ਹੁਣੇ ਹੁਣੇ ਪ੍ਰਧਾਨਮੰਤਰੀ ਮੋਦੀ ਵੱਲੋਂ ਅਚਾਨਕ ਆਈ ਇਹ ਤਾਜ਼ਾ ਵੱਡੀ ਖ਼ਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ 3 ਵਜੇ ਕੋਵਿਨ ਗਲੋਬਲ ਕਾਨਕਲੇਵ ਨੂੰ ਸੰਬੋਧਨ ਕਰਨਗੇ। ਇਸ ਕਨਕਲੇਵ ਦਾ ਸ਼ੁੱਭ ਆਰੰਭ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਕਰਨਗੇ। ਹਾਲ ‘ਚ ਹੀ ਇਸ ਪੋਰਟ ਦੀ ਸਹੂਲਤ ਹੋਰ ਦੇਸ਼ਾਂ ਲਈ ਮੁਹੱਈਆ ਕਰਵਾਉਣ ਦੀ ਮਨਜ਼ੂਰੀ ਪ੍ਰਧਾਨ ਮੰਤਰੀ ਨੇ ਦਿੱਤੀ ਹੈ।

ਦੁਨੀਆ ਦੇ ਸਭ ਤੋਂ ਵੱਡੇ ਵੈਕਸੀਨੇਸ਼ਨ ਪਲੇਟਫਾਰਮ Co-WIN ਦੀ ਗਲੋਬਲ ਪੱਧਰ ‘ਤੇ ਸ਼ਲਾਘਾ ਹੋ ਰਹੀ ਹੈ। ਦੇਸ਼ ‘ਚ ਇਸੇ ਪਲੇਟਫਾਰਮ ਰਾਹੀਂ ਵੈਕਸੀਨੇਸ਼ਨ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ ਤੇ ਹੁਣ ਇਸ ਨੂੰ ਦੁਨੀਆ ਦੇ ਹੋਰ ਦੇਸ਼ਾਂ ਨਾਲ ਮੁਫ਼ਤ ਸਾਂਝਾ ਕੀਤਾ ਜਾਵੇਗਾ।


ਕਾਨਕਲੇਵ ‘ਚ ਭਾਰਤ ਵੱਲੋਂ ਮਾਹਮਾਰੀ ਕੋਵਿਡ-19 ਤੋਂ ਬਚਾਏ ਲਈ ਇਸਤੇਮਾਲ ਕੀਤੇ ਜਾ ਰਹੇ ਡਿਜੀਟਲ ਪਲੇਟਫਾਰਮ ਕੋਵਿਨ ਨੂੰ ਦੂਜੇ ਦੇਸ਼ਾਂ ਲਈ ਅਧਿਕਾਰਤ ਤੌਰ ‘ਤੇ ਦਿੱਤੇ ਜਾਣ ਦੀ ਪੇਸ਼ਕਸ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅਨੇਕਾਂ ਦੇਸ਼ਾਂ ਨੇ ਭਾਰਤ ਦੇ ਕੋਵਿਨ ਪੋਰਟਲ ਲਈ ਰੁਚੀ ਦਿਖਾਈ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਭਾਰਤ ਆਪਣੇ ਸੋਰਸ ਸਾਫਟਵੇਅਰ ਦੇ ਮੁਫ਼ਤ ‘ਚ ਸ਼ੇਅਰ ਕਰਨ ਲਈ ਤਿਆਰ ਹੈ।

Co-WIN ਦਾ ਓਪਨ ਸੋਰਸ ਵਰਜਨ
ਹਾਲ ਹੀ ‘ਚ ਪ੍ਰਧਾਨ ਮੰਤਰੀ ਮੋਦੀ ਨੇ Co-WIN ਦਾ ਓਪਨ ਸੋਰਸ ