1 ਜੁਲਾਈ ਤੋਂ ਹੋਣ ਜਾ ਰਹੇ ਹਨ ਇਹ 5 ਵੱਡੇ ਬਦਲਾਵ-ਹੋ ਜੋ ਤਿਆਰ,ਆਈ ਵੱਡੀ ਖ਼ਬਰ

ਸਟੇਟ ਬੈਂਕ ਇੰਡੀਆ ਨੇ ਆਪਣੇ ATM ਤੇ ਬੈਂਕ ਬ੍ਰਾਂਚ ਤੋਂ ਪੈਸੇ ਕਢਵਾਉਣ ਦੇ ਸਰਵਿਸ ਚਾਰਜ ‘ਚ ਫੇਰਬਦਲ ਕਰ ਦਿੱਤਾ। SBI ਦੀ ਅਧਿਕਾਰਤ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਿਕ, ਨਵੇਂ ਚਾਰਜ ਟਰਾਂਸਫਰ ਤੇ ਹੋਰ ਨਾਨ-ਫਾਈਨੈਸ਼ਿਅਲ ਲੈਣ-ਦੇਣ ‘ਤੇ ਲਾਗੂ ਕੀਤੇ ਜਾਣਗੇ। ਯਾਨੀ ਮਿਨਿਮਮ ਬੈਲੰਸ ਜ਼ੀਰੋ ਹੈ। ਖਾਤਾਧਾਰਕਾਂ ਨੂੰ ਇਕ Rupay ਏਟੀਐੱਮ ਕਮ ਡੈਬਿਟ ਕਾਰਡ ਮਿਲਦਾ ਹੈ।

ਕਿੱਥੇ-ਕਿੱਥੇ ਲੱਗੇਗਾ ਹੁਣ ਚਾਰਜ – ਇਹ ਸਾਰੇ ਚਾਰਜ 1 ਜੁਲਾਈ 2021 ਤੋਂ ਲਾਗੂ ਹੋਣਗੇ। ਇਸ ਤਰੀਕ ਤੋਂ ਬਅਦ 4 ਵਾਰ ਮੁਫ਼ਤ ਕੈਸ਼ ਵਿਡਰਾਲ ‘ਤੇ ਚਾਰਜ ਲੱਗੇਗਾ। ਖ਼ਾਸ ਗੱਲ ਇਹ ਹੈ ਕਿ ਬ੍ਰਾਂਚ ਤੇ ATM ਦੋਵੇਂ ਥਾਂ ਤੋਂ ਟ੍ਰਾਂਜੈਕਸ਼ਨ ਨੂੰ ਇਕੱਠਿਆ ਗਿਣਿਆ ਜਾਵੇਗਾ। ਇਸ ਤਰ੍ਹਾਂ ਮਹੀਨੇ ‘ਚ 4 ਹੀ ਟ੍ਰਾਂਜੈਕਸ਼ਨ ਹਨ, ਚਾਹੇ ਬੈਂਕ ਤੋਂ ਕਰੋ ਜਾਂ ATM ਤੋਂ। Cash ਕੱਢਣ ਤੇ 15 ਰੁਪਏ + GST ਪੇਮੈਂਟ ਕਰਨੀ ਹੋਵੇਗੀ।


Canara Bank ਦੇ ਕਸਟਮਰ ਲਈ ਅਪਡੇਟ ਜ਼ਰੂਰੀ
Canara Bank ਨੇ ਆਪਣੇ ਗਾਹਕਾਂ ਨੂੰ ਦੱਸਿਆ ਹੈ ਕਿ ਬੈਂਕ ਦੇ ਪਹਿਲਾਂ ਦੇ ਬ੍ਰਾਂਚਾਂ ਦੇ IFSC Code 1 ਜੁਲਾਈ, 2021 ਤੋਂ ਬਦਲ ਜਾਣਗੇ। ਗਾਹਕਾਂ ਨੂੰ NEFT/RTGS/IMPS ਰਾਹੀਂ ਪੈਸੇ ਪਾਉਣ ਲਈ ਨਵੇਂ ਕੈਨਰਾ ਆਈਐੱਫਐੱਸਸੀ (Canara IFSC Code) ਦਾ ਇਸਤੇਮਾਲ ਕਰਨਾ ਹੋਵੇਗਾ।
ਨਵੇਂ IFSC ਲਈ ਗਾਹਕਾਂ ਨੂੰ URL canarabank.Com/IFSC.Html ‘ਤੇ ਜਾਣਾ ਹੋਵੇਗਾ ਜਾਂ ਕੈਨਰਾ ਬੈਂਕ ਦੀ ਵੈੱਬਸਾਈਟ ‘ਤੇ ਜਾਣਾ ਹੋਵੇਗਾ ਜਾਂ ਕੈਨਰਾ ਬੈਂਕ ਦੀ ਕਿਸੇ ਬ੍ਰਾਂਚ ‘ਚ ਜਾਣਾ ਹੋਵੇਗਾ। ਪਹਿਲੇ ਦੇ ਸਿੰਡੀਕੇਟ ਬੈਂਕ ਦੇ ਗਾਹਕਾਂ ਨੂੰ ਵੀ ਬਦਲੇ ਹੋਏ IFSC ਤੇ MICR ਕੋਡ ਦੇ ਨਾਲ ਨਵਾਂ ਚੈੱਕ ਬੁੱਕ ਮਿਲੇਗੀ।

Driving Licence ਘਰ ਬੈਠ ਹੀ
ਲਰਨਿੰਗ ਲਾਇਸੈਂਸ ਬਣਵਾਉਣ ਲਈ RTO ਦਫ਼ਤਰ ਜਾਣ ਦੀ ਲੋੜ ਨਹੀਂ ਹੋਵੇਗੀ। ਵਿਅਕਤੀ ਘਰ ਬੈਠੇ ਲਰਨਿੰਗ ਲਾਇਸੈਂਸ ਬਣਵਾ ਸਕਦਾ ਹੈ। ਹਾਲਾਂਕਿ, ਡਰਾਈਵਿੰਗ ਲਾਇਸੈਂਸ ਬਣਵਾਉਣਾ ਆਸਾਨ ਕੰਮ ਨਹੀਂ ਹੈ। ਇਸ ਦੇ ਲਈ ਪਹਿਲਾਂ ਤੁਹਾਨੂੰ ਰਜਿਸਟ੍ਰੇਸ਼ਨ ਕਰਵਾਉਣਾ ਪੈਂਦਾ ਹੈ ਤੇ ਫਿਰ ਬਾਅਦ ਵਿਚ RTO ਆਫਿਸ ਜਾ ਕੇ ਟੈਸਟ ਵੀ ਦੇਣਾ ਪੈਂਦਾ ਹੈ।

ਕਈ ਵਾਰ ਤੁਸੀਂ ਟੈਸਟ ਦਿੰਦੇ ਸਮੇਂ ਨਰਵਸ ਵੀ ਹੋ ਜਾਂਦੇ ਹੋ ਤੇ ਠੀਕ ਢੰਗ ਨਾਲ ਗੱਡੀ ਨਹੀਂ ਚਲਾ ਪਾਉਂਦੇ ਅਜਿਹੇ ਸਮੇਂ ਤੁਹਾਡਾ ਲਾਇਸੈਂਸ ਪੱਕਾ ਨਹੀਂ ਹੋ ਪਾਉਂਦਾ ਤੇ ਤੁਹਾਨੂੰ ਵਾਰ-ਵਾਰ ਟੈਸਟ ਦੇਣਾ ਪੈਂਦਾ ਹੈ। ਹੁਣ RTO ਨੇ ਤੁਹਾਨੂੰ ਇਸ ਤੋਂ ਬਚਾਉਣ ਦਾ ਰਾਹ ਕੱਢ ਲਿਆ ਹੈ। ਹੁਣ ਤੁਸੀਂ ਬਿਨਾਂ ਟੈਸਟ ਦਿੱਤੇ ਵੀ ਡਰਾਈਵਿੰਗ ਲਾਇਸੈਂਸ ਬਣਵਾ ਸਕਦੇ ਹੋ।

Leave a Reply

Your email address will not be published. Required fields are marked *