ਹੁਣੇ ਹੁਣੇ ਪੀਐਮ ਮੋਦੀ ਨੇ ਅਚਾਨਕ ਲਿਆ ਇਹ ਫੈਸਲਾ-81 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਹੋਵੇਗਾ ਵੱਡਾ ਫਾਇਦਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦੀ ਨੁਮਾਇੰਦਗੀ ‘ਚ ਬੁੱਧਵਾਰ ਨੂੰ ਕੇਂਦਰੀ ਵਜ਼ਾਰਤ ਦੀ ਬੈਠਕ ਹੋਈ। ਇਸ ਦੌਰਾਨ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੜਾਅ IV) ਤਹਿਤ ਵਾਧੂ ਅਨਾਜ ਦੀ ਅਲਾਟਮੈਂਟ ਨੂੰ ਮਨਜ਼ੂਰੀ ਦੇ ਦਿੱਤੀ ਗਈ। ਅਗਲੇ ਪੰਜ ਮਹੀਨੇ ਯਾਨੀ ਜੁਲਾਈ ਤੋਂ ਲੈ ਕੇ ਨਵੰਬਰ 2021 ਤਕ 81.35 ਕਰੋੜ ਲਾਭਪਾਤਰੀਆਂ ਨੂੰ ਹਰ ਮਹੀਨੇ ਮੁਫ਼ਤ ਪ੍ਰਤੀ ਵਿਅਕਤੀ 5 ਕਿੱਲੋ ਅਨਾਜ ਮਿਲੇਗਾ। ਇਸ ਦੇ ਲਈ ਕੁੱਲ 67,266.44 ਕਰੋੜ ਰੁਪਏ ਖਰਚ ਹੋਣਗੇ।

ਟਾਰਗੈੱਟ ਜਨਤਕ ਵੰਡ ਪ੍ਰਣਾਲੀ (TPDS) ਤਹਿਤ ਵੱਧ ਤੋਂ ਵੱਧ 81.35 ਕਰੋੜ ਵਿਅਕਤੀਆਂ ਨੂੰ ਪੰਜ ਮਹੀਨੇ ਤਕ ਹਰ ਮਹੀਨੇ 5 ਕਿੱਲੋ ਵਾਧੂ ਅਨਾਜ ਦੇਣ ਦੀ ਮਨਜ਼ੂਰੀ ਨਾਲ 64,031 ਕਰੋੜ ਰੁਪਏ ਦੀ ਅਨੁਮਾਨਤ ਅਨਾਜ ਸਬਸਿਡੀ ਦੀ ਜ਼ਰੂਰਤ ਪਵੇਗੀ। ਭਾਰਤ ਸਰਕਾਰ ਇਸ ਯੋਜਨਾ ਲਈ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਿਸੇ ਵੀ ਯੋਗਦਾਨ ਨੂੰ ਬਿਨਾਂ ਪੂਰਾ ਖਰਚ ਉਠਾ ਰਹੀ ਹੈ।

ਅਜਿਹੇ ਵਿਚ ਆਵਾਜਾਈ, ਹੈਂਡਲਿੰਗ ਤੇ ਐੱਫਪੀਐੱਸ ਡੀਲਰਾਂ ਦੇ ਮਾਰਜਨ ਆਦਿ ਲਈ ਲਗਪਗ 3,234.85 ਕਰੋੜ ਰੁਪਏ ਦੇ ਵਾਧੂ ਖ਼ਰਚ ਦੀ ਜ਼ਰੂਰਤ ਪਵੇਗੀ। ਇਸ ਤਰ੍ਹਾਂ ਭਾਰਤ ਸਰਕਾਰ ਵੱਲੋਂ ਕੁੱਲ ਅਨੁਮਾਨਤ ਖ਼ਰਚ 67,266.44 ਕਰੋੜ ਰੁਪਏ ਹੋਵੇਗਾ।

ਖ਼ੁਰਾਕ ਤੇ ਜਨਤਕ ਵੰਡ ਵਿਭਾਗ ਲਵੇਗਾ ਅਲਾਟਮੈਂਟ ‘ਤੇ ਫ਼ੈਸਲਾ
ਕੇਂਦਰ ਸਰਕਾਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਲੋਕਾਂ ਨੂੰ ਕਣਕ ਜਾਂ ਚੌਲ ਕੀ ਅਲਾਟ ਕਰਨਾ ਹੈ? ਇਸ ਦਾ ਫ਼ੈਸਲਾ ਖਾਧ ਤੇ ਜਨਤਕ ਵੰਡ ਵਿਭਾਗ ਵੱਲੋਂ ਕੀਤਾ ਜਾਵੇਗਾ। ਨਾਲ ਹੀ, ਖਾਧ ਤੇ ਜਨਤਕ ਵੰਡ ਵਿਭਾਗ ਪ੍ਰਤੀਕੂਲ ਮੌਸਮ ਦੀ ਸਥਿਤੀ ਜਿਵੇਂ ਮੌਨਸੂਨ, ਬਰਫ਼ਬਾਰੀ ਆਦਿ ਦੇ ਨਾਲ-ਨਾਲ ਕੋਰੋਨਾ ਤੇ ਸਪਲਾਈ ਚੇਨ ਕਾਰਨ ਪੈਦਾ ਹੋਣ ਵਾਲੀਆਂ ਸੰਚਾਲਨ ਦੀਆਂ ਜ਼ਰੂਰਤਾਂ ਅਨੁਸਾਰ PMGKAY ਦੇ ਪੜਾਅ III ਤੇ ਪੜਾਅ IV ਤਹਿਤ ਵੰਡ ਮਿਆਦ ‘ਤੇ ਫ਼ੈਸਲਾ ਲੈ ਸਕਦਾ ਹੈ।

ਗ਼ਰੀਬ ਪਰਿਵਾਰਾਂ ਨੂੰ ਅਨਾਜ ਦੀ ਘਾਟ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ
ਕੇਂਦਰ ਸਰਕਾਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਅਨਾਜ ਦੇ ਮਾਮਲੇ ‘ਚ ਕੁੱਲ ਖਰਚ ਲਗਪਗ 204 ਐੱਲਐੱਮਟੀ ਹੋ ਸਕਦਾ ਹੈ। ਵਾਧੂ ਅਲਾਟਮੈਂਟ ਨਾਲ ਕੋਰੋਨਾ ਮਹਾਮਾਰੀ (Coronavirus) ਕਾਰਨ ਪੈਦਾ ਹੋਈ ਆਰਥਿਕ ਪਰੇਸ਼ਾਨੀ ਕਾਰਨ ਗ਼ਰੀਬਾਂ ਨੂੰ ਹੋਣ ਵਾਲੀਆਂ ਮੁਸ਼ਕਲਾਂ ‘ਚ ਕਮੀ ਆਵੇਗੀ। ਅਗਲੇ ਪੰਜ ਸਾਲਾਂ ‘ਚ ਕਿਸੇ ਵੀ ਗ਼ਰੀਬ ਪਰਿਵਾਰ ਨੂੰ ਅਨਾਜ ਦੀ ਘਾਟ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

Leave a Reply

Your email address will not be published. Required fields are marked *