ਕੋਰੋਨਾ ਮਹਾਮਾਰੀ ਨੂੰ ਦੇਖਦਿਆਂ ਸਰਕਾਰ ਨੇ ਡਰਾਈਵਿੰਗ ਲਾਇੰਸੈਂਸ, ਰਜਿਸਟ੍ਰੇਸ਼ਨ ਸਰਟੀਫਿਕੇਟ ਤੇ ਫਿਟਨੈਸ ਸਰਟੀਫਿਕੇਟ ਨੂੰ ਲੈ ਕੇ ਅਹਿਮ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਮੁਤਾਬਿਕ ਹੁਣ ਇਨ੍ਹਾਂ ਮੌਜੂਦਾ ਡਾਕਊਮੈਂਟਸ ਦੀ ਵੈਧਤਾ 30 ਸਤੰਬਰ ਤਕ ਵਧਾ ਦਿੱਤੀ ਗਈ ਹੈ।
ਇੱਥੇ ਮੌਜੂਦਾ ਤੋਂ ਅਰਥ ਹੈ ਕਿ ਜੇ ਤੁਹਾਡਾ ਡਰਾਈਵਿੰਗ ਲਾਇੰਸੈਂਸ ਐਕਸਪਾਇਰ ਹੋ ਗਿਆ ਹੈ ਤਾਂ ਉਹ ਵੀ 30 ਸਤੰਬਰ ਤਕ ਬਿਨਾਂ ਰਿਨਿਊ ਕੀਤੇ ਚੱਲ ਸਕਦਾ ਹੈ। ਇਹੀ ਨਿਯਮ ਵ੍ਹੀਕਲ ਰਜਿਸਟ੍ਰੇਸ਼ਨ ਸਰਟੀਫਿਕੇਟ ਤੇ ਗੱਡੀ ਦੇ ਫਿਟਨੈੱਸ ਸਰਟੀਫਿਕੇਟ ‘ਤੇ ਵੀ ਲਾਗੂ ਹੁੰਦਾ ਹੈ।
ਇਸ ਆਦੇਸ਼ ਬਾਰੇ ਕੇਂਦਰੀ ਆਵਾਜਾਈ ਮੰਤਰਾਲੇ ਨੇ ਟ੍ਰੈਫਿਕ ਨਾਲ ਜੁੜੀ ਪੁਲਿਸ ਵਿਵਸਥਾ ਨੂੰ ਨਿਰਦੇਸ਼ ਦਿੱਤਾ ਹੈ ਕਿ ਸਤੰਬਰ ਆਖਿਰ ਤਕ ਇਨ੍ਹਾਂ ਕਾਗਜਤਾਂ ਨੂੰ ਬੇਹਿਚਕ ਸਵੀਕਾਰ ਕੀਤਾ ਜਾਵੇ, ਚਾਹੇ ਉਹ ਐਕਸਪਾਇਰ ਹੋ ਗਏ ਹੋਣ।
ਹਾਲਾਂਕਿ ਇਹ ਨਿਯਮ ਗੱਡੀਆਂ ਦੇ ਸਾਰੇ ਕਾਗਜਾਤ ਨਾਲ ਨਹੀਂ ਜੁੜੇ ਹਨ। ਜੇ ਕਿਸੇ ਦਾ ਪਾਲਿਊਸ਼ਨ ਅੰਡਰ ਕੰਟੋਰਲ (PuC) ਜਿਸ ਨੂੰ ਪਾਲਿਊਸ਼ਨ ਸਰਟੀਫਿਕੇਟ ਵੀ ਕਹਿੰਦੇ ਹਨ, ਐਕਸਪਾਇਰ ਹੋ ਗਿਆ ਹੋਵੇ ਤਾਂ ਟ੍ਰੈਫਿਕ ਪੁਲਿਸ ਮੋਹਲਤ ਨਹੀਂ ਦੇਵੇਗੀ।
ਇਸ ਸਰਟੀਫਿਕੇਟ ਨੂੰ ਹਰ ਹਾਲ ‘ਚ ਰਿਨੀਊ ਕਰਨਾ ਹੋਵੇਗਾ। ਚੰਗਾ ਰਹੇਗਾ ਕਿ ਪੀਯੂਸੀ ਐਕਸਪਾਇਰ ਹੋਣ ਤੋਂ ਪਹਿਲਾਂ ਹੀ ਗੱਡੀ ਤੋਂ ਹੋਣ ਵਾਲੇ ਪ੍ਰਦੂਸ਼ਣ ਦੀ ਜਾਂਚ ਕਰਵਾ ਲੈਣ ਤੇ ਉਸ ਦਾ ਸਰਟੀਫਿਕੇਟ ਲੈ ਲੈਣ। ਵਰਨਾ ਫੜੇ ਜਾਣ ‘ਤੇ ਭਾਰੀ ਜੁਰਮਾਨਾ ਪੈ ਸਕਦਾ ਹੈ। ਇਸ ਦਾ ਫ਼ੈਸਲਾ ਹਫ਼ਤੇ ਭਰ ਪਹਿਲਾਂ ਹੋ ਗਿਆ ਸੀ ਜਿਸ ਨੂੰ ਹੁਣ ਅਮਲ ‘ਚ ਲਿਆ ਦਿੱਤਾ ਗਿਆ ਹੈ।