ਕੈਪਟਨ ਦੀ ਕੋਠੀ ਲਾਗਿਓਂ ਇਹ ਮਿਲਣ ਤੇ ਪੈ ਗਈ ਭਾਜੜ – ਹੋ ਰਹੀਆਂ ਜੋਰਾਂ ਤੇ ਭਾਲਾਂ

ਦੇਸ਼ ਅੰਦਰ ਆਏ ਦਿਨ ਹੀ ਹੋਣ ਵਾਲੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਉਥੇ ਪੁਲੀਸ ਪ੍ਰਸ਼ਾਸਨ ਵੱਲੋਂ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਬਹੁਤ ਸਾਰੇ ਪੁਖਤਾ ਇੰਤਜ਼ਾਮ ਕੀਤੇ ਜਾਂਦੇ ਹਨ। ਉਥੇ ਹੀ ਕੋਈ ਨਾ ਕੋਈ ਅਜਿਹੀ ਅਣਹੋਣੀ ਘਟਨਾ ਸਾਹਮਣੇ ਆ ਜਾਂਦੀ ਹੈ ਕਿ ਉਹ ਲੋਕਾਂ ਦੇ ਰੋਂਗਟੇ ਖੜੇ ਕਰ ਦਿੰਦੀ ਹੈ। ਦੇਸ਼ ਅੰਦਰ ਹੋਣ ਵਾਲੇ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਵੀ ਲਾਗੂ ਕੀਤੀਆਂ ਜਾਂਦੀਆਂ ਹਨ।

ਜਿਸ ਸਦਕਾ ਹੋਣ ਵਾਲੀਆਂ ਘਟਨਾਵਾਂ ਵਿੱਚ ਕਮੀ ਨਾ ਆ ਸਕੇ। ਦੇਸ਼ ਵਿਚ ਪਹਿਲਾਂ ਹੀ ਕਰੋਨਾ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁਕੀ ਹੈ, ਉਥੇ ਹੀ ਵਾਪਰਨ ਵਾਲੇ ਅਜਿਹੇ ਹਾਦਸੇ ਵੀ ਸਾਹਮਣੇ ਆ ਰਹੇ ਹਨ। ਹੁਣ ਕੈਪਟਨ ਦੀ ਕੋਠੀ ਲਾਗਿਓਂ ਇਹ ਮਿਲਣ ਤੇ ਭਾਜੜਾਂ ਪੈ ਗਈਆਂ ਹਨ ਜਿਸਦੀ ਜੋਰਾਂ-ਸ਼ੋਰਾਂ ਨਾਲ ਭਾਲ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿੱਥੇ ਆਪਣੀਆਂ ਛੁਟੀਆਂ ਸ਼ਿਵਾਲਿਕ ਦੀਆਂ ਖੂਬਸੂਰਤ ਪਹਾੜੀਆਂ ਵਿਚ ਆਪਣੇ ਖੂਬਸੂਰਤ ਘਰ ਵਿੱਚ ਮਨਾਈਆਂ ਜਾਂਦੀਆਂ ਹਨ। ਉਥੇ ਹੀ ਉਨ੍ਹਾਂ ਦੇ ਘਰ ਦੇ ਨਜ਼ਦੀਕ ਇਕ ਨੌਜਵਾਨ ਦੀ ਲਾਸ਼ ਮਿਲਣ ਤੇ ਹਲਚਲ ਮਚ ਗਈ ਹੈ। ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਜਿਸ ਦਾ ਸਿਰ ਕੱਟਿਆ ਹੋਇਆ ਹੈ। ਉਥੇ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ 12 ਜੂਨ ਤੋਂ ਪਿੰਡ ਛੋਟੀ-ਬੜੀ ਨੰਗਲ ਦਾ ਇਕ ਨੌਜਵਾਨ ਲਾਪਤਾ ਸੀ।

ਜਿੱਥੇ ਗੁਮਸ਼ੁਦਗੀ ਦੀ ਇਤਲਾਅ ਪੁਲਿਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ 14 ਜੂਨ ਨੂੰ ਕੀਤੀ ਗਈ ਸੀ। ਇਸ ਉਪਰੰਤ ਪੁਲਿਸ ਵੱਲੋਂ ਉਸ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਸੀ। ਉੱਥੇ ਹੀ ਹੁਣ ਇਸ ਨੌਜਵਾਨ ਦੀ ਲਾਸ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਕੋਲੋ ਬਰਾਮਦ ਹੋਈ ਹੈ। ਇਹ ਲਾਸ਼ ਮੁੱਖ ਮੰਤਰੀ ਦੇ ਫਾਰਮ ਦੀ ਚਾਰ ਦਵਾਰੀ ਨੇੜਿਓਂ ਜਮੀਨ ਵਿਚ ਦੱਬੀ ਹੋਈ ਮਿਲੀ ਹੈ। ਜਿਸ ਕਾਰਨ ਪਰਿਵਾਰਕ ਮੈਂਬਰ ਤੇ ਪਿੰਡ ਵਾਸੀਆਂ ਵੱਲੋਂ ਮੁੱਖ ਮੰਤਰੀ ਦੇ ਘਰ ਅੱਗੇ ਇਨਸਾਫ ਦੀ ਮੰਗ ਕਰਦਿਆਂ ਹੋਇਆ ਪ੍ਰਦਰਸ਼ਨ ਕੀਤਾ ਗਿਆ ਹੈ।

ਇਸ ਮੌਕੇ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਗਿੱਲ, ਆਪ ਪੰਜਾਬ ਯੂਥ ਵਿੰਗ ਦੇ ਉਪ ਪ੍ਰਧਾਨ ਪਰਮਿੰਦਰ ਗੋਲਡੀ ਅਤੇ ਕਈ ਹੋਰ ਆਗੂ ਵੀ ਮੌਕੇ ਤੇ ਮੋਜੂਦ ਸਨ ਉਨ੍ਹਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਉਥੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਸਜਾ ਦਿੱਤੇ ਜਾਣ ਦਾ ਭਰੋਸਾ ਦਿਵਾਇਆ ਗਿਆ ਹੈ।

Leave a Reply

Your email address will not be published.