ਹੁਣੇ ਹੁਣੇ ਪੰਜਾਬ ਚ ਇਥੇ ਵਾਪਰਿਆ ਭਿਆਨਕ ਭਾਣਾ ਛਾਈ ਸੋਗ ਦੀ ਲਹਿਰ , ਬਚਾਅ ਕਾਰਜ ਜੋਰਾਂ ਤੇ ਜਾਰੀ

ਵਰਤਮਾਨ ਕਾਲ ਵਿੱਚ ਕਰੋਨਾ ਲੋਕਾਂ ਲਈ ਇੱਕ ਖੌਫ਼ਨਾਕ ਸੱਚ ਬਣ ਗਿਆ ਹੈ ਜਿਸ ਦੇ ਚੱਲਦਿਆਂ ਕਰੋੜਾਂ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਤੇ ਲੱਖਾਂ ਦੀ ਤਾਦਾਦ ਵਿੱਚ ਲੋਕ ਇਸ ਦੀ ਚਪੇਟ ਵਿਚ ਆ ਚੁੱਕੇ ਹਨ। ਉੱਥੇ ਹੀ ਬਹੁਤ ਸਾਰੀਆਂ ਹੋਰ ਜਾਨੀ ਨੁਕਸਾਨ ਵਾਲੀਆਂ ਮੰਦਭਾਗੀਆਂ ਖਬਰਾਂ ਹਰ ਰੋਜ਼ ਅਖਬਾਰਾਂ ਦੇ ਪੰਨਿਆਂ ਤੇ ਛੱਪਦੀਆਂ ਰਹਿੰਦੀਆਂ ਹਨ ਜੋ ਲੋਕਾਂ ਨੂੰ ਧੁਰ ਅੰਦਰੋਂ ਹਲੂਣ ਕੇ ਰੱਖ ਦਿੰਦੀਆਂ ਹਨ।

ਦੁਨੀਆਂ ਭਰ ਵਿੱਚ ਵੱਧ ਰਹੀਆਂ ਅਜਿਹੀਆ ਦੁਰਘਟਨਾਵਾਂ ਦੁਆਰਾ ਹਰ ਰੋਜ ਬਹੁਤ ਸਾਰੇ ਇਨਸਾਨਾਂ ਦੀ ਜ਼ਿੰਦਗੀ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ।ਭਾਵੇਂ ਸਰਕਾਰ ਵੱਲੋਂ ਇਨ੍ਹਾਂ ਦੁਰਘਟਨਾਵਾਂ ਨੂੰ ਰੋਕਣ ਲਈ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਨਿਯਮ ਲਾਗੂ ਕੀਤੇ ਜਾਂਦੇ ਹਨ ਪਰ ਫਿਰ ਵੀ ਕੋਈ ਨਾ ਕੋਈ ਅਜਿਹੀ ਘਟਨਾ ਵਾਪਰ ਹੀ ਜਾਂਦੀ ਹੈ ਜਿਸ ਦੇ ਚਲਦਿਆਂ ਸਰਕਾਰ ਵੀ ਲੋਕਾਂ ਦੀ ਜਾਨ ਬਚਾਉਣ ਵਿੱਚ ਅਸਮਰੱਥ ਦਿਖਾਈ ਦਿੰਦੀ ਹੈ।

ਉਥੇ ਹੀ ਕੁਝ ਲੋਕ ਕਈ ਖਤਰਨਾਕ ਥਾਵਾਂ ਤੇ ਕਰਤੱਬ ਕਰਨ ਕਾਰਨ ਜਾਂ ਕੁਛ ਤੁਫਾਨੀ ਕਰਨ ਦੇ ਚੱਕਰ ਵਿਚ ਕੁਦਰਤ ਦੇ ਕਹਿਰ ਹੱਥੋਂ ਆਪਣੀ ਜਾਨ ਗਵਾ ਦਿੰਦੇ, ਰੱਖਿਆ ਵਿਭਾਗ ਵੱਲੋਂ ਲੋਕਾਂ ਨੂੰ ਇਹਨਾਂ ਖਤਰਨਾਕ ਥਾਵਾਂ ਤੇ ਸਾਵਧਾਨੀਆਂ ਵਰਤਣ ਲਈ ਸੂਚਿਤ ਵੀ ਕੀਤਾ ਜਾਂਦਾ ਹੈ।

ਉੱਥੇ ਹੀ ਪੰਜਾਬ ਦੇ ਮਾਧੋਪੁਰ ਤੋਂ ਇਕ ਅਜਿਹੀ ਹੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਵਿਚ ਇਕ ਨੌਜਵਾਨ ਨੂੰ ਰਾਵੀ ਦਰਿਆ ਵਿੱਚ ਆਪਣੀ ਜਾਨ ਗਵਾਉਣੀ ਪਈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਰਾਵੀ ਦਰਿਆ ਦੇ ਕੰਢੇ ਕੁਝ ਨੌਜਵਾਨ ਜੋ ਪਿਕਨਿਕ ਮਨਾਉਣ ਆਏ ਸਨ ਉਹ ਪਾਣੀ ਵਿਚ ਵਹਿ ਗਏ। ਅਚਾਨਕ ਵਾਪਰੇ ਇਸ ਘਟਨਾ ਦਾ ਕਾਰਨ ਰਣਜੀਤ ਸਾਗਰ ਡੈਮ ਵਿੱਚੋਂ ਅਚਨਚੇਤ ਆਇਆ ਜਿਆਦਾ ਪਾਣੀ ਦੱਸਿਆ ਜਾ ਰਿਹਾ ਹੈ।

ਡੈਮ ਤੋਂ ਅਚਾਨਕ ਆਏ ਪਾਣੀ ਦੇ ਬਹਾਅ ਕਾਰਨ ਪਿਕਨਿਕ ਮਨਾਉਣ ਆਏ ਨੌਂਜਵਾਨ ਰਾਵੀ ਦਰਿਆ ਦੇ ਵਿਚਕਾਰ ਫਸ ਗਏ , ਜਿਨ੍ਹਾਂ ਵਿੱਚੋ ਸਥਾਨਕ ਲੋਕਾਂ ਦੁਆਰਾ ਇਕ ਨੌਜਵਾਨ ਨੂੰ ਸਹੀ-ਸਲਾਮਤ ਦਰਿਆ ਤੋਂ ਬਾਹਰ ਕੱਢ ਲਿਆ ਗਿਆ। ਮੌਕੇ ਤੇ ਪੁੱਜੀ ਪੁਲਿਸ ਵੱਲੋ ਇਕ ਹੋਰ ਨੌਜਵਾਨ ਦੀ ਪਾਣੀ ਵਿਚ ਵਹਿ ਜਾਣ ਦੀ ਖਬਰ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਬਾਕੀ ਬਚੇ ਨੌਜਵਾਨਾਂ ਨੂੰ ਖਬਰ ਲਿਖੇ ਜਾਣ ਤੱਕ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published.