ਪੈਟਰੋਲ ਤੇ ਡੀਜ਼ਲ ਨੇ ਬਣਾਇਆ ਨਵਾਂ ਰਿਕਾਰਡ-ਵੱਡੇ ਖਰਚੇ ਲਈ ਹੋਜੋ ਤਿਆਰ,ਲੱਗੇਗਾ ਝੱਟਕਾ

ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਰੁਕ-ਰੁਕ ਪੈਟਰੋਲ, ਡੀਜ਼ਲ ਕੀਮਤਾਂ ਵਿਚ ਕੀਤੇ ਜਾ ਰਹੇ ਵਾਧੇ ਨਾਲ ਦੇਸ਼ ਭਰ ਵਿਚ ਕੀਮਤਾਂ ਹੁਣ ਨਵੇਂ ਰਿਕਾਰਡ ਪੱਧਰ ‘ਤੇ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਲਗਾਤਾਰ ਦੂਜੇ ਦਿਨ ਪੈਟਰੋਲ, ਡੀਜ਼ਲ ਕੀਮਤਾਂ ਵਧਾਈਆਂ ਹਨ। ਪੈਟਰੋਲ ਵਿਚ 35 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 26 ਪੈਸੇ ਤੱਕ ਦਾ ਵਾਧਾ ਕੀਤਾ ਗਿਆ ਗਿਆ ਹੈ। ਇਸ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 98.52 ਰੁਪਏ ਪ੍ਰਤੀ ਲਿਟਰ, ਜਦੋਂ ਕਿ ਡੀਜ਼ਲ ਦੀ 88.95 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

ਉੱਥੇ ਹੀ, ਪੰਜਾਬ ਵਿਚ ਹੁਣ ਪਠਾਨਕੋਟ, ਮੋਗਾ, ਫਿਰੋਜ਼ਪੁਰ ਅਤੇ ਮੋਹਾਲੀ ਪਿੱਛੋਂ ਅੰਮ੍ਰਿਤਸਰ, ਤਰਨਤਾਰਨ, ਪਟਿਆਲਾ, ਫਾਜ਼ਿਲਕਾ, ਗੁਰਦਾਸਪੁਰ, ਲੁਧਿਆਣਾ, ਫਰੀਦਕੋਟ ਵਿਚ ਵੀ ਪੈਟਰੋਲ 100 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋ ਗਿਆ ਹੈ। ਡੀਜ਼ਲ ਵੀ ਲਗਭਗ 92 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਚੁੱਕਾ ਹੈ।

ਜੂਨ ਵਿਚ ਹੁਣ ਤੱਕ ਪੈਟਰੋਲ ਦਾ ਮੁੱਲ 4.23 ਰੁਪਏ ਅਤੇ ਡੀਜ਼ਲ ਦਾ 3.75 ਰੁਪਏ ਵੱਧ ਚੁੱਕਾ ਹੈ। ਇਸ ਤੋਂ ਪਹਿਲਾਂ ਮਈ ਵਿਚ ਪੈਟਰੋਲ 3.83 ਰੁਪਏ ਅਤੇ ਡੀਜ਼ਲ 4.42 ਰੁਪਏ ਮਹਿੰਗਾ ਹੋਇਆ ਸੀ।

ਪੰਜਾਬ ‘ਪੈਟਰੋਲ, ਡੀਜ਼ਲ ਮੁੱਲ- ਹਿੰਦੁਸਤਾਨ ਪੈਟਰੋਲੀਅਮ ਦੀ ਵੈੱਬਸਾਈਟ ਅਨੁਸਾਰ, ਜਲੰਧਰ ਵਿਚ ਪੈਟਰੋਲ ਦੀ ਕੀਮਤ 99.60 ਰੁਪਏ ਤੇ ਡੀਜ਼ਲ ਦੀ 90.97 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ ਵਿਚ ਪੈਟਰੋਲ ਦੀ ਕੀਮਤ 100.51 ਰੁਪਏ, ਡੀਜ਼ਲ ਦੀ 91.38 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

ਲੁਧਿਆਣਾ ਵਿਚ ਪੈਟਰੋਲ ਦੀ ਕੀਮਤ 100.04 ਰੁਪਏ ਅਤੇ ਡੀਜ਼ਲ ਦੀ 91.37 ਰੁਪਏ ਪ੍ਰਤੀ ਲਿਟਰ। ਅੰਮ੍ਰਿਤਸਰ ਵਿਚ ਪੈਟਰੋਲ 100.27 ਰੁਪਏ ਅਤੇ ਡੀਜ਼ਲ 91.59 ਰੁਪਏ ਹੋ ਗਿਆ ਹੈ। ਮੋਹਾਲੀ ‘ਚ ਪੈਟਰੋਲ ਦੀ ਕੀਮਤ 100.58 ਰੁਪਏ ਤੇ ਡੀਜ਼ਲ ਦੀ 91.86 ਰੁਪਏ ਪ੍ਰਤੀ ਲਿਟਰ। ਮੋਗਾ ਵਿਚ ਪੈਟਰੋਲ 100.40 ਰੁਪਏ ਪ੍ਰਤੀ ਲਿਟਰ, ਡੀਜ਼ਲ 91.70 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਗਿਆ ਹੈ। ਪਠਾਨਕੋਟ ਵਿਚ ਪੈਟਰੋਲ ਦੀ ਕੀਮਤ 100.39 ਰੁਪਏ ਅਤੇ ਡੀਜ਼ਲ 91.70 ਰੁਪਏ ‘ਤੇ ਪਹੁੰਚ ਗਈ ਹੈ। ਫਿਰੋਜ਼ਪੁਰ ਵਿਚ ਪੈਟਰੋਲ 100.43 ਰੁਪਏ, ਡੀਜ਼ਲ 91.73 ਰੁਪਏ ਹੋ ਗਿਆ ਹੈ। ਤਰਨਤਾਰਨ ਵਿਚ ਪੈਟਰੋਲ 100.23 ਰੁਪਏ, ਜਦੋਂ ਕਿ ਫਾਜ਼ਿਲਕਾ, ਗੁਰਦਾਸਪੁਰ ਵਿਚ 100.33 ਰੁਪਏ ਅਤੇ ਫਰੀਦਕੋਟ ਵਿਚ 100.17 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।

Leave a Reply

Your email address will not be published. Required fields are marked *