ਕਰਲੋ ਜੇਬਾਂ ਢਿਲੀਆਂ-ਗੈਸ ਸਲੰਡਰ ਪਟਰੋਲ ਮਹਿੰਗੇ ਹੋਣ ਤੋਂ ਬਾਅਦ ਹੁਣ ਆ ਗਈ ਇਹ ਵੱਡੀ ਖਬਰ-ਲੋਕਾਂ ਦੇ ਉਡੇ ਚਿਹਰੇ

ਅੱਜ ਦੇ ਦਿਨ ਵਿਚ ਮਹਿੰਗਾਈ ਏਨੀ ਵਧ ਚੁੱਕੀ ਹੈ ਕਿ ਆਏ ਦਿਨ ਸਰਕਾਰ ਵੱਲੋਂ ਕਿਸੇ ਨਾ ਕਿਸੇ ਚੀਜ਼ ਦੀਆਂ ਕੀਮਤਾਂ ਵਧਾਈਆਂ ਜਾਂਦੀਆਂ ਰਹਿੰਦੀਆਂ ਹਨ, ਜਿਸ ਦਾ ਸਿੱਧਾ ਪ੍ਰਭਾਵ ਆਮ ਜਨਤਾ ਤੇ ਪੈਂਦਾ ਹੈ। ਪਿਛਲੇ ਦਿਨੀ ਡੀਜ਼ਲ ਦੀਆਂ ਵਧੀਆਂ ਕੀਮਤਾਂ ਕਾਰਨ ਲੋਕਾਂ ਵਿੱਚ ਰੋਸ ਫੈਲ ਗਿਆ ਸੀ ਅਤੇ ਸਰਕਾਰ ਦਾ ਵਿਰੋਧ ਕਰਦੇ ਹੋਏ ਲੋਕਾਂ ਵੱਲੋਂ ਰੈਲੀਆਂ ਕੱਢੀਆਂ ਗਈਆਂ ਸਨ।

ਜਿੱਥੇ ਕਰੋਨਾ ਕਾਲ ਦੌਰਾਨ ਲੋਕਾਂ ਦੀਆਰਥਿਕ ਸਥਿਤੀ ਵਿਚ ਕਾਫੀ ਗਿਰਾਵਟ ਆਈ ਹੈ ਉਥੇ ਹੀ ਆਏ ਦਿਨ ਵਧਦੀ ਮਹਿੰਗਾਈ ਕਾਰਨ ਲੋਕਾਂ ਨੂੰ ਰੋਜ਼ਮੱਰਾ ਦੀਆਂ ਚੀਜ਼ਾਂ ਲੈਣ ਵਿੱਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਅੱਜ ਗੈਸ ਸਿਲੰਡਰਾਂ ਦੀਆਂ ਕੀਮਤਾਂ ਨੂੰ ਵੀ ਵਧਾ ਦਿੱਤਾ ਹੈ ਜਿਸ ਕਾਰਨ ਰਸੋਈ ਗੈਸ ਖਪਤਕਾਰਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ।

ਕੇਂਦਰ ਸਰਕਾਰ ਵੱਲੋਂ ਅੱਜ ਰੋਜ਼ਾਨਾ ਜ਼ਿੰਦਗੀ ਵਿਚ ਵਰਤਣ ਵਾਲੀਆਂ ਚੀਜ਼ਾਂਦੀਆਂ ਕੀਮਤਾਂ ਵਿਚ ਵਾਧਾ ਕਰਨ ਨੂੰ ਲੈ ਕੇ ਇੱਕ ਵੱਡੀ ਜਾਣਕਾਰੀ ਦਿੱਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਵ ਪੱਧਰ ਤੇ ਕਈ ਕੰਪਨੀਆਂ ਵੱਲੋਂ ਜੈਮ, ਚਾਹ ਪੱਤੀ, ਨੂਡਲਜ਼ ਅਤੇ ਪਾਮ ਤੇਲ ਆਦਿ ਕਈ ਚੀਜ਼ਾਂ ਦੇ ਰੇਟ ਵਧਾ ਦਿੱਤੇ ਗਏ ਹਨ ਅਤੇ ਹੁਣ ਰੋਜ਼ਾਨਾ ਇਸਤੇਮਾਲ ਦੀਆਂ ਚੀਜ਼ਾਂ ਦੇ ਰੇਟ ਤੇ ਵੀ ਵਾਧਾ ਕੀਤਾ ਜਾ ਰਿਹਾ ਹੈ।

ਜਿੱਥੇ ਕੌਫੀ ਦੀ ਕ਼ੀਮਤ 2 ਤੋਂ 7 ਫੀਸਦੀ ਤੱਕ ਅਤੇ ਚਾਹ ਪੱਤੀ ਦੀ ਕ਼ੀਮਤ 4-8 ਫੀਸਦੀ ਤਕ ਮਹਿੰਗਾ ਕਰ ਦਿੱਤਾ ਗਿਆ ਹੈ ਓਥੇ ਹੀ ਦੇਸ਼ ਵਿੱਚ ਜ਼ਿਆਦਾਤਰ ਇਸਤੇਮਾਲ ਹੋਣ ਵਾਲੇ ਸਾਬਣ ਡਵ, ਪਤੰਜਲੀ, ਲਕਸ, ਹਮਾਮ, ਲਾਈਫ ਬੋਯਾਏ ਆਦਿ ਤੇ 4 ਤੋਂ 20 ਫੀਸਦੀ ਤੱਕ ਦੀਕੀਮਤ ਵਧਾ ਦਿੱਤੀ ਹੈ। ਸਾਬਣਾਂ ਦੇ ਨਾਲ-ਨਾਲ ਸੰਸਲਿਕ, ਡਵ, ਕਲੀਨਿਕ ਪਲੱਸ ਜਹੇ ਸੈਂਪੂਆਂ ਤੇ ਵੀ 8 ਤੋਂ 16 ਫੀਸਦੀ ਤੱਕ ਦੀ ਕੀਮਤ ਵਧਾ ਦਿੱਤੀ ਗਈ ਹੈ।

ਇਸਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਰੋਜ਼ਾਨਾ ਇਸਤੇਮਾਲ ਹੋਣ ਵਾਲੇ ਖੁਰਾਕ ਤੇਲ ਜਿਨ੍ਹਾਂ ਦੇ 18 ਬ੍ਰਾਂਡਾਂ ਵਿੱਚੋ 8 ਬ੍ਰਾਂਡਾਂ ਦੀ ਕੀਮਤ 200 ਰੁਪਏ ਪ੍ਰਤੀ ਲੀਟਰ ਤੋਂ ਵੀ ਵੱਧ ਹੈ ਅਤੇ ਇਨ੍ਹਾਂ ਨੂੰ ਵੀ 12 ਤੋਂ 42 ਫੀਸਦੀ ਤੱਕ ਹੋਰ ਮਹਿੰਗਾ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਇਹਨਾਂ ਚੀਜ਼ਾਂ ਤੇ 3 ਤੋਂ 42 ਫੀਸਦੀ ਤਕ ਦਾ ਵਾਧਾ ਕਰ ਦਿੱਤਾ ਗਿਆ ਹੈ।

Leave a Reply

Your email address will not be published.