ਹੁਣੇ ਹੁਣੇ ਟ੍ਰੇਨਾਂ ਦਾ ਸਫਰ ਕਰਨ ਵਾਲਿਆਂ ਲਈ ਆਈ ਬਹੁਤ ਜਰੂਰੀ ਖ਼ਬਰ

ਕੋਰੋਨਾ ਮਹਾਮਾਰੀ ਤੇ ਲਾਕਡਾਊਨ ਨੇ ਭਾਰਤੀ ਰੇਲਵੇ ਦੀ ਰਫ਼ਤਾਰ ਨੂੰ ਘੱਟ ਕਰ ਦਿੱਤਾ ਸੀ। ਜਿਵੇਂ-ਜਿਵੇਂ ਕੋਰੋਨਾ ਦੇ ਮਾਮਲੇ ਘੱਟ ਹੋ ਰਹੇ ਹਨ ਭਾਰਤੀ ਰੇਲਵੇ ਵੀ ਆਪਣੀ ਰਫ਼ਤਾਰ ਫੜਨ ਲੱਗੀ ਹੈ। ਦੇਸ਼ ਦੇ ਕਈ ਸੂਬਿਆਂ ’ਚ ਕੋਰੋਨਾ ਕਰਫਿਊ ਦੇ ਚੱਲਦੇ ਕੁਝ ਟਰੇਨਾਂ ਦਾ ਸੰਚਾਲਨ ਬੰਦ ਕਰ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਹੁਣ ਹੌਲੀ-ਹੌਲੀ ਫਿਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।

ਭਾਰਤੀ ਰੇਲਵੇ ਨੇ ਕਿਹਾ ਕਿ ਰਾਂਚੀ ਤੋਂ ਆਰਾ ਤੇ ਟਾਟਾਨਗਰ ਤੋਂ ਅੰਮਿ੍ਰਤਸਰ ਲਈ ਚੱਲਣ ਵਾਲੀਆਂ ਹਫ਼ਤਾਵਾਰੀ ਟਰੇਨਾਂ ਇਸ ਹਫ਼ਤੇ ਤੋਂ ਇਕ ਵਾਰ ਫਿਰ ਤੋਂ ਸ਼ੁਰੂ ਹੋ ਜਾਣਗੀਆਂ। ਹਫ਼ਤਾਵਾਰੀ ਟਰੇਨਾਂ ਦੇ ਨਾਲ, ਹੋਰ ਵਿਸ਼ੇਸ਼ ਟਰੇਨ ਸੇਵਾਵਾਂ ਦਾ ਇਕ ਸਮੂਹ ਵੀ ਅੱਜ ਭਾਵ ਸੋਮਵਾਰ 21 ਜੂਨ 2021 ਤੋਂ ਸ਼ੁਰੂ ਹੋ ਰਿਹਾ ਹੈ।

ਭਾਰਤੀ ਰੇਲਵੇ ਮੁਤਾਬਕ 08640 ਰਾਂਚੀ-ਆਰਾ ਹਫਤਾਵਾਰੀ ਸਪੈਸ਼ਲ ਟਰੇਨ ਹਰ ਸ਼ਨੀਵਾਰ ਨੂੰ ਰਾਤ 9:05 ਵਜੇ ਰਾਂਚੀ ਤੋਂ ਰਵਾਨਾ ਹੋਵੇਗੀ। ਇਹ ਅਗਲੇ ਦਿਨ ਸਵੇਰੇ 7:55 ਵਜੇ ਬੋਕਾਰੋ ਤੋਂ ਰਾਤ 11:20 ਵਜੇ ਤੇ ਗੋਮੋ ਤੋਂ 12:20 ਵਜੇ ਗੁਜ਼ਰਦੇ ਹੋਏ ਆਰਾ ਪਹੁੰਚੇਗੀ। ਦੂਜੇ ਪਾਸੇ, ਵਾਪਸੀ ਟਰੇਨ – 08639 ਆਰਾ-ਰਾਂਚੀ ਸਪੈਸ਼ਲ – 27 ਜੂਨ ਤੋਂ ਹਰੇਕ ਐਤਵਾਰ ਨੂੰ ਸਵੇਰੇ 10 ਵਜੇ ਆਰਾ ਤੋਂ ਰਵਾਨਾ ਹੋਵੇਗੀ। ਟਰੇਨ ਸ਼ਾਮ 4:22 ਵਜੇ ਗੋਮੋ, ਸ਼ਾਮ 5:50 ਵਜੇ ਬੋਕਾਰੋ ਤੇ ਰਾਤ 8:10 ਵਜੇ ਰਾਂਚੀ ਪਹੁੰਚੇਗੀ।

ਇਸ ਹਫ਼ਤੇ ਦੀ ਸ਼ੁਰੂਆਤ ’ਚ ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਨੇ ਉਨ੍ਹਾਂ ਟਰੇਨਾਂ ਦੀ ਇਕ ਸੂਚੀ ਬਾਰੇ ਦੱਸਿਆ ਸੀ ਜੋ ਅੱਜ ਭਾਵ 21 ਜੂਨ ਤੋਂ ਚੱਲਣ ਵਾਲੀਆਂ ਹਨ। ਇਸ ਨਾਲ ਹੀ ਉਨ੍ਹਾਂ ਨੇ ਇਸ ਹਫ਼ਤੇ ਦੇ ਅੰਤ ’ਚ ਸ਼ੁਰੂ ਹੋਣ ਵਾਲੀਆਂ ਟਰੇਨਾਂ ਦੇ ਨਾਂ ਤੇ ਗਿਣਤੀ ਦੱਸੀ ਸੀ। ਜੋ ਕਿ ਇਸ ਤਰ੍ਹਾਂ ਹੈ।

