ਇੰਡੀਆ ਵਾਲਿਓ 30 ਜੂਨ ਤੱਕ ਕਰ ਲਵੋ ਇਹ ਕੰਮ ਨਹੀਂ ਤਾਂ ਆਵੇਗੀ ਦਿੱਕਤ ਤੇ ਲੱਗੇਗਾ ਮੋਟਾ ਜ਼ੁਰਮਾਨਾਂ

SBI ਦੇ ਗਾਹਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਆਪਣੇ ਸਾਰੇ ਗਾਹਕਾਂ ਨੂੰ ਕਿਹਾ ਹੈ ਕਿ ਉਹ ਆਪਣਾ PAN-Aadhaar ਲਿੰਕ ਕਰ ਲੈਣ ਤਾਂ ਜੋ ਉਹ ਭਵਿੱਖ ਵਿਚ ਕਿਸੇ ਵੀ ਅਸਵਿਧਾ ਤੋਂ ਬਚ ਸਕਣ। ਹਾਲਾਂਕਿ PAN-Aadhaar ਲਿੰਕ ਤਾਂ ਸਾਰੇ ਲੋਕਾਂ ਨੂੰ ਕਰਨਾ ਪਵੇਗਾ ਪਰ SBI ਨੇ ਖਾਸ ਤੌਰ ‘ਤੇ ਆਪਣੇ ਗਾਹਕਾਂ ਲਈ ਇਹ ਅਲਰਟ ਜਾਰੀ ਕੀਤਾ ਹੈ।

SBI ਨੇ ਇਸ ਬਾਰੇ ਜਾਣਕਾਰੀ ਕੁਝ ਦਿਨ ਪਹਿਲਾਂ ਹੀ ਆਪਣੇ ਟਵਿੱਟਰ ਹੈਂਡਲ ਤੋਂ ਦਿੱਤੀ ਹੈ। ਟਵੀਟ ‘ਚ ਕਿਹਾ ਗਿਆ ਹੈ ਕਿ ਅਸੀਂ ਆਪਣੇ ਗਾਹਕਾਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਭਵਿੱਖ ਵਿਚ ਕਿਸੇ ਅਸੁਵਿਧਾ ਤੋਂ ਬਚਣ ਲਈ ਆਪਣਾ PAN ਤੇ Aadhaar ਲਿੰਕ ਕਰ ਲੈਣ ਤਾਂ ਜੋ ਬਿਨਾਂ ਰੁਕਾਵਟ ਬੈਂਕਿੰਗ ਸੇਵਾਵਾਂ ਦਾ ਆਨੰਦ ਲੈ ਸਕਣ। ਟਵੀਟ ‘ਚ ਕਿਹਾ ਗਿਆ ਹੈ ਕਿ PAN ਤੇ Aadhaar ਨੂੰ ਲਿੰਕ ਕਰਨਾ ਲਾਜ਼ਮੀ ਹੈ। ਜੇਕਰ PAN ਤੇ Aadhaar ਲਿੰਕ ਨਹੀਂ ਹੈ ਤਾਂ PAN ਨੂੰ ਨਕਾਰਾ ਕਰ ਦਿੱਤਾ ਜਾਵੇਗਾ ਤੇ ਗਾਹਕ ਕਿਸੇ ਵੀ ਤਰ੍ਹਾਂ ਦੀ ਟ੍ਰਾਂਜ਼ੈਕਸ਼ਨ ਨਹੀਂ ਕਰ ਸਕਣਗੇ।


30 ਜੂਨ ਹੈ ਆਖ਼ਰੀ ਤਰੀਕ
ਇਨਕਮ ਟੈਕਸ ਡਿਪਾਰਟਮੈਂਟ (Income Tax Department) ਵੱਲੋਂ ਜਾਰੀ ਹੁਕਮ ਮੁਤਾਬਕ PAN ਤੇ Aadhaar ਨੂੰ ਲਿੰਕ ਕਰਨ ਦੀ ਆਖ਼ਰੀ ਤਰੀਕ 30 ਜੂਨ 2021 ਹੈ। ਜੇਕਰ ਤੈਅਸ਼ੁਦਾ ਤਰੀਕ ਤਕ ਤੁਸੀਂ ਪੈਨ-ਆਧਾਰ ਨੂੰ ਲਿੰਕ ਨਹੀਂ ਕੀਤਾ ਤਾਂ ਸਰਕਾਰ ਵੱਲੋਂ ਇਨਕਮ ਟੈਕਸ ਐਕਟ ‘ਚ ਜੋੜੇ ਗਏ ਨਵੇਂ ਸੈਕਸ਼ਨ 234H ਤਹਿਤ ਤੁਹਾਨੂੰ ਵੱਧ ਤੋਂ ਵੱਧ 1000 ਰੁਪਏ ਤਕ ਜੁਰਮਾਨਾ ਦੇਣਾ ਪੈ ਸਕਦਾ ਹੈ। ਬਿਹਤਰ ਹੋਵੇਗਾ ਤੁਸੀਂ ਆਖਰੀ ਤਰੀਕ ਦਾ ਇੰਤਜ਼ਾਰ ਨਾ ਕਰੋ ਤੇ PAN ਅਤੇ Aadhaar ਨੂੰ ਲਿੰਕ ਕਰ ਲਓ।

PAN ਤੇ Aadhaar ਲਿੰਕ ਹੈ ਜਾਂ ਨਹੀਂ? ਇੰਝ ਚੈੱਕ ਕਰੋ
ਜੇਕਰ ਤੁਹਾਡਾ PAN ਤੇ ਆਧਾਰ ਕਾਰਡ ਪਹਿਲਾਂ ਤੋਂ ਹੀ ਲਿੰਕ ਹਨ ਤਾਂ ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ, ਪਰ ਜੇਕਰ ਲਿੰਕ ਨਹੀਂ ਹਨ ਤਾਂ ਹੇਠਾਂ ਦਿੱਤੇ ਗਏ ਤਰੀਕਿਆਂ ਨੂੰ ਫਾਲੋ ਕਰੋ।

ਤੁਹਾਡਾ PAN ਤੇ Aadhaar ਲਿੰਕ ਹੈ ਜਾਂ ਨਹੀਂ, ਇਸ ਦੇ ਲਈ ਤੁਸੀਂ Income Tax Department ਦੀ SMS ਸਹੂਲਤ ਦਾ ਇਸਤੇਮਾਲ ਕਰ ਸਕਦੇ ਹੋ।
– ਤੁਸੀਂ ਆਪਣੇ ਮੋਬਾਈਲ ਦੇ ਮੈਸੇਜ ਬਾਕਸ ‘ਚ ਜਾ ਕੇ ਇਕ ਤੈਅ ਫਾਰਮੈਟ ‘ਚ SMS ਟਾਈਪ ਕਰਨਾ ਹੈ ਤੇ ਉਸ ਨੂੰ 667678 ਜਾਂ 56161 ‘ਤੇ ਭੇਜ ਦੇਣਾ ਹੈ।
ਇਸ ਤਰੀਕੇ ਨਾਲ ਟਾਈਪ ਕਰੋ SMS-UIDPAN<12 ਡਿਜਿਟ ਦਾ Aadhaar><10 ਡਿਜਿਟ ਦਾ PAN>
ਇਸ SMS ਨੂੰ 567678 ਜਾਂ 56161 ‘ਤੇ ਭੇਜ ਦੇਣਾ ਹੈ।


– ਜੇਕਰ ਦੋਵੇਂ ਲਿੰਕ ਹਨ ਤਾਂ ਤੁਹਾਡੇ ਕੋਲ ਇਕ SMS ਆਵੇਗਾ, ਜਿਸ ਵਿਚ ਲਿਖਿਆ ਹੋਵੇਗਾ “Aadhaar…is already associated with PAN…in ITD database. Thank you for using our services.”
PAN ਤੇ Aadhaar ਨੂੰ ਲਿੰਕ ਕਿਵੇਂ ਕਰੀਏ?
ਜੇਕਰ ਦੋਵੇਂ ਲਿੰਕ ਹਨ ਤਾਂ ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ, ਇਤਮਿਨਾਨ ਨਾਲ ਬੈਠੋ। ਜੇਕਰ PAN ਤੇ Aadhaar ਨੰਬਰ ਲਿੰਕ ਨਹੀਂ ਹਨ ਤਾਂ ਬੜੀ ਆਸਾਨੀ ਨਾਲ ਤੁਸੀਂ ਇਨ੍ਹਾਂ ਦੋਵਾਂ ਨੂੰ ਲਿੰਕ ਕਰ ਸਕਦੇ ਹੋ, ਇਹ ਰਿਹਾ ਪੂਰਾ ਪ੍ਰੋਸੈੱਸ।


ਪਹਿਲਾ ਤਰੀਕਾ
1. ਹਾਲਾਂਕਿ 6 ਜੂਨ ਤਕ ਇਨਕਮ ਟੈਕਸ ਦਾ ਪੋਰਟਲ ਬੰਦ ਹੈ, 7 ਜੂਨ ਤੋਂ ਨਵੀਂ ਵੈੱਬਸਾਈਟ www.incometax.gov.in ਕੰਮ ਕਰਨ ਲੱਗੇਗੀ।
2. ਇੱਥੇ ਖੱਬੇ ਪਾਸੇ ਤੁਹਾਨੂੰ Link Aadhaar ਦਾ ਬਦਲ ਨਜ਼ਰ ਆਵੇਗਾ, ਇਸ ਨੂੰ ਕਲਿੱਕ ਕਰੋ।
3. ਇਕ ਨਵਾਂ ਪੇਜ ਖੁੱਲ੍ਹੇਗਾ, ਜਿੱਥੇ ਤੁਹਾਨੂੰ PAN, Aadhaar ਤੇ ਆਧਾਰ ‘ਚ ਤੁਹਾਡਾ ਨਾਂ ਜਿਵੇਂ ਲਿਖਿਆ ਹੈ, ਭਰਨਾ ਹੈ।
4. ਜੇਕਰ ਤੁਹਾਡੇ ਆਧਾਰ ਕਾਰਡ “ਚ ਸਿਰਫ਼ ਜਨਮ ਦਾ ਸਾਲ ਹੈ ਤਾਂ ‘I have only year of birth in aadhaar card’ ਦੇ ਬਾਕਸ ਨੂੰ ਟਿੱਕ ਕਰੋ।
5. ਕੈਪਚਾ ਕੋਡ ਭਰੋ ਜਾਂ OTP ਲਈ ਟਿਕ ਕਰੋ।


6. ਲਿੰਕ ਆਧਾਰ ਦੇ ਬਟਨ ਨੂੰ ਕਲਿੱਕ ਕਰੋ, ਬਸ ਹੋ ਗਿਆ ਤੁਹਾਡਾ PAN ਤੇ Aadhaar ਲਿੰਕ।
ਦੂਸਰਾ ਤਰੀਕਾ
ਤੁਸੀਂ PAN ਤੇ Aadhaar ਨੂੰ SMS ਜ਼ਰੀਏ ਵੀ ਲਿੰਕ ਕਰ ਸਕਦੇ ਹੋ।
– ਤੁਸੀਂ PAN ਤੇ Aadhaar ਨੂੰ SMS ਜ਼ਰੀਏ ਵੀ ਲਿੰਕ ਕਰ ਸਕਦੇ ਹੋ।
-ਮੋਬਾਈਲ ਦੇ ਮੈਸੇਜ ਬਾਕਸ ‘ਚ ਜਾ ਕੇ ਟਾਈਪ ਕਰੋ- UIDPAN<12-digitAadhaar><10-digitPAN>
-ਇਸ ਮੈਸੇਜ ਨੂੰ 567678 ਜਾਂ 56161 ‘ਤੇ ਭੇਜ ਦਿਉ, ਬਸ ਹੋ ਗਿਆ ਕੰਮ।

PAN ਤੇ Aadhaar ਲਿੰਕ ਨਾ ਹੋਣ ਦੇ ਨੁਕਸਾਨ
PAN ਤੇ Aadhaar ਨੂੰ ਲਿੰਕ ਕਰਨਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਸੀਂ ਕੋਈ ਵੀ ਵਿੱਤੀ ਲੈਣ-ਦੇਣ ਨਹੀਂ ਕਰ ਸਕੋਗੇ ਕਿਉਂਕਿ ਤੁਹਾਡਾ ਪੈਨ ਕਾਰਡ ਰੱਦ ਹੋ ਜਾਵੇਗਾ ਤੇ ਜ਼ਿਆਦਾਤਰ ਵਿੱਤੀ ਕਾਰਜਾਂ ਲਈ ਪੈਨ ਕਾਰਡ ਦੀ ਜ਼ਰੂਰਤ ਪੈਂਦੀ ਹੈ। ਜਿਵੇਂ
1. PAN ਕਾਰਡ ਰੱਦ ਹੋ ਗਿਆ ਤਾਂ ਤੁਸੀਂ ਇਨਕਮ ਟੈਕਸ ਰਿਟਰਨ ਨਹੀਂ ਭਰ ਸਕੋਗੇ।
2. ਸਰਕਾਰੀ ਯੋਜਨਾਵਾਂ ਦਾ ਲਾਭ ਨਹੀਂ ਲੈ ਸਕੋਗੇ ਜਿਵੇਂ ਪੈਨਸ਼ਨ, ਸਕਾਲਰਸ਼ਿਪ ਤੇ LPG ਸਬਸਿਡੀ
3. ਬੈਂਕ ਅਕਾਊਂਟ ਖੋਲ੍ਹਣ ‘ਚ ਪਰੇਸ਼ਾਨੀ ਆ ਸਕਦੀ ਹੈ
4. ਪ੍ਰਾਪਰਟੀ ਖਰੀਦਣ ਜਾਓਗੇ ਤਾਂ ਇੱਥੇ ਵੀ ਮੁਸ਼ਕਲ ਆਵੇਗੀ ਕਿਉਂਕਿ ਪੈਨ ਕਾਰਡ ਰੱਦ ਹੈ।

Leave a Reply

Your email address will not be published.