ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਕਰਨ ਜਾ ਰਹੇ ਹਨ ਇਹ ਵੱਡਾ ਕੰਮ-ਦੇਖੋ ਤਾਜ਼ਾ ਖ਼ਬਰ

ਦੁਨੀਆਂ ਦੇ ਵਿਚ ਰੋਜ਼ਾਨਾ ਹੀ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਜਿਸ ਜ਼ਰੀਏ ਇੱਕ ਨਵੇਂ ਮੁਕਾਮ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਕੋਸ਼ਿਸ਼ ਨੂੰ ਸ਼ੁਰੂ ਕਰਨ ਤੋਂ ਲੈ ਕੇ ਇਸ ਦੀ ਮੰਜ਼ਿਲ ਤੱਕ ਪਹੁੰਚਣ ਵਿੱਚ ਕਈ ਸਾਲਾਂ ਦਾ ਸਮਾਂ ਲੱਗ ਜਾਂਦਾ ਹੈ। ਪਰ ਜਦੋਂ ਇਹ ਚੀਜ਼ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ ਤਾਂ ਇਸ ਦੀ ਖੁਸ਼ੀ ਦੁਨੀਆਂ ਦੀ ਸਭ ਤੋਂ ਵੱਡੀ ਖੁਸ਼ੀ ਜਾਪਦੀ ਹੈ।

ਇਸ ਖੁਸ਼ੀ ਨੂੰ ਹੋਰ ਵੀ ਚਾਰ ਚੰਨ ਲੱਗ ਜਾਂਦੇ ਹਨ ਜਦੋਂ ਇਹ ਚੀਜ਼ ਦੁਨੀਆਂ ਦੀ ਸਭ ਤੋਂ ਵੱਧ ਸਮਰੱਥਾ ਵਾਲੀ ਚੀਜ਼ ਬਣ ਜਾਵੇ ਅਤੇ ਇਸ ਨੂੰ ਮਾਣ ਮਹਿਸੂਸ ਹੋਵੇ ਕਿ ਦੇਸ਼ ਦੇ ਰਾਸ਼ਟਰਪਤੀ ਵੱਲੋਂ ਇਸ ਦਾ ਉਦਘਾਟਨ ਕੀਤਾ ਜਾਣਾ ਹੈ।ਜੀ ਹਾਂ! ਇੱਥੇ ਅਸੀਂ ਗੱਲ ਕਰ ਰਹੇ ਹਾਂ ਦੁਨੀਆ ਦੇ ਸਭ ਤੋਂ ਵੱਧ ਸਮਰੱਥਾ ਵਾਲੇ ਕ੍ਰਿਕਟ ਸਟੇਡੀਅਮ ਦੀ ਜਿਸ ਦਾ ਰਸਮੀ ਉਦਘਾਟਨ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਬੁੱਧਵਾਰ ਨੂੰ ਕੀਤਾ ਜਾਵੇਗਾ।

ਇਹ ਸਟੇਡੀਅਮ ਕੋਈ ਹੋਰ ਨਹੀਂ ਸਗੋਂ ਗੁਜਰਾਤ ਦਾ ਮੋਟੇਰਾ ਕ੍ਰਿਕਟ ਸਟੇਡੀਅਮ ਹੈ ਜਿਸ ਦੇ ਉਦਘਾਟਨ ਵਾਸਤੇ ਖ਼ੁਦ ਦੇਸ਼ ਦੇ ਰਾਸ਼ਟਰਪਤੀ ਆਉਣਗੇ। ਇਸ ਦੇ ਨਾਲ ਹੀ ਉਹ ਇੱਥੇ ਸਰਦਾਰ ਵੱਲਭਭਾਈ ਪਟੇਲ ਸਪੋਰਟਸ ਐਨਕਵੇਲ ਦਾ ਭੂਮੀ-ਪੂਜਨ ਵੀ ਕਰਨਗੇ ਜਿਸ ਮੌਕੇ ਰਾਸ਼ਟਰਪਤੀ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਵੀ ਮੌਜੂਦ ਹੋਣਗੇ।

ਇਸੇ ਹੀ ਸਟੇਡੀਅਮ ਦੇ ਵਿਚ ਭਾਰਤ ਅਤੇ ਇੰਗਲੈਂਡ ਦੇ ਵਿਚਕਾਰ ਤੀਸਰਾ ਟੈਸਟ ਮੈਚ ਖੇਡਿਆ ਜਾਵੇਗਾ ਜੋ ਕਿ ਇੱਕ ਦਿਨ-ਰਾਤ ਵਾਲਾ ਮੈਚ ਹੋਵੇਗਾ। ਜੇਕਰ ਇਸ ਸਟੇਡੀਅਮ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਦਾ ਰਕਬਾ 63 ਏਕੜ ਦੇ ਵੱਡੇ ਖੇਤਰ ਵਿੱਚ ਫੈਲਿਆ ਹੋਇਆ ਹੈ। ਇਹ ਦੁਨੀਆਂ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੋਣ ਦਾ ਮਾਣ ਪ੍ਰਾਪਤ ਕਰ ਚੁੱਕਾ ਹੈ ਕਿਉਂਕਿ ਹੁਣ ਤੱਕ ਮੈਲਬੌਰਨ ਦਾ ਐਮਸੀਜੀ ਕ੍ਰਿਕਟ ਸਟੇਡੀਅਮ ਹੀ ਦੁਨੀਆਂ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਸੀ ਜਿਸ ਵਿੱਚ 90 ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਸੀ।

ਪਰ ਭਾਰਤ ਦੇ ਮੋਟੇਰਾ ਸਟੇਡੀਅਮ ਦੇ ਵਿਚ 1.10 ਲੱਖ ਲੋਕ ਬੈਠ ਕੇ ਕ੍ਰਿਕਟ ਮੈਚ ਦਾ ਆਨੰਦ ਮਾਣ ਸਕਦੇ ਹਨ। ਇਸ ਸਟੇਡੀਅਮ ਦੇ ਅੰਦਰ ਰਾਤ ਨੂੰ ਰੌਸ਼ਨੀ ਕਰਨ ਵਾਸਤੇ ਐਲਈਡੀ ਫਲੱਡ ਲਾਈਟਸ ਲੱਗੀਆਂ ਹਨ ਜੋਕਿ ਸਟੇਡੀਅਮ ਦੀ ਛੱਤ ਦੇ ਕਿਨਾਰਿਆਂ ਉਪਰ ਲੱਗੀਆਂ ਹੋਈਆਂ ਹਨ ਜਿਨ੍ਹਾਂ ਨੇ ਇੱਕ ਲਿੰਗ ਦਾ ਆਕਾਰ ਲਿਆ ਹੋਇਆ ਹੈ।

Leave a Reply

Your email address will not be published. Required fields are marked *