ਦਾਦੇ-ਪੋਤੀ ਨੂੰ ਮਿਲੀ ਇਕੱਠਿਆਂ ਇਸ ਤਰਾਂ ਮੌਤ,ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ

ਕਰੋਨਾ ਕਾਲ ਦੌਰਾਨ ਕਰੋੜਾਂ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈ, ਜੇਕਰ ਕਰੋਨਾ ਦੀ ਤੀਜੀ ਲਹਿਰ ਆਉਂਦੀ ਹੈ ਤਾਂ ਇਸ ਗਿਣਤੀ ਵਿਚ ਹੋਰ ਵੀ ਬਹੁਤ ਜ਼ਿਆਦਾ ਵਾਧਾ ਹੋ ਜਾਵੇਗਾ। ਕਰੋਨਾ ਦੇ ਨਾਲ ਹੀ ਹੋਰ ਕਈ ਕਾਰਨਾਂ ਕਰਕੇ ਵੀ ਆਏ ਦਿਨ ਹੋਣ ਵਾਲੀਆਂ ਮੌਤਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਦਾ ਜ਼ਿਆਦਾਤਰ ਸਬੰਧ ਸੜਕ ਦੁਰਘਟਨਾਵਾਂ ਨਾਲ ਹੁੰਦਾ ਹੈ।

ਸੜਕ ਤੇ ਆਵਾਜਾਈ ਵਿਭਾਗ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਬੁਹਤ ਨਿਯਮ ਲਾਗੂ ਕੀਤੇ ਜਾਂਦੇ ਹਨ ਤੇ ਸਮੇਂ ਸਮੇਂ ਤੇ ਇਨ੍ਹਾਂ ਵਿੱਚ ਸੋਧਾਂ ਵੀ ਕੀਤੀਆ ਜਾਂਦੀਆਂ ਰਹਿੰਦੀਆਂ ਹਨ। ਸਰਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਿਸੇ ਨਾ ਕਿਸੇ ਦੀ ਅਣਗਿਹਲੀ ਦੇ ਕਾਰਨ ਇਹ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਕਾਰਨ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ ਅਤੇ

ਉਨ੍ਹਾਂ ਦੀ ਇਸ ਗਲਤੀ ਦਾ ਖਾਮਿਆਜ਼ਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭੁਗਤਣਾ ਪੈਂਦਾ ਹੈ। ਪੰਜਾਬ ਦੇ ਅੰਮ੍ਰਿਤਸਰ ਤੋਂ ਇੱਕ ਅਜਿਹੀ ਹੀ ਸੜਕ ਦੁਰਘਟਨਾ ਦੀ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਮਟਾਲਾ ਦੇ ਰਹਿਣ ਵਾਲੇਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਤੇ ਉਨ੍ਹਾਂ ਦਾ ਤਾਇਆ ਨਰਿੰਦਰ ਸਿੰਘ (60) ਅਤੇ ਤਾਈ ਮਨਜੀਤ ਕੌਰ (55) ਆਪਣੀ ਪੋਤੀ ਸਿਮਰਨਜੀਤ ਕੌਰ (10) ਨਾਲ ਪਿੰਡ ਬੋਪਾਰਾਏ ਬਾਜ ਸਿੰਘ ਤੋਂ ਰਾਤ ਨੂੰ ਵਾਪਿਸ ਘਰ ਪਰਤ ਰਹੇ ਸਨ ਤਾਂ

ਰਸਤੇ ਵਿੱਚ ਉਨ੍ਹਾਂ ਦਾ ਈ ਰਿਕਸ਼ਾ ਸਾਹਮਣੇ ਆ ਰਹੀ ਇੱਕ ਫੌਜ ਦੀ ਐਂਬੂਲੈਂਸ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਨਰਿੰਦਰ ਸਿੰਘ ਅਤੇ ਉਨ੍ਹਾਂ ਦੀ ਪੋਤੀ ਸਿਮਰਨਜੀਤ ਕੌਰ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਜਦ ਕਿ ਮਨਜੀਤ ਕੌਰ ਨੂੰ ਕਾਫ਼ੀ ਗੰਭੀਰ ਸੱਟਾ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਨੇੜੇ ਦੇ ਹੀ ਇੱਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਥਾਣਾ ਲੋਪੋਕੇ ਦੇ ਐਸ ਐਚ ਓ ਕਪਿਲ ਕੌਸ਼ਲ ਨੇ ਇਸ ਦੁਰਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੌਜ ਦੀ ਐਂਬੂਲੈਂਸ ਚਲਾ ਰਹੇ ਡਰਾਈਵਰ ਸ਼ਿਵ ਰਾਜ ਨੂੰ ਪੁਲਸ ਨੇ ਕਸਟਡੀ ਵਿਚ ਲੈ ਲਿਆ ਹੈ ਅਤੇ ਉਸ ਦਾ ਡਾਕਟਰੀ ਮੁਆਇਨਾ ਕਰਵਾਇਆ ਜਾ ਰਿਹਾ ਹੈ।

Leave a Reply

Your email address will not be published.