15 ਹਜ਼ਾਰ ਤੋਂ ਘੱਟ ਤਨਖਾਹ ਲੈਣ ਵਾਲਿਆਂ ਲਈ ਸਰਕਾਰ ਨੇ ਕਰਤਾ ਵੱਡਾ ਐਲਾਨ-ਲੋਕਾਂ ਚ’ ਛਾਈ ਖੁਸ਼ੀ

Covid19 Mahamari ਕਾਰਨ ਕਈ ਲੋਕ ਆਪਣੀ Job ਤੋਂ ਹੱਥ ਧੋ ਬੈਠੇ ਹਨ। ਸਰਕਾਰ ਨੇ ਇਸ ਦੌਰਾਨ ਰੁਜ਼ਗਾਰ ਵਧਾਉਣ ਲਈ ਅਕਤੂਬਰ 2020 ‘ਚ ਆਤਮਨਿਰਭਰ ਭਾਰਤ ਰੁਜ਼ਗਾਰ ਯੋਜਨਾ (Atmanirbhar Bharat Rozgar Yojana) ਸ਼ੁਰੂ ਕੀਤੀ ਸੀ। ਇਸ ਯੋਜਨਾ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਮਿਲਣਾ ਤੈਅ ਹੋਇਆ ਹੈ ਜੋ 1 ਅਕਤੂਬਰ, 2020 ਤੋਂ 31 ਮਾਰਚ, 2022 ਤਕ ਨਿਯੁਕਤ ਹੋ ਚੁੱਕੇ ਹਨ ਜਾਂ ਹੋਣਗੇ। 22,810 ਕਰੋੜ ਰੁਪਏ ਦੇ ਖਰਚ ਦੀ ਇਸ ਯੋਜਨਾ ਦੇ ਫਾਇਦੇ ਨੂੰ ਹੁਣ ਤਕ 21 ਲੱਖ ਤੋਂ ਜ਼ਿਆਦਾ ਨੌਜਵਾਨਾਂ ਨੂੰ ਮਿਲ ਚੁੱਕਾ ਹੈ।

ਕੌਣ ਹੈ Eligible- ਮੁਲਾਜ਼ਮ ਭਵਿੱਖ ਨਿਧੀ ਸੰਗਠਨ (EPFO) ‘ਚ ਰਜਿਸਟਰ ਸੰਸਥਾਨ ਹੀ ਇਸ ਯੋਜਨਾ ‘ਚ ਸ਼ਾਮਲ ਹੈ। ਇਸ ਯੋਜਨਾ ਤਹਿਤ ਨਵੇਂ ਵਰਕਰਾਂ ਦੇ ਭਵਿੱਖ ਨਿਧੀ ਖਾਤਿਆਂ (Provident Fund Account) ‘ਚ ਹਿੱਸੇ ਦੀ ਜ਼ਿੰਮੇਵਾਰੀ ਕੁਝ ਸਮੇਂ ਲਈ ਸਰਕਾਰ ਆਪਣੇ ਉੱਪਰ ਲੈਂਦੀ ਹੈ।

ABRY ਦਾ ਬਜਟ – ਬੀਤੇ ਹਫ਼ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦੱਸਿਆ ਸੀ ਕਿ 18 ਜੂਨ 2021 ਤਕ ਇਸ ਯੋਜਨਾ ਤਹਿਤ 21.42 ਲੱਖ ਲੋਕਾਂ ਨੂੰ ਫਾਇਦਾ ਮਿਲਿਆ ਜਿਸ ‘ਤੇ 902 ਕਰੋੜ ਰੁਪਏ ਖਰਚ ਹੋਏ ਹਨ। ਇਹ ਲਾਭਪਾਤਰੀ 79,577 ਕੰਪਨੀਆਂ ਨਾਲ ਜੁੜੇ ਹਨ। ਸੀਤਾਰਮਨ ਨੇ ਕਿਹਾ ਕਿ ਇਹ ਯੋਜਨਾ 30 ਜੂਨ 2021 ਤਕ ਜਾਇਜ਼ ਸੀ, ਜਿਸ ਨੂੰ ਹੁਣ ਵਧਾ ਕੇ 31 ਮਾਰਚ 2022 ਤਕ ਕੀਤਾ ਜਾ ਰਿਹਾ ਹੈ।

ਕੀ ਹੈ ABRY – ਆਤਮਨਿਰਭਰ ਭਾਰਤ ਰੁਜ਼ਗਾਰ ਯੋਜਨਾ (ABRY) ਦੀ ਸ਼ੁਰੂਆਤ ਬੀਤੇ ਸਾਲ 1 ਅਕਤੂਬਰ ਨੂੰ ਕੀਤੀ ਗਈ ਸੀ। ਇਸ ਤਹਿਤ ਮੁਲਾਜ਼ਮ ਭਵਿੱਖ ਨਿਧੀ ਸੰਗਠਨ (EPFO) ‘ਚ ਦਿੱਤੇ ਜਾਣ ਵਾਲੇ ਯੋਗਦਾਨ (Provident Fund Contribution) ‘ਚ ਸਰਕਾਰੀ ਮਦਦ ਜ਼ਰੀਏ ਕੰਪਨੀਆਂ ਨੂੰ ਨਵੇਂ ਰੁਜ਼ਗਾਰ ਪੈਦਾ ਕਰਨ, ਰੁਜ਼ਗਾਰ ਦੇ ਨੁਕਸਾਨ ਦੀ ਭਰਪਾਈ ਲਈ ਪ੍ਰੋਤਸਾਹਣ ਦਿੱਤਾ ਗਿਆ। ਯੋਜਨਾ ਤਹਿਤ 58.50 ਲੱਖ ਅਨੁਮਾਨਤ ਲਾਭਪਾਤਰੀਆਂ ਲਈ 22,810 ਕਰੋੜ ਰੁਪਏ ਦੀ ਅਲਾਟਮੈਂਟ ਨੂੰ ਮਨਜ਼ੂਰੀ ਦਿੱਤੀ ਗਈ ਹੈ।

2023 ਤਕ ਮਿਲੇਗਾ ਫਾਇਦਾ – ਮਹਾਮਾਰੀ ਦੌਰਾਨ ਸਰਕਾਰ ਨੇ Jobs ਦੇ ਮੌਕੇ ਵਧਾਉਣ ਤੇ ਮੁਲਾਜ਼ਮਾਂ ਨੂੰ ਰਾਹਤ ਦੇਣ ਲਈ ਕਈ ਕਦਮ ਚੁੱਕੇ ਹਨ। ਏਬੀਆਰਵਾਈ ਇਨ੍ਹਾਂ ਵਿਚੋਂ ਇਕ ਉਪਾਅ ਹੈ। ਇਸ ਤਹਿਤ ਸਰਕਾਰ ਨੇ 2020 ਤੋਂ 2023 ਤਕ ਸੰਚਾਲਨ ਦੀ ਪੂਰੀ ਮਿਆਦ ਲਈ 22,810 ਕਰੋੜ ਰੁਪਏ ਦੀ ਅਲਾਟਮੈਂਟ ਕੀਤੀ ਹੈ।


Jobs ਵਧਣਗੀਆਂ – ਯੋਜਨਾ ਦਾ ਮਕਸਦ ਕੰਪਨੀਆਂ ‘ਤੇ ਵਿੱਤੀ ਬੋਝ ਘਟਾ ਕੇ ਰੁਜ਼ਗਾਰ ਨੂੰ ਹੱਲਾਸ਼ੇਰੀ ਦੇਣਾ ਹੈ। ਯੋਜਨਾ ‘ਚ ਭਾਰਤ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਕੁੱਲ 24 ਫ਼ੀਸਦ ਯੋਗਦਾਨ ਦਾ ਭੁਗਤਾਨ ਆਪਣੇ ਵੱਲੋਂ ਕਰੇਗੀ। ਇਹ ਸਹੂਲਤ ਉਨ੍ਹਾਂ ਮੁਲਾਜ਼ਮਾਂ ਦੇ ਮਾਮਲੇ ‘ਚ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੀ ਤਨਖ਼ਾਹ 25 ਹਜ਼ਾਰ ਰੁਪਏ ਮਾਸਿਕ ਤਕ ਹੈ ਤੇ ਜਿਨ੍ਹਾਂ ਕੰਪਨੀਆਂ ‘ਚ ਕੁੱਲ ਮੁਲਾਜ਼ਮਾਂ ਦੀ ਗਿਣਤੀ 1 ਹਜ਼ਾਰ ਤਕ ਹੈ।

Leave a Reply

Your email address will not be published.