ਹੁਣੇ ਹੁਣੇ ਨਵਜੋਤ ਸਿੱਧੂ ਬਾਰੇ ਆਈ ਵੱਡੀ ਮਾੜੀ ਖ਼ਬਰ-ਹਰ ਪਾਸੇ ਹੋਈ ਚਰਚਾ

ਸੂਬੇ ਦੇ ਵਸਨੀਕ ਇਸ ਸਮੇਂ ਬਿਜਲੀ ਕੱਟਾਂ ਕਾਰਨ ਬੇਹਾਲ ਹਨ, ਉੱਥੇ ਹੀ ਵਿਧਾਇਕ ਨਵਜੋਤ ਸਿੱਧੂ ਨੇ ਕੈਪਟਨ ਸਰਕਾਰ ਨੂੰ ਘੇਰਦੇ ਹੋਏ ਕਈ ਟਵੀਟ ਕੀਤੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਕ ਪਾਸੇ ਸਿੱਧੂ ਮਹਿੰਗੀ ਬਿਜਲੀ ਦੇ ਮੁੱਦੇ ’ਤੇ ਆਪਣੀ ਸਰਕਾਰ ਨੂੰ ਘੇਰ ਰਹੇ ਹਨ ਦੂਜੇ ਪਾਸੇ ਉਨ੍ਹਾਂ ਨੇ ਆਪਣੀ ਕੋਠੀ ਦਾ 8.67 ਲੱਖ ਰੁਪਏ ਦਾ ਬਿਜਲੀ ਦਾ ਬਿੱਲ ਹਾਲੇ ਤਕ ਨਹੀਂ ਤਾਰਿਆ ਹੈ। 2 ਜੁਲਾਈ ਨੂੰ ਇਸ ਦੀ ਆਖ਼ਰੀ ਤਰੀਕ ਸੀ।

ਵਿਭਾਗੀ ਰਿਕਾਰਡ ਮੁਤਾਬਕ ਸਿੱਧੂ ਡਿਫਾਲਟਰ ਚੱਲ ਰਹੇ ਹਨ। ਪਾਵਰਕਾਮ ਮੁਤਾਬਕ 15 ਦਸੰਬਰ 2020 ਨੂੰ ਸਿੱਧੂ ਨੂੰ 1586730 ਰੁਪਏ ਬਿੱਲ, 18 ਜਨਵਰੀ ਨੂੰ 1655880 ਰੁਪਏ, 18 ਫਰਵਰੀ ਨੂੰ 1710870 ਰੁਪਏ ਤੇ 19 ਮਾਰਚ ਨੂੰ 1758800 ਰੁਪਏ ਬਿੱਲ ਜਾਰੀ ਹੋਇਆ ਸੀ। ਵਿਭਾਗ ਮੁਤਾਬਕ ਸਿੱਧੂ ਨੇ ਮਾਰਚ ਮਹੀਨੇ ਦਾ ਬਿੱਲ ਜਾਰੀ ਹੋਣ ਮਗਰੋਂ 10 ਲੱਖ ਰੁਪਏ ਦਾ ਬਿੱਲ ਜਮ੍ਹਾਂ ਕਰਵਾਇਆ ਹੈ।

ਫਿਰ 20 ਅਪ੍ਰੈਲ ਨੂੰ ਉਨ੍ਹਾਂ ਦਾ 789310 ਰੁਪਏ ਦਾ ਬਿੱਲ ਤੇ 22 ਜੂਨ ਨੂੰ 867540 ਰੁਪਏ ਦਾ ਬਿੱਲ ਜਾਰੀ ਹੋਇਆ। ਇਸ ਦੇ ਭੁਗਤਾਨ ਦੀ ਆਖ਼ਰੀ ਤਰੀਕ 2 ਜੁਲਾਈ ਸੀ ਜਦਕਿ ਸ਼ਾਮ ਤਕ ਬਿੱਲ ਅਦਾ ਨਹੀਂ ਹੋਇਆ ਸੀ। ਸਿੱਧੂ ਦੇ ਘਰ ਉਨ੍ਹਾਂ ਦੇ ਨਾਂ ’ਤੇ ਖ਼ਾਤਾ ਨੰਬਰ 3002908209 ਤਹਿਤ ਚੱਲ ਰਿਹਾ ਬਿਜਲੀ ਦਾ ਕਨੈਕਸ਼ਨ 40-50 ਕਿਲੋਵਾਟ ਦੇ ਕਰੀਬ ਹੈ।

ਮੀਡੀਅਮ ਸਪਲਾਈ ਤਹਿਤ ਉਨ੍ਹਾਂ ਦੇ ਘਰ ਵਿਚ ਲੱਗੇ ਥ੍ਰੀ ਫੇਸ ਮੀਟਰ ਦੀ ਰੀਡਿੰਗ ਲੈਣ ਲਈ ਨਿੱਜੀ ਕੰਪਨੀ ਦਾ ਮੀਟਰ ਰੀਡਰ ਨਹੀਂ ਜਾਂਦਾ। ਵਿਭਾਗ ਦਾ ਜੂਨੀਅਰ ਇੰਜੀਨੀਅਰ (ਜੇਈ) ਜਾਂ ਸਬ ਡਵੀਜ਼ਨਲ ਅਫ਼ਸਰ (ਐੱਸਡੀਓ) ਖ਼ੁਦ ਮੀਟਰ ਰੀਡਿੰਗ ਲਈ ਜਾਂਦਾ ਹੈ।

ਬਣਦੀ ਕਾਰਵਾਈ ਕਰਾਂਗੇ : ਚੀਫ ਇੰਜੀਨੀਅਰ
ਪਾਵਰਕਾਮ ਦੇ ਚੀਫ ਇੰਜੀਨੀਅਰ ਸਕੱਤਰ ਸਿੰਘ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਜ਼ਿੰਮੇਵਾਰ ਨਾਗਰਿਕ ਹਨ। ਜਦਕਿ ਉਨ੍ਹਾਂ ਦਾ ਸਾਢੇ ਅੱਠ ਲੱਖ ਤੋਂ ਵੱਧ ਦਾ ਬਿੱਲ ਬਕਾਇਆ ਹੈ। ਬਿਲ ਦਾ ਭੁਗਤਾਨ ਸਮਾਂ ਰਹਿੰਦਿਆਂ ਕਰਨਾ ਜ਼ਰੂਰੀ ਹੁੰਦਾ ਹੈ। ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *