ਜੇਕਰ ਤੁਹਾਨੂੰ ਵੀ ਆਉਂਦਾ ਹੈ ਬਿਜਲੀ ਦਾ ਜਿਆਦਾ ਬਿੱਲ ਤਾਂ ਹੁਣ ਇਸ ਤਰਾਂ ਹੋਵੇਗੀ ਵੱਡੀ ਬੱਚਤ

ਹਰ ਮਹੀਨੇ ਬਿਜਲੀ ਦਾ ਬਿੱਲ ਇੰਨਾ ਜ਼ਿਆਦਾ ਕਿਉਂ ਆਉਂਦਾ ਹੈ? ਇਸ ਪ੍ਰਸ਼ਨ ਦਾ ਉੱਤਰ ਤਾਂ ਬਿਜਲੀ ਦਾ ਬਿੱਲ ਭੇਜਣ ਵਾਲਿਆਂ ਕੋਲ ਵੀ ਨਹੀਂ ਹੋਵੇਗਾ। ਇਸਲਈ ਖ਼ੁਦ ਬਿਜਲੀ ਦਾ ਬਿੱਲ ਘਟਾਉਣ ਦੀ ਜੁਗਤ ‘ਚ ਜੁਟਣਾ ਹੀ ਸਭ ਤੋਂ ਚੰਗਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ 4 ਤਰੀਕੇ ਦੱਸਾਂਗੇ ਜਿਸ ਨੂੰ ਆਪਣਾ ਕੇ ਤੁਸੀਂ ਬਿਜਲੀ ਦਾ ਬਿੱਲ ਘੱਟ ਕਰ ਸਕਦੇ ਹੋ ਤੇ ਪਹਿਲੇ ਦਿਨ ਤੋਂ ਹੀ ਤੁਹਾਨੂੰ ਇਸ ਦਾ ਅਸਰ ਦਿਖਾਈ ਦੇਣ ਲੱਗੇਗਾ। ਆਓ ਜਾਣਦੇ ਹਾਂ ਕਿਹੜੇ-ਕਿਹੜੇ ਹਨ ਇਹ 4 ਤਰੀਕੇ…

1. ਪੁਰਾਣੇ ਬਲੱਬਾਂ ਦੀ ਥਾਂ LED ਲਾਓ – ਪੁਰਾਣੇ ਫਿਲਾਮੈਂਟ ਵਾਲੇ ਬਲੱਬ ‘ਤੇ ਸੀਐੱਫਐੱਲ ਕਾਫੀ ਬਿਜਲੀ ਕੰਜ਼ਿਉਮ ਕਰਦੇ ਹਨ। ਇਨ੍ਹਾਂ ਨੂੰ ਜੇ LED ਬਲੱਬ ਨਾਲ ਬਦਲ ਦਿੱਤਾ ਜਾਵੇ ਤਾਂ ਨਾ ਸਿਰਫ਼ ਤੁਹਾਡੀ ਬਿਜਲੀ ਦਾ ਬਿੱਲ ਘੱਟ ਆਵੇਗਾ, ਬਲਕਿ ਰੋਸ਼ਨੀ ਵੀ ਦੁਗਣੀ ਹੋ ਜਾਵੇਗੀ। ਜੇ ਅੰਕੜਿਆਂ ‘ਤੇ ਗੱਲ ਕਰੀਏ ਤਾਂ 100 ਵਾਟ ਦਾ ਫਿਲਾਮੈਂਟ ਵਾਲਾ ਬਲੱਬ 10 ਘੰਟੇ ‘ਚ ਇਕ ਯੂਨਿਟ ਬਿਜਲੀ ਦੀ ਖਪਤ ਕਰਦਾ ਹੈ। ਜਦਕਿ 15 ਵਾਟ ਦਾ ਸੀਐੱਫਐੱਲ 66.5 ਘੰਟੇ ‘ਚ ਇਕ ਯੂਨਿਟ ਬਿਜਲੀ ਲੈਂਦਾ ਹੈ। ਉੱਥੇ 9 ਵਾਟ ਦਾ ਐੱਲਈਡੀ 111 ਘੰਟੇ ‘ਤੇ ਇਕ ਯੂਨੀਟ ਬਿਜਲੀ ਕੰਨਿਜ਼ਉਮ ਕਰੇਗਾ।


