ਹੁਣੇ ਹੁਣੇ ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਬਾਰੇ ਅਚਾਨਕ ਆਈ ਇਹ ਮਾੜੀ ਖ਼ਬਰ-ਹਰ ਪਾਸੇ ਹੋ ਰਹੀਆਂ ਅਰਦਾਸਾਂ

ਮਸ਼ਹੂਰ ਫਿਲਮ ਅਤੇ ਥੀਏਟਰ ਅਦਾਕਾਰ ਅਤੇ 70 ਦੇ ਦਹਾਕੇ ਵਿਚ ਪੈਰਲਲ ਸਿਨੇਮਾ ਰਾਹੀਂ ਇਕ ਵੱਖਰੀ ਪਛਾਣ ਬਣਾਉਣ ਵਾਲੇ ਨਸੀਰੂਦੀਨ ਸ਼ਾਹ ਨੂੰ ਮੁੰਬਈ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।ਨਸੀਰ ਸਹਿਬ ਨੂੰ ਨਮੂਨੀਆ ਹੋ ਗਿਆ ਹੈ, ਜਿਸ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਸ ਦੀ ਜਾਣਕਾਰੀ ਉਨ੍ਹਾਂ ਦੀ ਪਤਨੀ ਨੇ ਦਿੱਤੀ ਅਤੇ ਕਿਹਾ ਕਿ ਉਸ ਦੇ ਫੇਫੜਿਆਂ ਵਿੱਚ ਨਮੂਨੀਆ ਦਾ ਇੱਕ ਪੈਚ ਮਿਲਿਆ ਹੈ, ਜਿਸ ਦੇ ਲਈ ਉਸਨੂੰ ਦੋ ਦਿਨ ਪਹਿਲਾਂ ਜਾਂਚ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪਰ ਇਸ ਬਾਰੇ ਕੋਈ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।ਉਸਨੂੰ ਕੋਵੀਡ ਜਾਂ ਕੋਈ ਹੋਰ ਬਿਮਾਰੀ ਨਹੀਂ ਹੈ।

ਜ਼ਿਕਰਯੋਗ ਹੈ ਕਿ 70 ਸਾਲਾ ਨਸੀਰੂਦੀਨ ਸ਼ਾਹ, ਜੋ ਤਿੰਨ ਵਾਰ ਰਾਸ਼ਟਰੀ ਪੁਰਸਕਾਰ ਜਿੱਤ ਚੁੱਕੇ ਹਨ।ਦੱਸਦਈਏ ਕਿ ਉਨ੍ਹਾਂ ਨੂੰ ਉਸੇ ਹਿੰਦੂਜਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਥੇ ਦਿਲੀਪ ਕੁਮਾਰ ਨੂੰ ਮੰਗਲਵਾਰ ਨੂੰ ਇਕ ਵਾਰ ਫਿਰ ਸਾਹ ਲੈਣ ਵਿਚ ਤਕਲੀਫ਼ ਹੋਣ ਕਰਕੇ ਦਾਖਲ ਕਰਵਾਇਆ ਗਿਆ ਸੀ। ਉੱਥੇ ਹੀ ਡਾਕਟਰ ਨਸੀਰੂਦੀਨ ਸ਼ਾਹ ਦੀ ਜਾਂਚ ਅਤੇ ਇਲਾਜ ਵਿਚ ਰੁੱਝੇ ਹੋਏ ਹਨ।

ਡਾਕਟਰ ਦੀ ਸਲਾਹ ‘ਤੇ, ਉਸਨੂੰ ਇਕ ਜਾਂ ਦੋ ਦਿਨਾਂ ਵਿਚ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ. ਸਿਹਤ ਵਿਚ ਸੁਧਾਰ ਦੇ ਮੱਦੇਨਜ਼ਰ, ਡਾਕਟਰ ਇਸ ਬਾਰੇ ਫੈਸਲਾ ਲੈਣਗੇ ਕਿ ਉਸਨੂੰ ਹਸਪਤਾਲ ਤੋਂ ਛੁੱਟੀ ਦੇਣੀ ਹੈ ਜਾਂ ਨਹੀਂ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *