ਆਸਟ੍ਰੇਲੀਆ ਤੋਂ ਆਈ ਇਹ ਵੱਡੀ ਖਬਰ – ਪੰਜਾਬੀਆਂ ਚ ਖੁਸ਼ੀ ਦੀ ਲਹਿਰ

ਅਕਸਰ ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ ਤਾਂ ਉਹ ਉਥੇ ਆਪਣੀ ਵੱਖਰੀ ਪਹਿਚਾਣ ਬਣਾ ਲੈਂਦੇ ਹਨ। ਭਾਵੇਂ ਪੰਜਾਬੀ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਣ ਪਰ ਉਹ ਮਿਹਨਤ ਕਰਨੀ ਨਹੀਂ ਭੁੱਲਦੇ ਅਤੇ ਸਖਤ ਮਿਹਨਤ ਕਰਕੇ ਉਹ ਦੁਨੀਆ ਤੇ ਹਰ ਦੇਸ਼ ਵਿਚ ਆਪਣੀ ਵੱਖਰੀ ਪਹਿਚਾਣ ਤੇ ਮਿਹਨਤ ਦਾ ਲੋਹਾ ਮਨਾਉਦੇ ਹਨ।

ਇਸੇ ਤਰ੍ਹਾਂ ਹੁਣ ਇਸ ਵਿਦੇਸ਼ ਦੀ ਧਰਤੀ ਤੋ ਇਕ ਵੱਡੀ ਅਤੇ ਖੁਸ਼ੀ ਦੀ ਖ਼ਬਰ ਸਾਹਮਣੇ ਆ ਰਹੀ ਹੈ ਦਰਅਸਲ ਵਿਦੇਸ਼ ਦੀ ਧਰਤੀ ਤੇ ਇਸ ਪੰਜਾਬੀ ਨੌਜਵਾਨ ਨੇ ਵੱਡਾ ਤੇ ਨਵਾਂ ਇਤਿਹਾਸ ਰਚਿਆ ਹੈ। ਦੱਸ ਦੇਈਏ ਕਿ ਇਸ ਖਬਰ ਤੋਂ ਬਾਅਦ ਇਲਾਕੇ ਦੇ ਵਿੱਚ ਹਰ ਪਾਸੇ ਖੁਸ਼ੀ ਦੀ ਲਹਿਰ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੀ ਧਰਤੀ ਤੇ ਇਕ ਪੰਜਾਬੀ ਨੌਜਵਾਨ ਜੱਜ ਬਣਿਆ ਹੈ। ਦੱਸ ਦਈਏ ਕਿ ਇਹ ਨੌਜਵਾਨ ਅਸਟ੍ਰੇਲੀਆ ਵਿਚ ਜੱਜ ਬਣਨ ਵਾਲਾ ਪਹਿਲਾਂ ਭਾਰਤੀ ਜੱਜ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਇਤਿਹਾਸ ਰਚਣ ਵਾਲੇ ਇਸ ਨੌਜਵਾਨ ਦਾ ਨਾਮ ਪ੍ਰਦੀਪ ਸਿੰਘ ਟਿਵਾਣਾ ਹੈ ਜੋ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਕੋਟ ਕਲਾਂ ਨਾਲ ਸਬੰਧ ਰੱਖਦਾ ਹੈ। ਜਦੋਂ ਇਸ ਖ਼ਬਰ ਸਬੰਧੀ ਜਾਣਕਾਰੀ ਪ੍ਰਦੀਪ ਸਿੰਘ ਟਿਵਾਣਾ ਦੇ ਪਿੰਡ ਵਾਸੀਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਪਿੰਡ ਦੇ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।

ਇਸ ਮੌਕੇ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਦੀਪ ਟਿਵਾਣਾ ਨੇ ਆਪਣੇ ਪਿੰਡ , ਜਲੰਧਰ ਅਤੇ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਦੱਸ ਦਈਏ ਕਿ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਰਦੀਪ ਸਿੰਘ ਟਿਵਾਣਾ ਦਾ ਜਨਮ ਯੂ ਕੇ ਵਿੱਚ ਹੋਇਆ ਸੀ ਪਰ ਉਹ ਹਮੇਸ਼ਾ ਹੀ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਰਿਹਾ ਹੈ।

ਇਸ ਮੌਕੇ ਪੀ ਉਨ੍ਹਾਂ ਦੇ ਜੱਦੀ ਪਿੰਡ ਦੇ ਰਹਿਣ ਵਾਲੇ ਪਰਮਜੀਤ ਸਿੰਘ ਰਾਏਪੁਰ ਨੇ ਜਾਣਕਾਰੀ ਦਿੱਤੀ ਕਿ ਪ੍ਰਦੀਪ ਸਿੰਘ ਟਿਵਾਣਾ ਦੇ ਮਾਪਿਆਂ ਨਾਲ ਉਨ੍ਹਾਂ ਦੇ ਪਰਿਵਾਰਕ ਰਿਸ਼ਤੇ ਹਨ। ਉਹਨਾਂ ਨੇ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਹੀ ਖੁਸ਼ੀ ਵਾਲੀ ਤੇ ਮਾਣ ਵਾਲੀ ਗੱਲ ਹੈ ਕਿ ਪ੍ਰਦੀਪ ਸਿੰਘ ਟਿਵਾਣਾ ਆਸਟਰੇਲੀਆ ਦੇ ਵਿਚ ਪਹਿਲਾ ਭਾਰਤੀ ਹੈ ਜੋ ਜੱਜ ਬਣਿਆ ਹੈ

Leave a Reply

Your email address will not be published.