ਸ਼ੁਰੂ ਹੋਣ ਵਾਲੀਆਂ ਟਰੇਨਾਂ ਦੀ ਸੂਚੀ

ਟਰੇਨ ਨੰਬਰ 02011 ਨਵੀਂ ਦਿੱਲੀ-ਕਾਲਕਾ ਸ਼ਤਾਬਦੀ 21 ਜੂਨ ਤੋਂ

ਟਰੇਨ ਨੰਬਰ 02017 ਨਵੀਂ ਦਿੱਲੀ-ਦੇਹਰਾਦੂਨ ਸ਼ਤਾਬਦੀ ਐਕਸਪ੍ਰੈੱਸ 21 ਜੂਨ ਤੋਂ

ਟਰੇਨ ਨੰਬਰ 02018 ਦੇਹਰਾਦੂਨ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ 21 ਜੂਨ ਤੋਂ

ਟਰੇਨ ਨੰਬਰ 02013 ਨਵੀਂ ਦਿੱਲੀ-ਅੰਮਿ੍ਰਤਸਰ ਜੰਕਸ਼ਨ ਸ਼ਤਾਬਦੀ ਐਕਸਪ੍ਰੈੱਸ ਇਕ ਜੁਲਾਈ ਤੋਂ

ਟਰੇਨ ਨੰਬਰ 02014 ਅੰਮ੍ਰਿਤਸਰ ਜੰਕਸ਼ਨ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ 2 ਜੁਲਾਈ ਤੋਂ

ਟਰੇਨ ਨੰਬਰ 02005 ਨਵੀਂ ਦਿੱਲੀ-ਕਾਲਕਾ ਸ਼ਤਾਬਦੀ ਐਕਸਪ੍ਰੈੱਸ 21 ਜੂਨ ਤੋਂ

ਟਰੇਨ ਨੰਬਰ 02006 ਕਾਲਕਾ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ 22 ਜੂਨ ਤੋਂ

ਟਰੇਨ ਨੰਬਰ 04048 ਦਿੱਲੀ ਜੰਕਸ਼ਨ-ਕੋਟਦੁਵਾੜਾ ਸ਼ਤਾਬਦੀ ਐਕਸਪ੍ਰੈੱਸ 21 ਜੂਨ ਤੋਂ

ਟਰੇਨ ਨੰਬਰ 02047 ਚੰਡੀਗੜ੍ਹ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ 21 ਜੂਨ ਤੋਂ

ਟਰੇਨ ਨੰਬਰ 02045 ਨਵੀਂ ਦਿੱਲੀ-ਚੰਡੀਗੜ੍ਹ ਸ਼ਤਾਬਦੀ ਐਕਸਪ੍ਰੈੱਸ 21 ਜੂਨ ਤੋਂ

ਟਰੇਨ ਨੰਬਰ 02029 ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ 2 ਜੁਲਾਈ ਤੋਂ

ਟਰੇਨ ਨੰਬਰ 02030 ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ 2 ਜੁਲਾਈ ਤੋਂ

ਟਰੇਨ ਨੰਬਰ 02265 ਦਿੱਲੀ ਸਰਾਏ ਰੋਹੀਲਾ-ਜੰਮੂ ਤਵੀ ਦੁਰੰਤੋ 2 ਜੁਲਾਈ ਤੋਂ

ਟਰੇਨ ਨੰਬਰ 02266 ਜੰਮੂ ਤਵੀ-ਦਿੱਲੀ ਸਰਾਏ ਰੋਹੀਲਾ ਦੁਰੰਤੋ 3 ਜੁਲਾਈ ਤੋਂ

ਟਰੇਨ ਨੰਬਰ 02462 ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟਰਾ-ਨਵੀਂ ਦਿੱਲੀ ਸ਼੍ਰੀ ਸ਼ਕਤੀ ਇਕ ਜੁਲਾਈ ਤੋਂ

ਟਰੇਨ ਨੰਬਰ 02461 ਨਵੀਂ ਦਿੱਲੀ – ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟਰਾ ਸ਼੍ਰੀ ਸ਼ਕਤੀ 2 ਜੁਲਾਈ ਤੋਂ

ਟਰੇਨ ਨੰਬਰ 04527 ਕਾਲਕਾ-ਸ਼ਿਮਲਾ ਐਕਸਪ੍ਰੈੱਸ 21 ਜੂਨ ਤੋਂ

ਰੇਲਵੇ ਨੰਬਰ 04528 ਸ਼ਿਮਲਾ-ਕਾਲਕਾ ਐਕਸਪ੍ਰੈਸ 21 ਜੂਨ ਤੋਂ

ਰੇਲਵੇ ਨੰਬਰ 04517 ਕਾਲਕਾ-ਸ਼ਿਮਲਾ ਐਕਸਪ੍ਰੈਸ 21 ਜੂਨ ਤੋਂ

Leave a Reply

Your email address will not be published.