ਪੰਜਾਬ: ਇਥੇ ਨਵੀਆਂ ਵਿਆਹੀ ਨੇ ਦਿੱਤੀ ਇਸ ਤਰਾਂ ਜਾਨ ਕਿ ਦੇਖਣ ਵਾਲਿਆਂ ਦੀ ਕੰਬ ਉੱਠੀ ਰੂਹ

ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ‘ਚ ਦੇਰ ਸ਼ਾਮ ਇੱਕ ਨਵ-ਵਿਹਾਤਾ ਲੜਕੀ ਵੱਲੋਂ ਫਾਹਾ ਲੈਕੇ ਆਤਮਹੱਤਿਆ ਕਰਨ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਜਾਣਕਰੀ ਮੁਤਾਬਿਕ ਭਾਨੁ ਪ੍ਰਿਆ ਪੁੱਤਰੀ ਅਸ਼ੋਕ ਕੁਮਾਰ ਵਾਸੀ ਬਠਿੰਡਾ ਜਿਸ ਦੀ ਠੀਕ ਦੋ ਮਹੀਨੇ ਪਹਿਲਾਂ ਕੋਟਕਪੂਰਾ ਦੇ ਨਿਵਾਸੀ ਸ਼ੁਬਮ ਸ਼ਰਮਾ ਜੋ ਕੇ ਪੁਲਿਸ ਮੁਲਾਜ਼ਮ ਹੈ ਦੇ ਨਾਲ ਸ਼ਾਦੀ ਹੋਈ ਸੀ। ਦੇਰ ਸ਼ਾਮ ਆਪਣੇ ਘਰ ਵਿਚ ਕਮਰੇ ਦੇ ਪੰਖੇ ਨਾਲ ਲਟਕਦੀ ਹੋਈ ਲਾਸ਼ ਮਿਲੀ।

ਸੂਚਨਾ ਮਿਲਣ ਤੇ ਮਿਰਤਕਾਂ ਦਾ ਪੇਕਾ ਪਰਿਵਾਰ ਵੀ ਮੌਕੇ ਤੇ ਪਹੁੰਚਿਆ। ਉਨ੍ਹਾਂ ਵੱਲੋਂ ਲੜਕੀ ਦੇ ਸਹੁਰਾ ਪਰਿਵਾਰ ਉਤੇ ਦਾਜ ਲਈ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪੁਹੰਚ ਕਾਰਵਾਈ ਕਰਦੇ ਹੋਏ ਲਾਸ਼ ਨੂੰ ਕਬਜ਼ੇ ਚ ਲੈਕੇ ਪੋਸਟ ਮਾਰਟਮ ਲਈ ਭੇਜਿਆ ਗਈ ਹੈ।

ਇਸ ਮੌਕੇ ਲੜਕੀ ਦੇ ਚਚੇਰੇ ਭਰਾ ਅਤੇ ਮਾਤਾ ਪਿਤਾ ਨੇ ਦੋਸ਼ ਲਾਏ ਹਨ ਕਿ ਉਨ੍ਹਾਂ ਦੀ ਬੇਟੀ ਦੀ ਸ਼ਾਦੀ ਦੋ ਮਹੀਨੇ ਪਹਿਲਾਂ ਕੋਟਕਪੂਰਾ ਦੇ ਸ਼ੁਬਮ ਸ਼ਰਮਾ ਨਾਲ ਹੋਈ ਸੀ। ਵਿਆਹ ਮੌਕੇ ਉਨ੍ਹ ਵੱਲੋਂ ਆਪਣੇ ਦਾਜ ਵਿਚ ਹਰ ਸੁਖ ਅਰਾਮ ਦੀ ਚੀਜ਼ ਦਿੱਤੀ ਸੀ ਪਰ ਲੜਕੇ ਦੇ ਪਰਿਵਾਰ ਵੱਲੋਂ ਗੱਲ ਗੱਲ ਉਤੇ ਤਾਹਨੇ ਮੇਹਣੇ ਦਿੱਤੇ ਜਾ ਰਹੇ ਸੀ ਜਿਸ ਤੋਂ ਪ੍ਰੇਸ਼ਾਨ ਹੋਕੇ ਲੜਕੀ ਨੇ ਆਤਮਹੱਤਿਆ ਕਰ ਲਈ ਹੈ।

ਇਸ ਮੌਕੇ ਡੀਐਸਪੀ ਬਲਕਾਰ ਸਿੰਘ ਨੇ ਕਿਹਾ ਕਿ ਅਸੀਂ ਮੌਕੇ ਉਤੇ ਪੁਹੰਚੇ। ਉਨ੍ਹਾਂ ਕਿਹਾ ਕਿ ਕਾਰਵਾਈ ਜਾਰੀ ਹੈ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਜਿਵੇ ਵੀ ਹੋਵੇਗਾ ਮਾਮਲਾ ਦਰਜ ਕੀਤਾ ਜਵੇਗਾ ਅਤੇ ਫਿਲਹਾਲ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਵੇਗੀ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *