ਹੁਣੇ ਹੁਣੇ ਇਹਨਾਂ ਥਾਂਵਾਂ ਤੇ ਆਈ ਭਾਰੀ ਮੀਂਹ ਦੀ ਵੱਡੀ ਚੇਤਾਵਨੀਂ-ਹੋ ਜਾਓ ਸਾਵਧਾਨ

ਉੱਤਰੀ ਭਾਰਤ ਦੇ ਸੂਬਿਆਂ ਨੂੰ ਮੌਨਸੂਨ ਦਾ ਇੰਤਜ਼ਾਰ ਹੈ। ਦੱਖਣੀ-ਪੱਛਮੀ ਮੌਨਸੂਨ ਦੱਖਣੀ, ਦੱਖਣੀ-ਪੱਛਮੀ, ਪੂਰਬੀ, ਪੂਰਬੀ-ਉੱਤਰ ਭਾਰਤ ’ਚ ਪਹੁੰਚ ਚੁੱਕਾ ਹੈ ਪਰ ਭਾਰਤੀ ਮੌਸਮ ਵਿਭਾਗ ਅਨੁਸਾਰ, ਹਾਲੇ ਇਸਦੇ ਉੱਤਰ ਤੇ ਉੱਤਰ ਪੱਛਮੀ ਭਾਰਤ ’ਚ ਪਹੁੰਚਣ ’ਚ ਦੇਰੀ ਹੈ।

ਪਿਛਲੇ ਦੋ-ਤਿੰਨ ਦਿਨਾਂ ’ਚ ਮੌਸਮ ਵਿਭਾਗ ਨੇ ਰਾਜਧਾਨੀ ਦਿੱਲੀ ’ਚ ਬਾਰਿਸ਼ ਦੇ ਆਸਾਰ ਪ੍ਰਗਟਾਏ ਸਨ, ਪਰ ਹਾਲੇ ਤਕ ਬਾਰਿਸ਼ ਨਹੀਂ ਹੋਈ ਹੈ।ਮੌਸਮ ਵਿਭਾਗ ਅਨੁਸਾਰ ਮੌਨਸੂਨ ਦੇ ਰਾਜਸਥਾਨ, ਗੁਜਰਾਤ ਦੇ ਬਾਰੇ ਹਿੱਸੇ ਪੰਜਾਬ, ਹਰਿਆਣਾ ਅਤੇ ਦਿੱਲੀ ਤਕ ਪਹੁੰਚਣ ਲਈ ਵਾਯੂਮੰਡਲ ਸਬੰਧੀ ਸਥਿਤੀਆਂ ਹਾਲੇ ਵੀ ਅਨੁਕੂਲ ਨਹੀਂ ਹੈ।

ਚੱਕਰਵਾਤੀ ਪ੍ਰਵਾਹ ਪੂਰਬੀ ਉੱਤਰ ਪ੍ਰਦੇਸ਼ ਅਤੇ ਆਸਪਾਸ ਦੇ ਇਲਾਕਿਆਂ ’ਚ ਬਣਿਆ ਹੋਇਆ ਹੈ ਅਤੇ ਉਥੇ ਪੱਛਮੀ ਗੜਬੜੀ ਦੀ ਵੀ ਸਥਿਤੀ ਹੈ। ਆਈਐੱਮਡੀ ਦੇ ਡਾਇਰੈਕਟਰ ਜਨਰਲ ਐੱਮ. ਮਹਾਪਾਤਰ ਨੇ ਕਿਹਾ ਕਿ ਇਹ ਸਥਿਤੀਆਂ ਮੌਨਸੂਨ ਦੇ ਅੱਗੇ ਵਧਣ ਲਈ ਅਨੁਕੂਲ ਨਹੀਂ ਹੈ। ਹਾਲਾਂਕਿ, ਅਗਲੇ ਦੋ-ਤਿੰਨ ਦਿਨਾਂ ’ਚ ਗੁਜਰਾਤ ਅਤੇ ਉੱਤਰ ਪ੍ਰਦੇਸ਼ ਦੇ ਕੁੱਲ ਹੋਰ ਹਿੱਸਿਆਂ ’ਚ ਮੌਨਸੂਨੀ ਗਤੀਵਿਧੀਆਂ ਦਿਸ ਸਕਦੀਆਂ ਹਨ।

ਮੌਸਮ ਵਿਭਾਗ ਅਨੁਸਾਰ ਪੂਰਬੀ ਉੱਤਰੀ ਪ੍ਰਦੇਸ਼ ’ਚ ਵਰਤਮਾਨ ਚੱਕਰਵਾਤੀ ਸਥਿਤੀ ਕਾਰਨ ਮੌਨਸੂਨ ਉੱਤਰ ਪ੍ਰਦੇਸ਼ ਦੇ ਕੁੱਝ ਹੋਰ ਹਿੱਸਿਆਂ ’ਚ ਅਗਲੇ ਪੰਜ ਦਿਨਾਂ ’ਚ ਹੌਲੀ-ਹੌਲੀ ਪਹੁੰਚ ਸਕਦਾ ਹੈ। ਮੌਨਸੂਨ ਪੱਛਮੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ’ਚ ਪਹੁੰਚ ਗਿਆ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *