ਇਥੇ ਆਇਆ ਭਿਆਨਕ ਭੂਚਾਲ,ਹੋਈਆਂ ਮੌਤਾਂ ਬਚਾਅ ਕਾਰਜ ਜੋਰਾਂ ਤੇ ਜਾਰੀ-ਦੇਖੋ ਪੂਰੀ ਖ਼ਬਰ

ਵਿਸ਼ਵ ਵਿਚ ਚੀਨ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿੱਥੇ ਬਹੁਤ ਸਾਰੇ ਦੇਸ਼ਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ ਉਥੇ ਹੀ ਬਹੁਤ ਸਾਰੀ ਦੁਨੀਆ ਇਸ ਕਾਰਨ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਈ। ਇਸ ਕਰੋਨਾ ਤੋਂ ਬਾਅਦ ਲਗਾਤਾਰ ਕੁਦਰਤੀ ਆਫ਼ਤਾਂ ਦਾ ਆਉਣਾ ਜਾਰੀ ਹੈ।

ਇਨ੍ਹਾਂ ਕੁਦਰਤੀ ਆਫਤਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਚੱਕਰਵਾਤੀ ਤੁਫਾਨ, ਹੜ੍ਹ, ਕਰੋਨਾ ਦੇ ਕਈ ਵੈਰੀਐਂਟ, ਭੂਚਾਲ, ਬਲੈਕ ਫੰਗਸ, ਬਰਡ ਫ਼ਲੂ ਆਦਿ ਨੇ ਭਾਰੀ ਤਬਾਹੀ ਮਚਾਈ ਹੈ। ਅਜਿਹੀਆਂ ਕੁਦਰਤੀ ਆਫਤਾਂ ਨੇ ਲੋਕਾਂ ਦੇ ਮਨ ਅੰਦਰ ਇਕ ਡਰ ਪੈਦਾ ਕਰ ਦਿੱਤਾ ਹੈ।

ਹੁਣ ਇਥੇ ਭਿਆਨਕ ਭੂਚਾਲ ਆਉਣ ਕਾਰਨ, ਮੌਤਾਂ ਹੋਈਆਂ ਹਨ ਅਤੇ ਬਚਾਅ ਕਾਰਜ ਜ਼ੋਰਾਂ ਸ਼ੋਰਾਂ ਨਾਲ ਕੀਤੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਪਾਨ ਦੇ ਸ਼ਿਜ਼ੂਓਕਾ ਅਟਾਮੀ ਸ਼ਹਿਰ ਤੋਂ ਸਾਹਮਣੇ ਆਈ ਹੈ। ਜਪਾਨ ਵਿੱਚ ਆਏ ਦਿਨ ਹੀ ਭੁਚਾਲ ਆਉਂਦੇ ਰਹਿੰਦੇ ਹਨ। ਹੁਣ ਬਾਰਸ਼ ਹੋਣ ਤੇ ਆਏ ਭੂਚਾਲ ਕਾਰਨ ਦੋ ਲੋਕਾਂ ਦੀ ਮੌਤ ਹੋਣ ਅਤੇ 20 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ।

ਜਪਾਨੀ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੈਂਟੋ ਅਤੇ ਟੋਕਾਈ ਖੇਤਰਾਂ ਵਿੱਚ ਸਾਵਧਾਨ ਰਹਿਣ ਕਿਉਂਕਿ ਸੋਮਵਾਰ ਤਕ ਬਾਰਸ਼ ਜਾਰੀ ਰਹਿਣ ਦੀ ਉਮੀਦ ਹੈ। ਮਿਲੀ ਰਿਪੋਰਟ ਅਨੁਸਾਰ ਇਸ ਹਾਦਸੇ ਵਿਚ 10 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਲੱਗਭਗ 300 ਘਰਾਂ ਦੀ ਜ਼ਮੀਨ ਖਿਸਕਣ ਕਾਰਨ ਪ੍ਰਭਾਵਤ ਹੋਏ ਹਨ। ਇਸ ਤੋਂ ਪਹਿਲਾਂ ਸਥਾਨਕ ਮੀਡੀਆ ਨੇ ਦੱਸਿਆ ਕਿ ਅਟਾਮੀ ਵਿੱਚ ਤੜਕੇ ਸਵੇਰੇ ਰਿਹਾਇਸ਼ੀ ਮਕਾਨ ਡਿੱਗੇ ਸਨ। ਇਸਦੇ ਨਾਲ ਹੀ ਖਰਾਬ ਮੌਸਮ ਦੇ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਐਨ ਐਚ ਕੇ ਨਿਊਜ਼ ਚੈਨਲ ਵਲੋਂ ਐਤਵਾਰ ਨੂੰ ਆਪਣੀ ਰਿਪੋਰਟ ਵਿੱਚ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਜਾਪਾਨ ਵਿੱਚ ਆਏ ਇਸ ਭੂਚਾਲ ਕਾਰਨ ਜਿੱਥੇ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਉਥੇ ਹੀ 20 ਲੋਕ ਲਾਪਤਾ ਹਨ ,ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ।

Leave a Reply

Your email address will not be published.