ਇਹਨਾਂ ਇਲਾਕਿਆਂ ਚ’ ਮੀਂਹ ਨੇ ਮਚਾਇਆ ਕਹਿਰ-ਆਉਣ ਵਾਲੇ ਦਿਨਾਂ ਲਈ ਹੋਜੋ ਤਿਆਰ

ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਮੌਨਸੂਨੀ ਮੀਂਹ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ ਹੈ, ਜਦਕਿ ਕਈ ਥਾਵਾਂ ‘ਤੇ ਹੜ੍ਹਾਂ ਦਾ ਵੀ ਖਤਰਾ ਪੈਦਾ ਹੋ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਸਮੇਤ ਉੱਤਰ ਭਾਰਤ ਦੇ ਬਹੁਤੇ ਸੂਬੇ ਦੱਖਣ-ਪੱਛਮੀ ਮੌਨਸੂਨ ਦੀ ਉਡੀਕ ‘ਚ ਹਨ।

ਮੌਸਮ ਵਿਭਾਗ ਅਨੁਸਾਰ ਦੱਖਣ-ਪੱਛਮੀ ਮੌਨਸੂਨ ਦੀ ਰਫ਼ਤਾਰ ਦਿੱਲੀ, ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਕੁਝ ਹਿੱਸਿਆਂ ‘ਚ ਹੌਲੀ ਹੋ ਸਕਦੀ ਹੈ। ਦਿੱਲੀ ਵਾਸੀਆਂ ਨੂੰ ਮੌਨਸੂਨ ਦੇ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ।

ਦੂਜੇ ਪਾਸੇ, ਉੱਤਰਾਖੰਡ ‘ਚ ਭਾਰੀ ਮਾਨਸੂਨੀ ਬਾਰਸ਼ ਪੈ ਰਹੀ ਹੈ, ਜਿਸ ਕਾਰਨ ਨਦੀਆਂ ਭਰ ਗਈਆਂ ਹਨ। ਇੱਥੇ ਵੀ ਕਈ ਇਲਾਕਿਆਂ ‘ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਗੁਜਰਾਤ ‘ਚ ਵੀ ਇਸ ਸਮੇਂ ਮੀਂਹ ਪੈਣ ਕਾਰਨ ਲੋਕ ਗੰਭੀਰ ਹਾਲਾਤ ਬਣੇ ਹੋਏ ਹਨ। ਲੋਕਾਂ ਨੂੰ ਪਾਣੀ ਜਮਾਂ ਹੋਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਤਾਜ਼ਾ ਰਿਪੋਰਟਾਂ ਅਨੁਸਾਰ ਦਿੱਲੀ-ਐਨਸੀਆਰ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਯੂਪੀ, ਪੰਜਾਬ ‘ਚ ਕੁਝ ਦਿਨ ਤਕ ਹੁੰਮਸ ਭਰੀ ਗਰਮੀ ਪਵੇਗੀ। ਹਾਲਾਂਕਿ ਇਨ੍ਹਾਂ ‘ਚੋਂ ਬਹੁਤ ਸਾਰੇ ਇਲਾਕਿਆਂ ਵਿੱਚ ਬਾਰਸ਼ ਵੀ ਦਰਜ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਹਫ਼ਤੇ ਦੇ ਅੰਤ ‘ਚ ਮਤਲਬ ਸਨਿੱਚਰਵਾਰ ਤੋਂ ਮੌਸਮ ‘ਚ ਬਦਲਾਵ ਆ ਸਕਦਾ ਹੈ ਤੇ ਮੀਂਹ ਪੈ ਸਕਦਾ ਹੈ।

ਦਰਅਸਲ ਮੌਸਮ ਦੀ ਸਥਿਤੀ ਮਾਨਸੂਨ ਦੇ ਆਉਣ ਲਈ ਢੁਕਵੀਂ ਨਹੀਂ। ਪੱਛਮੀ ਹਵਾਵਾਂ ਦਾ ਪ੍ਰਭਾਵ ਮਾਨਸੂਨ ‘ਤੇ 23 ਜੂਨ ਤਕ ਬਣਿਆ ਰਹਿ ਸਕਦਾ ਹੈ, ਜਿਸ ਕਾਰਨ ਪੰਜਾਬ, ਹਰਿਆਣਾ ਤੇ ਦਿੱਲੀ ਦੇ ਬਾਕੀ ਹਿੱਸਿਆਂ ‘ਚ ਮਾਨਸੂਨ ਦੇਰੀ ਨਾਲ ਪਹੁੰਚੇਗਾ।

Leave a Reply

Your email address will not be published. Required fields are marked *