ਹਰੀਨਗਰ ਥਾਣਾ ਖੇਤਰ ਵਿਚ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਤੇਜ਼ ਰਫਤਾਰ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰਨਾ ਭਾਰੀ ਪੈ ਗਿਆ। ਪੁਲਿਸ ਮੁਤਾਬਕ ਜਦੋਂ ਟ੍ਰੈਫਿਕ ਪੁਲਿਸ ਵਾਲਿਆਂ ਨੇ ਕਾਰ ਚਾਲਕ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਉਸਨੇ ਕਾਰ ਪਹਿਲਾਂ ਹੌਲੀ ਕੀਤੀ ਅਤੇ ਫਿਰ ਅਚਾਨਕ ਕਾਰ ਦੀ ਰਫ਼ਤਾਰ ਤੇਜ਼ ਕਰ ਲਈ।
ਇਸ ਦੌਰਾਨ ਮੌਕੇ ‘ਤੇ ਤਾਇਨਾਤ ਇੱਕ ਏਐਸਆਈ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਉੱਥੇ ਹੀ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਨੇ ਕਾਰ ਚਾਲਕ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਰ ਦੀ ਰਫਤਾਰ ਤੇਜ਼ ਰਹੀ।
ਸਥਿਤੀ ਨੂੰ ਹੱਥੋਂ ਨਿਕਲਦਾ ਵੇਖ ਦੋ ਪੁਲਿਸ ਮੁਲਾਜ਼ਮ ਕਾਰ ਦੇ ਬੋਨਟ ‘ਤੇ ਛਾਲ ਮਾਰੀ। ਇੱਕ ਪੁਲਿਸ ਮੁਲਾਜ਼ਮ ਤਾਂ ਉੱਥੇ ਹੀ ਡਿੱਗ ਗਿਆ ਜਦੋਂ ਕਿ ਦੂਜਾ ਪੁਲਿਸ ਕਰਮੀ ਕਾਰ ਦੇ ਬੋਨਟ ‘ਤੇ ਆਪਣੀ ਪਕੜ ਰੱਖਣ ਵਿਚ ਕਾਮਯਾਬ ਰਿਹਾ। ਕਾਰ ਚਾਲਕ ਉਸ ਕਰਮੀ ਨੂੰ ਤਕਰੀਬਨ ਇੱਕ ਕਿਲੋਮੀਟਰ ਤੱਕ ਖਿੱਚਦਾ ਲੈ ਗਿਆ। ਆਖਰ ‘ਚ ਕਾਰ ਤੋਂ ਪਰੜ ਛੁੱਟਣ ਤੋਂ ਬਾਅਦ ਪੁਲਿਸ ਵਾਲਾ ਹੇਠਾਂ ਡਿੱਗੀਆ ਅਤੇ ਕਾਰ ਡਰਾਈਵਰ ਭੱਜ ਗਿਆ।
ਪੁਲਿਸ ਨੇ ਕਥਿਤ ਦੋਸ਼ੀ ਕਾਰ ਚਾਲਕ ਦੇ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਸਰਕਾਰੀ ਕੰਮ ਵਿੱਚ ਰੁਕਾਵਟ ਨਾਲ ਸਬੰਧਤ ਧਾਰਾ ਤਹਿਤ ਕੇਸ ਦਰਜ ਕੀਤਾ ਹੈ। ਅਜੇ ਤੱਕ ਦੋਸ਼ੀ ਕਾਰ ਚਾਲਕ ਨੂੰ ਪੁਲਿਸ ਨੇ ਫੜਿਆ ਨਹੀਂ ਹੈ।
ਦੱਸ ਦਈਏ ਕਿ ਮਾਮਲਾ ਰਾਜੌਰੀ ਗਾਰਡਨ ਟ੍ਰੈਫਿਕ ਸਰਕਲ ਨਾਲ ਸਬੰਧਿਤ ਹੈ। ਮੰਗਲਵਾਰ ਨੂੰ ਇਸ ਚੱਕਰ ਵਿੱਚ ਤਾਇਨਾਤ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਮਾਇਆਪੁਰੀ ਤੋਂ ਹਰੀਨਗਰ ਘੰਟਘਰ ਨੂੰ ਆਉਣ ਵਾਲੀ ਸੜਕ ‘ਤੇ ਤਾਇਨਾਤ ਕੀਤਾ ਗਿਆ ਸੀ। ਡਰਾਈਵਰ ਮੌਕੇ ਤੋਂ ਕਾਰ ਸਮੇਤ ਫਰਾਰ ਹੋ ਗਿਆ। ਸੀਸੀਟੀਵੀ ਫੁਟੇਜ ਅਤੇ ਕਾਰ ਦੇ ਰਜਿਸਟ੍ਰੇਸ਼ਨ ਨੰਬਰ ਦੇ ਅਧਾਰ ‘ਤੇ ਪੁਲਿਸ ਨੂੰ ਕੁਝ ਠੋਸ ਜਾਣਕਾਰੀ ਮਿਲੀ ਹੈ।