ਪੰਜਾਬ ਚ’ਮੌਸਮ ਵਿਭਾਗ ਦੀ ਵੱਡੀ ਚੇਤਾਵਨੀਂ-ਇਸ ਹਫ਼ਤੇ ਆਵੇਗਾ ਜ਼ੋਰਦਾਰ ਮੀਂਹ,ਦੇਖੋ ਪੂਰੀ ਜਾਣਕਾਰੀ

13 ਜੂਨ ਨੂੰ ਆਏ ਪ੍ਰੀ ਮੌਨਸੂਨ ਨੇ ਪੂਰਾ ਪੰਜਾਬ ਕਵਰ ਨਹੀਂ ਕੀਤਾ ਸੀ ਪਰ ਜੁਲਾਈ ਦੇ ਪਹਿਲੇ ਹਫਤੇ ਆਉਣ ਵਾਲੇ ਮੌਨਸੂਨ ਦੌਰਾਨ ਪੂਰੇ ਪੰਜਾਬ ‘ਚ ਜੰਮ ਕੇ ਬਾਰਿਸ਼ ਹੋਵੇਗੀ। ਇਹ ਜਾਣਕਾਰੀ ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀ ਡਾ.ਕੁਲਵਿੰਦਰ ਕੌਰ ਗਿੱਲ ਨੇ ਸਾਂਝੀ ਕੀਤੀ।

ਡਾ.ਗਿੱਲ ਨੇ ਦੱਸਿਆ ਕਿ ਜੁਲਾਈ ਦੇ ਪਹਿਲੇ ਹਫਤੇ ਆ ਰਹੇ ਮੌਨਸੂਨ ਦੌਰਾਨ ਜੰਮ ਕੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਜੂਨ ਮਹੀਨੇ ‘ਚ ਮੌਸਮ ਖੁਸ਼ਕ ਰਹੇਗਾ, ਗਰਮੀ ਵਧੇਗੀ ਤੇ ਬੱਦਲਵਾਈ ਬਣੀ ਰਹੇਗੀ ਜਿਸ ਨਾਲ ਕਿਤੇ-ਕਿਤੇ ਛਿੱਟੇ ਵੀ ਪੈ ਸਕਦੇ ਹਨ।

ਡਾ. ਗਿੱਲ ਨੇ ਇਹ ਵੀ ਦੱਸਿਆ ਕਿ ਜੂਨ ਮਹੀਨੇ ਬਿਲਕੁੱਲ ਸਹੀ 63 ਮਿਲੀਮੀਟਰ ਬਾਰਿਸ਼ ਹੋਈ ਜੋ ਕਿ ਨਾਰਮਲ 66.4 ਮਿਲੀਮੀਟਰ ਦੇ ਲਾਗੇ ਹੈ। ਉਨ੍ਹਾਂ ਦੱਸਿਆ ਕਿ ਜੁਲਾਈ ਤੇ ਅਗਸਤ ‘ਚ ਵੀ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜੋ ਕਿ ਜੁਲਾਈ ਦੇ 232 ਮਿਲੀਮੀਟਰ ਤੇ ਅਗਸਤ ਦੇ 180 ਮਿਲੀਮੀਟਰ ਬਾਰਿਸ਼ ਦੇ ਟੀਚੇ ਨੂੰ ਪੂਰਾ ਕਰ ਸਕਦੀ ਹੈ।

ਵਿਗਿਆਨੀ ਡਾ.ਕੁਲਵਿੰਦਰ ਕੌਰ ਗਿੱਲ ਨੇ ਅੱਗੇ ਦੱਸਿਆ ਕਿ ਮੌਨਸੂਨ ਸੀਜ਼ਨ ਦੌਰਾਨ 75 ਦਿਨਾਂ (ਇੱਕ ਜੁਲਾਈ ਤੋਂ 15 ਸਤੰਬਰ) ਦੀ ਮਿਆਦ ਵਿੱਚ 600 ਮਿਲੀਮੀਟਰ ਬਾਰਿਸ਼ ਦਾ ਟੀਚਾ ਹੁੰਦਾ ਹੈ। ਪਿਛਲੇ ਕੁੱਝ ਸਾਲਾਂ ਤੋਂ ਇਸ ਮਿਆਦ ‘ਚ 10 ਕੁ ਦਿਨ ਦਾ ਵਾਧਾ ਵੀ ਹੋ ਰਿਹਾ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.