ਕਨੇਡਾ ਸਰਕਾਰ ਨੇ ਇਹਨਾਂ ਲੋਕਾਂ ਲਈ ਖੋਲਤੇ ਵੀਜ਼ੇ-ਜਲਦ ਤੋਂ ਜਲਦ ਇਸ ਤਰਾਂ ਕਰੋ ਅਪਲਾਈ-ਦੇਖੋ ਪੂਰੀ ਖ਼ਬਰ

ਬੀਤੇ ਦਿਨੀਂ ਕੈਨੇਡਾ ਸਰਕਾਰ ਨੇ ਕੈਨੇਡਾ ’ਚ ਕੌਮਾਂਤਰੀ ਵਿਦਿਆਰਥੀ ਜਿਨ੍ਹਾਂ ’ਚ ਭਾਰਤੀਆਂ ਦੀ ਬਹੁਤਾਤ ਹੈ ਉਹਨਾਂ ਨੂੰ ਸਥਾਈ ਨਿਵਾਸੀ ਦੀ ਮਾਨਤਾ ਮਿਲਣ ਬਾਰੇ ਗੱਲ ਆਖੀ ਸੀ ਜੋ ਪਿਛਲੇ ਚਾਰ ਸਾਲਾਂ ‘ਚ ਇਸੇ ਦੇਸ਼ ‘ਚ ਪੋਸਟ ਸੈਕੰਡਰੀ ਪ੍ਰੋਗਰਾਮ ਪੂਰਾ ਕਰ ਚੁੱਕੇ ਹਨ।

ਇਸ ਦੇ ਚਲਦੇ ਹੁਣ ਕੈਨੇਡਾ ਜਾਣ ਵਾਲਿਆਂ ਅਤੇ ਉੱਥੇ ਪੱਕੇ ਹੋਣ ਦੇ ਚਾਹਵਾਨ (ਮਤਲਬ ਪੀ.ਆਰ) ਲੈਣ ਦੇ ਚਾਹਵਾਨਾਂ ਨੂੰ ਕੈਨੇਡਾ ਸਰਕਾਰ ਨੇ ਵੱਡੀ ਖੁਸ਼ਖ਼ਬਰੀ ਦਿੱਤੀ ਹੈ। ਦਰਅਸਲ ਕੈਨੇਡਾ ਸਰਕਾਰ ਨੇ ਕੋਰੋਨਾ ਸੰਕਟ ਦੇ ਚਲਦਿਆਂ 90000 ਪ੍ਰਵਾਸੀਆਂ ਨੂੰ ਕੈਨੇਡਾ ਦੀ ਪੱਕੀ ਨਾਗਰਿਕਤਾ (ਪੀ.ਆਰ) ਦੇਣ ਦਾ ਐਲਾਨ ਕੀਤਾ ਹੈ। ਪੂਰੀ ਜਾਣਕਾਰੀ ਲੈਣ ਲਈ ਤੁਸੀਂ (yellow leaf- 98888 82379) ‘ਤੇ ਸੰਪਰਕ ਕਰ ਸਕਦੇ ਹੋ।

ਇਹ ਨਾਗਰਿਕਤਾ ਕੁਝ ਸ਼ਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਮਿਲ ਸਕਦੀ ਹੈ। ਕੈਨੇਡਾ ਸਰਕਾਰ ਨੇ 6 ਮਈ ਤੋਂ ਪੀ.ਆਰ. ਵੀਜ਼ੇ ਮਤਲਬ ਪੱਕੀ ਨਾਗਰਿਕਤਾ ਪਾਉਣ ਸੰਬੰਧੀ ਵੀਜ਼ੇ ਦੇਣੇ ਸ਼ੁਰੂ ਕਰ ਦਿੱਤੇ ਹਨ। ਜੋ ਲੋਕ ਸਰਕਾਰ ਦੀ ਇਸ ਯੋਜਨਾ ਦਾ ਲਾਭ ਉਠਾਉਣਾ ਚਾਹੁੰਦੇ ਹਨ ਉਹ ਜਲਦ ਤੋਂ ਜਲਦ ਆਨਲਾਈਨ ਅਪਲਾਈ ਕਰ ਸਕਦੇ ਹਨ। ਫੈਡਰਲ ਸਰਕਾਰ ਦੇ ਫ਼ੈਸਲੇ ਨਾਲ ਕੈਨੇਡਾ ਵਿਚ ਪਹਿਲਾਂ ਤੋਂ ਰਹਿ ਰਹੇ ਯੋਗ ਕਾਮਿਆਂ, ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ।

ਇਸ ਫੈਸਲੇ ਨਾਲ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀਆਂ ਨੂੰ ਵੀ ਫ਼ਾਇਦਾ ਪਹੁੰਚਣ ਦੀ ਪੂਰੀ ਸੰਭਾਵਨਾ ਹੈ। ਇਸ ਪ੍ਰੋਗਰਾਮ ਅਧੀਨ ਸਭ ਤੋਂ ਵੱਧ ਲਾਭ ਵਿਦੇਸ਼ੀ ਵਿਦਿਆਰਥੀਆਂ ਨੂੰ ਹੋਣ ਵਾਲਾ ਹੈ। ਹਾਲੀਆ ਐਲਾਨ ਅਨੁਸਾਰ 40,000 ਅੰਤਰਰਾਸ਼ਟਰੀ ਵਿਦਿਆਰਥੀ, 30,000 ਹੋਰ ਚੁਣੇ ਜ਼ਰੂਰੀ ਕਿੱਤਿਆਂ ਦੇ ਅਸਥਾਈ ਕਾਮੇ ਅਤੇ 20,000 ਅਸਥਾਈ ਹੈਲਥ ਕੇਅਰ ਵਰਕਰ ਪੀ.ਆਰ. ਹਾਸਲ ਕਰ ਸਕਣਗੇ।

ਇਸ ਸਬੰਧੀ ਅਰਜ਼ੀਆਂ ਲੈਣ ਦੀ ਪ੍ਰਕਿਰਿਆ 6 ਮਈ, 2021 ਤੋਂ ਸ਼ੁਰੂ ਹੋਵੇਗੀ ਅਤੇ 5 ਨਵੰਬਰ, 2021 ਤੱਕ ਜਾਂ ਜਦੋਂ ਤੱਕ ਇਹ ਟੀਚਾ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ ਜਾਰੀ ਰਹੇਗੀ। ਉੱਧਰ ਕੈਨੇਡੀਅਨ ਚੈਂਬਰ ਆਫ ਕਾਮਰਸ ਨੇ ਫੈਡਰਲ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਸੰਬੰਧੀ ਹੋਰ ਜਾਣਕਾਰੀ ਲੈਣ ਲਈ (yellow leaf- 98888 82379) ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *