ਜਾਣੋ ਇਸ ਵਾਰ ਕਿਸ ਰੇਟ ਤੇ ਵਿਕੇਗੀ ਕਣਕ ਦੀ ਫ਼ਸਲ-ਦੇਖੋ ਤਾਜ਼ਾ ਖ਼ਬਰ

ਕਣਕ ਦੀ ਵਾਢੀ ਆਉਣ ਵਿੱਚ 2 ਮਹੀਨੇ ਬਾਕੀ ਹਨ ਪਰ ਅਜੇ ਤੱਕ ਬਹੁਤੇ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੈ ਕੇ ਇਸ ਵਾਰ ਕਣਕ ਕਿਸ ਰੇਟ ਤੇ ਵਿਕੇਗੀ ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਦੇ ਗੁੱਸੇ ਨੂੰ ਠੰਡਾ ਕਰਨ ਲਈ ਇਸ ਵਾਰ ਕੇਂਦਰ ਸਰਕਾਰ ਵੱਲੋਂ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ (MSP) ਵਿੱਚ ਸਾਲ 2021 ਲਈ 50 ਰੁਪਏ ਦਾ ਨਿਗੂਣਾ ਵਾਧਾ ਕੀਤਾ ਗਿਆ ਸੀ ।

ਇਹ ਵਾਧੇ ਦਾ ਐਲਾਨ ਵੈਸੇ ਤਾਂ ਸਤੰਬਰ ਵਿਚ ਹੀ ਕਰ ਦਿੱਤਾ ਗਿਆ ਸੀ। ਵੈਸੇ ਤਾਂ ਕਣਕ ਦੇ ਭਾਅ ਦੇ ਵੱਡੇ ਦੇ ਐਲਾਨ ਦਸੰਬਰ ਵਿੱਚ ਹੁੰਦਾ ਹੈ ਪਰ ਇਸ ਵਾਰ ਕਿਸਾਨਾਂ ਨੂੰ ਸ਼ਾਂਤ ਕਾਰਨ ਦੇ ਲਈ ਇਹ ਵਾਧਾ ਪਹਿਲਾਂ ਹੀ ਕਰ ਦਿੱਤਾ ਸੀ ।ਕਿਸਾਨਾਂ ਦਾ ਕਹਿਣਾ ਹੈ ਕਿ MSP ਵਿੱਚ ਸਿਰਫ 50 ਰੁਪਏ ਦਾ ਮਾਮੂਲੀ ਵਾਧਾ ਕਿਸਾਨਾਂ ਨਾਲ ਇੱਕ ਮਜ਼ਾਕ ਹੈ। ਨਾਲ ਹੀ ਕਿਸਾਨਾਂ ਵੱਲੋਂ ਇਨ੍ਹਾਂ ਸਾਰੇ ਫੈਸਲਿਆਂ ਨੂੰ ਵਾਪਸ ਲੈਕੇ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ।

ਖ਼ਬਰਾਂ ਦੇ ਅਨੁਸਾਰ ਕੇਂਦਰ ਵੱਲੋਂ ਅੱਜ ਕਣਕ ਦੇ ਨਾਲ ਨਾਲ ਛੋਲੇ, ਸਰੋਂ, ਜੌਂ ਅਤੇ ਮਸਰ ਦੇ MSP ਨੂੰ ਵੀ ਵਧਾਇਆ ਗਿਆ। ਤੁਹਾਨੂੰ ਦੱਸ ਦੇਈਏ ਮੋਦੀ ਸਰਕਾਰ ਨੇ ਇਸ ਸਾਲ ਕਣਕ ਦੇ MSP ਵਿੱਚ 50 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਦੇ ਹੋਏ ਇਸਨੂੰ 1975 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਮਤਲਬ ਤੁਹਾਡੀ ਕਣਕ 1975 ਰੁ ਪ੍ਰਤੀ ਕੁਇੰਟਲ ਵਿਕੇਗੀ।

ਛੋਲਿਆਂ ਦੇ ਸਮਰਥਨ ਮੁੱਲ ਨੂੰ 225 ਰੁਪਏ ਪ੍ਰਤੀ ਕੁਇੰਟਲ ਵਧਾਕੇ 5100 ਰੁਪਏ ਕਰ ਦਿੱਤਾ ਗਿਆ ਹੈ।ਸਰੋਂ ਦੇ MSP ਨੂੰ 225 ਰੁਪਏ ਪ੍ਰਤੀ ਕੁਇੰਟਲ ਵਧਾਇਆ ਗਿਆ ਹੈ ਜਿਸਤੋਂ ਬਾਅਦ ਇਹ 4650 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ, ਇਸੇ ਤਰ੍ਹਾਂ ਮਸਰ ਦੇ MSP ਨੂੰ 300 ਰੁਪਏ ਪ੍ਰਤੀ ਕੁਇੰਟਲ ਵਧਾਕੇ 5100 ਰੁਪਏ ਅਤੇ ਜੌਂ ਦੇ MSP ਨੂੰ 75 ਰੁਪਏ ਵਧਾਕੇ 1600 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ।

ਪੰਜਾਬ ਦੇ ਜਿਆਦਾਤਰ ਕਿਸਾਨ ਕਣਕ ਅਤੇ ਝੋਨੇ ਦੀ ਖੇਤੀ ਤੇ ਨਿਰਭਰ ਹਨ ਇਸ ਕਾਰਨ ਕਿਸਾਨਾਂ ਵਿੱਚ ਇਸ ਫੈਸਲੇ ਨੂੰ ਲੈਕੇ ਭਾਰੀ ਰੋਸ ਅਤੇ ਗੁੱਸਾ ਹੈ।ਕੇਂਦਰੀ ਖੇਤੀ ਤੇ ਕਿਸਾਨ ਕਲਿਆਨ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਵਾਰ-ਵਾਰ ਦੁਹਰਾਇਆ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਤੇ ਫਸਲਾਂ ਦੀ ਖਰੀਦ ਪਹਿਲਾਂ ਹੀ ਤਰ੍ਹਾਂ ਜਾਰੀ ਰਹੇਗੀ। ਮਤਲਬ ਇਸ ਸਾਲ ਕਿਸਾਨਾਂ ਨੂੰ ਡਰਨ ਦੀ ਲੋੜ ਨਹੀਂ ਇਸ ਸਾਲ ਕਣਕ ਦੀ ਸਰਕਾਰੀ ਖਰੀਦ ਪਹਿਲਾਂ ਵਾਂਗੂ ਹੀ ਹੋਵੇਗੀ ।

Leave a Reply

Your email address will not be published. Required fields are marked *