ਪੰਜਾਬ ਚ ਇਥੇ ਬਿਜਲੀ ਰਹੇਗੀ ਏਨੇ ਘੰਟੇ ਬੰਦ – ਕਰਲੋ ਤਿਆਰੀ ਤੇ ਹੋਜੋ ਸਾਵਧਾਨ

ਅੱਜ ਗਰਮੀ ਦੇ ਦੌਰ ਵਿੱਚ ਬਿਜਲੀ ਦੀ ਸਪਲਾਈ ਹਰ ਇਨਸਾਨ ਲਈ ਲਾਜ਼ਮੀ ਬਣ ਗਈ ਹੈ। ਅੱਤ ਦੀ ਗਰਮੀ ਵਿੱਚ ਲੋਕਾਂ ਵੱਲੋਂ ਗਰਮੀ ਤੋਂ ਰਾਹਤ ਪਾਉਣ ਲਈ ਬਿਜਲੀ ਦੇ ਉਪਕਰਨਾ ਦੀ ਵਰਤੋ ਕੀਤੀ ਜਾਦੀ ਹੈ। ਜਿਸ ਸਦਕਾ ਉਨ੍ਹਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ। ਇਸ ਸਮੇਂ ਜਿੱਥੇ ਇਨਸਾਨ ਗਰਮੀ ਨਾਲ ਪ੍ਰਭਾਵਤ ਹੋ ਰਹੇ ਹਨ ਉਥੇ ਹੀ ਪਸ਼ੂ, ਪੰਛੀ ਅਤੇ ਜਾਨਵਰਾਂ ਉੱਪਰ ਵੀ ਇਸ ਗਰਮੀ ਦਾ ਅਸਰ ਵਧੇਰੇ ਦੇਖਿਆ ਜਾ ਰਿਹਾ ਹੈ।

ਇਸ ਗਰਮੀ ਦੇ ਕਾਰਨ ਜਿੱਥੇ ਸੜਕੀ ਆਵਾਜਾਈ ਉੱਪਰ ਅਸਰ ਹੋਇਆ ਹੈ, ਉਥੇ ਹੀ ਲੋਕਾਂ ਦੇ ਕਾਰੋਬਾਰ ਪ੍ਰਭਾਵਤ ਹੋਏ ਹਨ।ਹੁਣ ਪੰਜਾਬ ਵਿੱਚ ਇਥੇ ਇਸ ਦਿਨ ਬਿਜਲੀ ਰਹੇਗੀ ਏਨੇ ਘੰਟੇ ਬੰਦ , ਜਿਸ ਬਾਰੇ ਹੁਣ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਗਰਮੀ ਦੇ ਇਸ ਮੌਸਮ ਵਿਚ ਜਿਥੇ ਬਿਜਲੀ ਵਿਭਾਗ ਵੱਲੋਂ ਸਾਰੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਮੇਂ-ਸਮੇਂ ਤੇ ਉਨ੍ਹਾਂ ਨੂੰ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ ਉਥੇ ਕਈ ਕਾਰਨਾਂ ਦੇ ਚਲਦੇ ਹੋਏ ਬਿਜਲੀ ਕੱਟ ਲਗਾਉਣ ਦੀ ਜਰੂਰਤ ਵੀ ਪੈ ਜਾਂਦੀ ਹੈ।

ਹੁਣ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨਡਾਲਾ ਪਾਵਰਕਾਮ ਅਧੀਨ ਖੇਤੀ ਸੈਕਟਰ ਤੇ ਘਰੇਲੂ ਖਪਤਕਾਰਾਂ ਲਈ ਸੂਚਨਾ ਜਾਰੀ ਕੀਤੀ ਗਈ ਹੈ।ਜਿਸ ਦੇ ਤਹਿਤ ਘਰੇਲੂ ਖਪਤਕਾਰਾਂ ਨੂੰ ਇਕ ਦਿਨ ਬਿਜਲੀ ਦੀ ਕਮੀ ਦੇ ਨਾਲ ਜੂਝਣਾ ਪੈ ਸਕਦਾ ਹੈ।

ਕਿਉਂਕਿ 28 ਜੂਨ ਦਿਨ ਸੋਮਵਾਰ ਦੁਪਹਿਰ 1 ਤੋਂ ਸ਼ਾਮ 5 ਵਜੇ ਤਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਉਥੇ ਹੀ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਖਿਆ ਗਿਆ ਹੈ ਕਿ ਝੋਨੇ ਦੀ ਬਿਜਾਈ ਪ੍ਰਭਾਵਿਤ ਨਾ ਹੋਵੇ, ਖੇਤੀ ਸੈਕਟਰ ਲਈ ਬਾਅਦ ‘ਚ ਬਿਜਲੀ ਦੀ ਬਾਕੀ ਰਹਿੰਦੀ ਸਪਲਾਈ ਪੂਰੀ ਕਰ ਦਿੱਤੀ ਜਾਵੇਗੀ। ਗਰਮੀ ਦੇ ਦੌਰ ਵਿਚ ਬਹੁਤ ਸਾਰੇ ਕਾਰੋਬਾਰ ਇਸ ਬਿਜਲੀ ਉਪਰ ਨਿਰਭਰ ਹਨ।

ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ। ਪਾਵਰਕਾਮ ਅਧਿਕਾਰੀਆਂ ਅਨੁਸਾਰ ਕਰਤਾਰਪੁਰ ਤੋਂ ਨਡਾਲਾ ਆਉਂਦੀ 66 ਕੇਵੀ ਲਾਈਨ ਦੀ ਜ਼ਰੂਰੀ ਮੁਰੰਮਤ ਕਾਰਨ ਉਕਤ ਸਮੇਂ ‘ਤੇ ਬਿਜਲੀ ਬੰਦ ਰਹੇਗੀ। ਇਸ ਲਈ ਵਿਭਾਗ ਵੱਲੋਂ ਇਸ ਦੀ ਜਾਣਕਾਰੀ ਪਹਿਲਾਂ ਹੀ ਇਸ ਖੇਤਰ ਦੇ ਲੋਕਾਂ ਨੂੰ ਦੇ ਦਿੱਤੀ ਗਈ ਹੈ ਤਾਂ ਜੋ ਉਹ ਆਪਣਾ ਇੰਤਜ਼ਾਮ ਕਰ ਸਕਣ।

Leave a Reply

Your email address will not be published. Required fields are marked *