ਅਚਾਨਕ ਇਥੇ 2 ਹਫਤਿਆਂ ਲਈ ਤਾਲਾਬੰਦੀ ਦਾ ਹੋ ਗਿਆ ਐਲਾਨ –ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਮਾਰਚ ਤੋਂ ਸ਼ੁਰੂ ਹੋਏ ਕਰੋਨਾ ਦੇ ਚਲਦਿਆਂ ਦੁਨੀਆਂ ਭਰ ਵਿੱਚ ਤਾਲਾਬੰਦੀ ਕਰ ਦਿੱਤੀ ਗਈ ਸੀ ਤਾਂ ਜੋ ਕਰੋਨਾ ਦੇ ਪ੍ਰਭਾਵ ਨੂੰ ਵਧਣ ਤੋਂ ਰੋਕਿਆ ਜਾ ਸਕੇ। ਵਿਸ਼ਵ ਦੇ ਹਰ ਦੇਸ਼ ਨੂੰ ਕੋਰੋਨਾ ਦੀ ਮਾਰ ਝੱਲਣੀ ਪਈ ਹੈ ਜਿਸ ਦੇ ਚੱਲਦਿਆਂ ਕਰੋੜਾਂ ਲੋਕਾਂ ਨੇ ਆਪਣੀ ਜਾਨ ਇਸ ਮਹਾਮਾਰੀ ਦੀ ਚਪੇਟ ਵਿੱਚ ਆਉਣ ਕਾਰਨ ਗਵਾਈ ਹੈ।

ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਆਪਣੇ ਦੇਸ਼ ਵਿਚ ਤਾਲਾਬੰਦੀ ਕਰ ਦਿੱਤੀ ਸੀ ਅਤੇ ਲੋਕਾਂ ਨੂੰ ਕਰੋਨਾ ਪ੍ਰੋਟੋਕਾਲ ਦੀ ਪਾਲਣਾ ਕਰਨ ਬਾਰੇ ਸਖਤ ਹਦਾਇਤਾਂ ਜਾਰੀ ਕੀਤੀਆਂ ਸਨ। ਜਿੱਥੇ ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਦੇ ਘੱਟ ਰਹੇ ਕੇਸਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਲੋਕਾਂ ਨੂੰ ਛੋਟਾਂ ਦਿੱਤੀਆਂ ਗਈਆਂ ਹਨ ਉਥੇ ਕੀ ਕੁੱਝ ਅਜੇਹੇ ਦੇਸ਼ ਵੀ ਹਨ ਜਿਥੇ ਹਾਲੇ ਵੀ ਕਰੋਨਾ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਆਸਟ੍ਰੇਲੀਆ ਤੋਂ ਵੀ ਕਰੋਨਾ ਮਹਾਮਾਰੀ ਨਾਲ ਜੁੜੀ ਇਕ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਿਊ ਸਾਊਥ ਵੇਲਜ਼ ਵਿੱਚ ਲੋਕਾਂ ਨੂੰ ਗੈਰ ਜ਼ਰੂਰੀ ਕੰਮਾਂ ਲਈ ਬਾਹਰ ਜਾਣ ਤੋਂ ਮਨਾ ਕੀਤਾ ਗਿਆ ਹੈ ਅਤੇ ਸਿਰਫ ਮੇਡੀਕਲ ਕਾਰਨ, ਸਿੱਖਿਆ ਜਾਂ ਫਿਰ ਖਾਣ ਦੀਆਂ ਵਸਤੂਆਂ ਦੀ ਖਰੀਦਦਾਰੀ ਜਿਹੇ ਜ਼ਰੂਰੀ ਕੰਮਾਂ ਲਈ ਹੀ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।

ਉਥੇ ਹੀ ਸੂਬੇ ਦੇ ਪ੍ਰੀਮੀਅਰ ਗਲੇਡੀਅਸ ਬੇਰੇਜਿਕੇਲੀਨ ਨੇ ਸਿਡਨੀ ਦੇ ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਸਿਡਨੀ ਵਿੱਚ ਸਿਰਫ ਚਾਰ ਸਥਾਨਕ ਸਰਕਾਰੀ ਪ੍ਰੀਸ਼ਦ ਖੇਤਰਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਹੀ ਜ਼ਰੂਰੀ ਕੰਮ ਕਾਰਨ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਹੈ।ਕਰੋਨਾ ਦੇ ਵਧ ਰਹੇ ਪ੍ਰਭਾਵ ਕਾਰਨ ਸਿਡਨੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਜਨਤਕ ਥਾਵਾਂ, ਦਫ਼ਤਰਾਂ, ਬੱਸਾਂ ਅਤੇ ਰੇਲਾ ਮਾਸਕ ਪਹਿਨਣ ਲਾਜ਼ਮੀ ਕੀਤਾ ਹੈ ਅਤੇ ਬਿਨਾਂ ਜ਼ਰੂਰਤ ਤੋਂ ਘਰੋਂ ਬਾਹਰ ਨਿਕਲਣ ਲਈ ਮਨਾਹੀ ਕੀਤੀ ਗਈ ਹੈ।

ਕਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੀ ਐਂਟਰੀ ਅਸਟਰੇਲੀਆ ਦੇ ਸੂਬੇ ਸਿਡਨੀ ਸ਼ਹਿਰ ਵਿਚ ਹੋ ਚੁਕੀ ਹੈ ਜਿਸ ਕਾਰਨ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਤਾਲਾਬੰਦੀ ਨੂੰ ਦੋ ਹੋਰ ਹਫਤਿਆਂ ਲਈ ਅੱਗੇ ਵਧਾ ਦਿੱਤਾ ਗਿਆ ਹੈ। ਜਿੱਥੇ ਸਿਡਨੀ ਵਿਚ ਕਰੋਨਾ ਵੈਕਸੀਨੇਸ਼ਨ ਤੋਂ ਬਾਅਦ ਕਰੋਨਾ ਦਾ ਪ੍ਰਭਾਵ ਘੱਟ ਹੋਣ ਲੱਗਾ ਸੀ ਓਥੇ ਹੀ ਸ਼ੁੱਕਰਵਾਰ ਨੂੰ ਕਰੋਨਾ ਦੇ 22 ਹੋਰ ਕੇਸ ਸਾਹਮਣੇ ਆ ਰਹੇ ਹਨ।

Leave a Reply

Your email address will not be published. Required fields are marked *