2. ਇਲੈਕਟ੍ਰਾਨਿਕ ਸਮਾਨ ਖਰੀਦਦੇ ਸਮੇਂ ਰੇਟਿੰਗ ਦਾ ਰੱਖੋ ਧਿਆਨ – ਇਲੈਕਟ੍ਰਾਨਿਕ ਸਮਾਨ ਜਿਵੇਂ ਫਰਿੱਜ, ਏਅਰ ਕੰਡੀਨਸ਼ਨਰ ਆਦਿ ਖਰੀਦਦੇ ਸਮੇਂ ਰੇਟਿੰਗ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ। ਸਾਨੂੰ ਹਮੇਸ਼ਾ 5 ਸਟਾਰ ਰੇਟਿੰਗ ਵਾਲੇ ਉਪਕਰਨ ਖਰੀਦਣ ਦੀ ਕੋਸ਼ਿਸ਼ ਕਰਨੀ ਚਾਹੀਦੀ।


3. ਕੰਮ ਪੂਰਾ ਹੋਣ ‘ਤੇ ਉਪਕਰਨ ਨੂੰ ਬੰਦ ਕਰਨਾ ਨਾ ਭੁੱਲੋ – ਹਮੇਸ਼ਾ ਅਜਿਹਾ ਹੁੰਦਾ ਹੈ ਕਿ ਅਸੀਂ ਲਾਈਟ, ਪੰਖਾ ਤੇ AC ਬੰਦ ਕੀਤੇ ਬਿਨਾਂ ਹੀ ਕਮਰੇ ਤੋਂ ਬਾਹਰ ਚੱਲੇ ਜਾਂਦੇ ਹਨ ਜੋ ਸਹੀ ਨਹੀਂ ਹੈ। ਬਿਜਲੀ ਤੋਂ ਚੱਲਣ ਵਾਲੇ ਉਪਕਰਨਾਂ ਨੂੰ ਯੂਜ਼ ਨਾ ਹੋਣ ‘ਤੇ ਬੰਦ ਕਰ ਦੇਣਾ ਚਾਹੀਦਾ। ਇਸ ਨਾਲ ਬਿਜਲੀ ਦੀ ਬਰਬਾਦੀ ਹੋਣ ਤੋਂ ਤੁਸੀਂ ਬਚਾ ਪਾਓਗੇ ਤੇ ਤੁਹਾਡੀ ਬਿਜਲੀ ਦਾ ਬਿੱਲ ਵੀ ਘੱਟ ਹੋ ਜਾਵੇਗਾ।


4. AC ਨੂੰ 24 ਡਿਗਰੀ ਟੈਮਪਰੇਚਰ ‘ਤੇ ਹੀ ਚਲਾਓ- ਏਅਰ ਕੰਡੀਨਸ਼ਨਰ ਜੋ ਹਮੇਸ਼ਾ 24 ਡਿਗਰੀ ਟੈਮਪਰੇਚਰ ‘ਤੇ ਹੀ ਚਲਾਉਣਾ ਚਾਹੀਦਾ। ਇਹ ਇਕ ਆਈਡੀਅਲ ਟੈਮਪਰੇਚਰ ਹੁੰਦਾ ਹੈ। ਬਿਜਲੀ ਨੂੰ ਘੱਟ ਕਰਨ ਲਈ ਹਜ਼ਾਰਾਂ ਲੋਕ ਇਸ ਤਕਨੀਕ ਦਾ ਇਸੇਤਮਾਲ ਕਰਦੇ ਹਨ। ਇਸ ਨਾਲ ਕਮਰੇ ‘ਚ ਠੰਢਕ ਵੀ ਬਣੀ ਰਹਿੰਦੀ ਹੈ ਤੇ ਜੇਬ ‘ਤੇ ਜ਼ਿਆਦਾ ਅਸਰ ਨਹੀਂ ਪੈਂਦਾ ਹੈ। ਇਸ ਨਾਲ ਹੀ ਤੁਸੀਂ ਟਾਈਮਰ ਦਾ ਇਸੇਤਮਾਲ ਕਰ ਸਕਦੇ ਹਨ।

Leave a Reply

Your email address will not be published. Required fields are marked *