ਗਾਇਕ ਸਰਦੂਲ ਸਿਕੰਦਰ ਦੀ ਮੌਤ ਤੋਂ ਬਾਅਦ ਹੁਣ ਆਈ ਇਹ ਵੱਡੀ ਖ਼ਬਰ-ਦੇਖੋ ਪੂਰੀ ਖ਼ਬਰ

ਪੰਜਾਬੀ ਗਾਇਕੀ ਦਾ ਇਕ ਯੁੱਗ ਸਰਦੂਲ ਸਿਕੰਦਰ ਦਾ ਅੱਜ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਅੰਤ ਹੋ ਗਿਆ। ਉਨ੍ਹਾਂ ਦੀ ਬਿਮਾਰੀ ਨਾਲ ਹੋਈ ਬੇਵਕਤੀ ਮੌਤ ਨਾਲ ਜਿਥੇ ਸਾਰਾ ਸੰਗੀਤ ਜਗਤ ਸਦਮੇ ਵਿਚ ਹੈ ਉਥੇ ਉਨ੍ਹਾਂ ਨੂੰ ਚਾਹੁਣ ਵਾਲੇ ਅਤੇ ਸਿਨੇਮਾ ਜਗਤ ਵੀ ਗਮਗੀਨ ਹੈ। ਉਨ੍ਹਾਂ ਦੇ ਦੋਸਤ, ਮਿੱਤਰ, ਰਿਸ਼ਤੇਦਾਰ, ਗਾਇਕ ਹਸਪਤਾਲ ਪਹੁੰਚ ਰਹੇ ਹਨ। ਫੋਰਟਿਸ ਹਸਪਤਾਲ ਦੇ ਬਾਹਰ ਕਾਫੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵਿਟ ਕਰਕੇ ਸਰਦੂਲ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਦੂਲ ਨੇ ਪੰਜਾਬੀ ਗਾਇਕੀ ਨੂੰ ਇਕ ਮੁਕਾਮ ’ਤੇ ਪਹੁੰਚਾਇਆ ਸੀ। ਉਸ ਨੇ ਛੋਟੀ ਉਮਰ ਵਿਚ ਗਾਇਕੀ ਦੀ ਸ਼ੁਰੂਆਤ ਕੀਤੀ ਤੇ ਦੇਸ਼ ਵਿਦੇਸ਼ ਵਿਚ ਆਪਣੀ ਕਲਾ ਦਾ ਲੋਹਾ ਮਨਵਾਇਆ।

‘ਸੁਰਾਂ ਦੇ ਸਿਕੰਦਰ’, ਪੰਜਾਬੀ ਗਾਇਕੀ ਦੇ ਅਨਮੋਲ ਹੀਰੇ ਸਰਦੂਲ ਸਿਕੰਦਰ ਜੀ ਦੇ ਦਿਹਾਂਤ ਦਾ ਅਮਰ ਨੂਰੀ ਜੀ, ਉਨ੍ਹਾਂ ਦੇ ਬੱਚੇ ਅਲਾਪ ਤੇ ਸਾਰੰਗ, ਅਤੇ ਚਾਹੁਣ ਵਾਲਿਆਂ ਨਾਲ ਮੈਂ ਦੁੱਖ ਦਾ ਪ੍ਰਗਟਾਵਾ ਕਰਦੀ ਹਾਂ। ਪੰਜਾਬੀ ਸੰਗੀਤ ‘ਚ ਪਾਏ ਬੇਮਿਸਾਲ ਯੋਗਦਾਨ ਲਈ ਦੁਨੀਆ ਭਰ ਦੇ ਪੰਜਾਬੀ ਉਨ੍ਹਾਂ ਨੂੰ ਸਦਾ ਯਾਦ ਕਰਦੇ ਰਹਿਣਗੇ।

‘ਸੁਰਾਂ ਦੇ ਸਿਕੰਦਰ’, ਪੰਜਾਬੀ ਗਾਇਕੀ ਦੇ ਅਨਮੋਲ ਹੀਰੇ ਸਰਦੂਲ ਸਿਕੰਦਰ ਜੀ ਦੇ ਦਿਹਾਂਤ ਦਾ ਅਮਰ ਨੂਰੀ ਜੀ, ਉਨ੍ਹਾਂ ਦੇ ਬੱਚੇ ਅਲਾਪ ਤੇ ਸਾਰੰਗ, ਅਤੇ ਚਾਹੁਣ ਵਾਲਿਆਂ ਨਾਲ ਮੈਂ ਦੁੱਖ ਦਾ ਪ੍ਰਗਟਾਵਾ ਕਰਦੀ ਹਾਂ। ਪੰਜਾਬੀ ਸੰਗੀਤ ‘ਚ ਪਾਏ ਬੇਮਿਸਾਲ ਯੋਗਦਾਨ ਲਈ ਦੁਨੀਆ ਭਰ ਦੇ ਪੰਜਾਬੀ ਉਨ੍ਹਾਂ ਨੂੰ ਸਦਾ ਯਾਦ ਕਰਦੇ ਰਹਿਣਗੇ।


58 ਸਾਲਾ ਸਰਦੂਲ ਸਿਕੰਦਰ ਖੇੜੀ ਨੌਧ ਸਿੰਘ ਦੇ ਜੰਮਪਲ ਸਨ ਜੋ ਕਰੀਬ ਦੋ ਦਹਾਕੇ ਪਹਿਲਾਂ ਪਿੰਡ ਤੋਂ ਖੰਨਾ ਚਲੇ ਗਏ ਸਨ ਅਤੇ ਉਨ੍ਹਾਂ ਦੇ ਦੋ ਭਰਾ ਗ਼ਮਦੂਰ ਅਮਨ ਅਤੇ ਭਰਪੂਰ ਅਲੀ ਪਰਿਵਾਰ ਸਮੇਤ ਪਿੰਡ ਖੇੜੀ ਨੌਧ ਸਿੰਘ ਹੀ ਰਹਿੰਦੇ ਸਨ ਦੋ ਦਹਾਕੇ ਪਹਿਲਾਂ ਸਰਦੂਲ ਸਿਕੰਦਰ ਦੇ ਵੱਡੇ ਭਰਾ ਅਤੇ ਸੂਫ਼ੀ ਗਾਇਕ ਗ਼ਮਦੂਰ ਅਮਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ ਅਤੇ ਗ਼ਮਦੂਰ ਅਮਨ ਤੋਂ ਛੋਟੇ ਭਰਾ ਅਤੇ ਉਘੇ ਤਬਲਾ ਵਾਦਕ ਉਸਤਾਦ ਭਰਪੂਰ ਅਲੀ ਕਰੀਬ ਇੱਕ ਸਾਲ ਪਹਿਲਾਂ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਹਨ ਸਰਦੂਲ ਸਿਕੰਦਰ ਨੇ ਪੰਜਵੀਂ ਤਕ ਦੀ ਮੁੱਢਲੀ ਸਿੱਖਿਆ ਪ੍ਰਾਇਮਰੀ ਸਕੂਲ ਖੇੜੀ ਨੌਧ ਸਿੰਘ ਤੋਂ ਹਾਸਲ ਕੀਤੀ ਸੀ।ਛੋਟੀ ਉਮਰ ਵਿਚ ਹੀ ਤਿੰਨੋਂ ਭਰਾਵਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਗਾਇਕੀ ਉਨ੍ਹਾਂ ਨੂੰ ਵਿਰਾਸਤ ਵਿਚ ਮਿਲੀ ਸੀ।ਦੱਸ ਦਈਏ ਕਿ ਸਰਦੂਲ ਸਿਕੰਦਰ ਦੇ ਪਿਤਾ ਉਸਤਾਦ ਸਾਗਰ ਮਸਤਾਨਾ ਖੇੜੀ ਨੌਧ ਸਿੰਘ ਲਾਗਲੇ ਪਿੰਡ ਹਰਗਣਾ ਦੇ ਵਸਨੀਕ ਸਨ ਜੋ ਬਾਅਦ ਵਿਚ ਖੇੜੀ ਨੌਧ ਸਿੰਘ ਆ ਕੇ ਰਹਿਣ ਲੱਗ ਪਏ ਸਨ।

Leave a Reply

Your email address will not be published. Required fields are marked *