈ, ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਵਸਦੇ ਕਸਬੇ ਮੁੱਲਾਪੁਰ ਦੇ ਲਾਗਲੇ ਪਿੰਡ ਦਾਖਾਂ ਦੇ ਮਹਿੰਦਰਪਾਲ ਸਿੰਘ(42)ਜੋ ਕਿ ਜਗਵਿੰਦਰ ਸਿੰਘ ਸੇਖੋਂ ਦੇ ਪੁੱਤਰ ਸਨ ਉਹ ਪੰਜਾਬ ਤੋਂ 13 ਸਾਲ ਪਹਿਲਾਂ ਕੈਨੇਡਾ ਵਿੱਚ ਆਏ ਸਨ।

ਮਹਿੰਦਰਪਾਲ ਸਿੰਘ ਕੈਨੇਡਾ ਵਿੱਚ ਇਕ ਟਰੱਕ ਡਰਾਈਵਰ ਵਜੋ ਨੌਕਰੀ ਕਰਦੇ ਸਨ। ਉਹਨਾਂ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਰਮਨਦੀਪ ਕੌਰ ਅਤੇ ਦੋ ਧੀਆਂ ਜੋ ਕਿ ਅੱਠ ਅਤੇ ਤਿੰਨ ਸਾਲ ਦੀਆਂ ਹਨ। ਮਹਿੰਦਰ ਪਾਲ ਸਿੰਘ ਕਲੋਨਾ ਤੋਂ ਵੈਨਕੂਵਰ ਨੂੰ ਆਪਣੀ ਟਰੱਕ ਵਿੱਚ ਸਮਾਨ ਲੈ ਕੇ ਜਾ ਰਹੇ ਸਨ ਇਸੇ ਦੌਰਾਨ ਰਸਤੇ ਵਿੱਚ ਹਾਈਵੇ ਨੰਬਰ 97 ਤੇ ਲੂਨ ਲੇਕ ਦੇ ਨਜ਼ਦੀਕ ਉਨ੍ਹਾਂ ਦਾ ਟਰੱਕ ਬੇਕਾਬੂ ਹੋ ਗਿਆ ਜਿਸ ਕਾਰਨ ਉਸ ਦੀ ਇਕ ਹੋਰ ਲੱਕੜੀ ਨਾਲ ਭਰੇ ਟਰੱਕ ਨਾਲ ਟੱਕਰ ਹੋ ਗਈ।

ਇਹ ਟੱਕਰ ਇੰਨੀ ਭਿਆਨਕ ਸੀ, ਕਿ ਮਹਿੰਦਰਪਾਲ ਸਿੰਘ ਦੇ ਟਰੱਕ ਨੂੰ ਅੱਗ ਲੱਗਣ ਕਾਰਨ ਉਹ ਟਰੱਕ ਵਿੱਚ ਜ਼ਿੰਦਾ ਹੀ ਜਲ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਨਾਲ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

Leave a Reply

Your email address will not be published.