ਹੁਣੇ ਹੁਣੇ ਨਵਜੋਤ ਸਿੱਧੂ ਨੂੰ ਲੱਗਾ ਵੱਡਾ ਝੱਟਕਾ-ਹੁਣ ਆਈ ਇਹ ਵੱਡੀ ਤਾਜ਼ਾ ਖ਼ਬਰ

ਕਾਂਗਰਸ ਵਿਚ ਸਿਆਸੀ ਨਾਟਕ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਨਵਜੋਤ ਸਿੰਘ ਸਿੱਧੂ ਦੀ ਮੰਗਲਵਾਰ ਨੂੰ ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਨਾਲ ਮੀਟਿੰਗ ਹੋਣੀ ਸੀ ਪਰ ਰਾਹੁਲ ਗਾਂਧੀ ਨੇ ਦੇਰ ਸ਼ਾਮ ਇਹ ਕਹਿ ਕੇ ਸਨਸਨੀ ਫੈਲਾਅ ਦਿੱਤੀ ਕਿ ਕੋਈ ਮੀਟਿੰਗ ਨਹੀਂ ਸੀ। ਜਦਕਿ ਸਿੱਧੂ ਇਸ ਮੀਟਿੰਗ ਲਈ ਪਟਿਆਲੇ ਤੋਂ ਦਿੱਲੀ ਚਲੇ ਗਏ ਸਨ।ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਨੂੰ ਰੱਦ ਕਰਕੇ ਕਾਂਗਰਸ ਹਾਈ ਕਮਾਨ ਨੇ ਸਿੱਧੂ ਨੂੰ ਝਟਕਾ ਦਿੱਤਾ ਹੈ। ਰਾਹੁਲ ਗਾਂਧੀ ਤੇ ਸਿੱਧੂ ਦੀ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਦਿਨ ਭਰ ਕਾਂਗਰਸੀ ਆਗੂਆਂ ਦੀ ਨਜ਼ਰ ਲੱਗੀ ਹੋਈ ਸੀ।

ਜਾਣਕਾਰੀ ਅਨੁਸਾਰ ਰਾਹੁਲ ਤੇ ਪਿ੍ਅੰਕਾ ਨਾਲ ਸ਼ਾਮ 5 ਵਜੇ ਤੋਂ ਬਾਅਦ ਸਿੱਧੂ ਦੀ ਮੀਟਿੰਗ ਹੋਣੀ ਸੀ। ਪਰ ਰਾਹੁਲ ਗਾਂਧੀ ਨੇ ਸਪੱਸ਼ਟ ਕਰ ਦਿੱਤਾ ਕਿ ਸਿੱਧੂ ਨਾਲ ਕੋਈ ਮੀਟਿੰਗ ਨਹੀਂ ਹੈ। ਜਦਕਿ ਮੀਟਿੰਗ ਲਈ ਸਿੱਧੂ ਪਟਿਆਲੇ ਤੋਂ ਦਿੱਲੀ ਲਈ ਨਿਕਲ ਗਏ ਸਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਸਿੱਧੂ ਦਿੱਲੀ ਪੁੱਜ ਗਏ ਸਨ ਜਾਂ ਉਨ੍ਹਾਂ ਨੂੰ ਰਾਹ ਵਿਚੋਂ ਹੀ ਮੋੜ ਦਿੱਤਾ ਗਿਆ।

ਕਾਂਗਰਸ ਦੇ ਚੱਲ ਰਿਹਾ ਕਾਟੋ-ਕਲੇਸ਼ ਵਿਚ ਸਿੱਧੂ ਦੀ ਅਹਿਮ ਭੂਮਿਕਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਕਰਨ ਤੋਂ ਨਾਂਹ ਕਰਕੇ ਰਾਹੁਲ ਨੇ ਸਿੱਧੂ ਦੇ ਪਰ ਕੁਤਰੇ ਹਨ ਕਿਉਂਕਿ ਹਾਈ ਕਮਾਨ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਸਾਹਮਣੇ ਵੀ ਸਿੱਧੂ ਨੂੰ ਲੈ ਕੇ ਬਖੇੜੇ ਖੜ੍ਹੇ ਕੀਤੇ ਗਏ ਸਨ। ਕਮੇਟੀ ਦੀ ਰਿਪੋਰਟ ਪਿੱਛੋਂ ਜਦੋਂ ਰਾਹੁਲ ਗਾਂਧੀ ਨੇ ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਨਾਲ ਮੁਲਾਕਾਤ ਕੀਤੀ ਉਸ ਵੇਲੇ ਵੀ ਇਹ ਸਵਾਲ ਉੱਠੇ ਕਿ ਟਕਸਾਲੀ ਕਾਂਗਰਸੀਆਂ ਨੂੰ ਸਭ ਤੋਂ ਪਹਿਲਾਂ ਮਾਣ-ਸਨਮਾਨ ਦਿੱਤਾ ਜਾਵੇ।

Twitter ‘ਤੇ ਫਿਰ ਦਰਜ ਹੋਇਆ ਕੇਸ, ਇਸ ਵਾਰ ਬੱਚਿਆਂ ਨਾਲ ਜੁੜੀ ਅਸ਼ਲੀਲ ਸਮੱਗਰੀ ਪ੍ਰਸਾਰਤ ਕਰਨ ਦਾ ਦੋਸ਼
ਕਾਂਗਰਸ ਦੇ ਰਾਜ ਸਭਾ ਮੈਂਬਰ ਨੇ ਤਾਂ ਸਿੱਧੂ ‘ਤੇ ਇਹ ਕਹਿ ਕੇ ਸਵਾਲ ਖੜ੍ਹੇ ਕਰ ਦਿੱਤੇ ਸਨ ਕਿ ਜਦੋਂ ਜ਼ਹਿਰੀਲੀ ਸ਼ਰਾਬ ਪੀ ਕੇ ਲੋਕਾਂ ਦੀ ਮੌਤ ਹੋਈ ਜਿਸ ਵਿਚ ਜ਼ਿਆਦਾਤਰ ਲੋਕ ਅੰਮਿ੍ਤਸਰ ਦੇ ਸਨ, ਉਦੋਂ ਉਨ੍ਹਾਂ ਨੇ ਆਵਾਜ਼ ਕਿਉਂ ਨਹੀਂ ਉਠਾਈ। ਉਧਰ ਪਾਰਟੀ ਹਾਈ ਕਮਾਨ ਦੇ ਨਿਰਦੇਸ਼ ‘ਤੇ ਜਦੋਂ ਪੰਜਾਬ ਦੇ ਸਾਰੇ ਕਾਂਗਰਸੀ ਆਗੂ ਪਾਰਟੀ ਵਿਰੁੱਧ ਕੁਝ ਨਹੀਂ ਬੋਲ ਰਹੇ ਸਨ ਤਾਂ ਸਿੱਧੂ ਨੇ ਸੋਸ਼ਲ ਮੀਡੀਏ ‘ਤੇ ਜਾ ਕੇ ਕਈ ਸਵਾਲ ਖੜ੍ਹੇ ਕੀਤੇ।

ਉਧਰ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਦੀ ਖ਼ਬਰ ਵੀ ਸਿੱਧੂ ਵੱਲੋਂ ਹੀ ਦਿੱਤੀ ਗਈ ਸੀ। ਪਾਰਟੀ ਦੇ ਆਹਲਾ ਮਿਆਰੀ ਸੂਤਰ ਦੱਸਦੇ ਹਨ ਕਿ ਰਾਹੁਲ ਨੇ ਸਿੱਧੂ ਨਾਲ ਮੀਟਿੰਗ ਕਨਰ ਤੋਂ ਨਾਂਹ ਕਰ ਕੇ ਇਕ ਝਟਕਾ ਦਿੱਤਾ ਹੈ ਕਿਉਂਕਿ ਮੀਟਿੰਗ ਦੌਰਾਨ ਕਈ ਆਗੂਆਂ ਨੇ ਇਹ ਸਵਾਲ ਉਠਾਏ ਕਿ ਸਿੱਧੂ ਪਾਰਟੀ ਵਿਚ ਵੱਡਾ ਅਹੁਦਾ ਤਾਂ ਚਾਹੁੰਦੇ ਹਨ ਪਰ ਪਾਰਟੀ ਲਈ ਉਨ੍ਹਾਂ ਨੇ ਕੀਤਾ ਕੁਝ ਨਹੀਂ ਹੈ। ਦੱਸਣਾ ਬਣਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਹਾਈ ਕਮਾਨ ਨੂੰ ਸੰਦੇਸ਼ ਦੇ ਦਿੱਤਾ ਹੈ ਕਿ ਉਹ ਸਰਕਾਰ ਵਿਚ ਨਹੀਂ ਬਲਕਿ ਸੂਬਾ ਪ੍ਰਧਾਨ ਦੀ ਭੂਮਿਕਾ ਨਿਭਾਉਣੀ ਚਾਹੁੰਦੇ ਹਨ।


ਉਧਰ ਪਾਰਟੀ ਹਾਈ ਕਮਾਨ ਦੀ ਸਮੱਸਿਆ ਇਹ ਹੈ ਕਿ ਜੇ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਨ ਦਿੱਤੀ ਜਾਂਦੀ ਹੈ ਤਾਂ ਪਾਰਟੀ ਦਾ ਇਕ ਵੱਡਾ ਹਿੱਸਾ ਨਾਰਾਜ਼ ਹੋ ਜਾਵੇਗਾ ਜਦਕਿ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਇਹ ਖ਼ਤਰਾ ਨਹੀਂ ਉਠਾ ਸਕਦੀ। ਜਦਕਿ ਸਿੱਧੂ ਸੂਬਾ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਅੜੇ ਹੋਏ ਹਨ। ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ਨੂੰ ਪ੍ਰਧਾਨਗੀ ਦੇਣ ਦੇ ਬਿਲਕੁਲ ਖ਼ਿਲਾਫ਼ ਹਨ। ਇਹੀ ਕਾਰਨ ਹੈ ਕਿ ਕੈਪਟਨ ਨੇ ਤਾਂ ਸਿੱਧੂ ਨੂੰ ਪਟਿਆਲੇ ਤੋਂ ਉਨ੍ਹਾਂ ਵਿਰੁੱਧ ਚੋਣ ਲੜਨ ਤਕ ਦੀ ਚੁਣੌਤੀ ਦਿੱਤੀ ਹੋਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਰਾਹੁਲ ਸਿੱਧੂ ਨੂੰ ਕਦੋਂ ਮਿਲਣ ਦਾ ਸਮਾਂ ਦਿੰਦੇ ਹਨ।

Leave a Reply

Your email address will not be published. Required fields are marked *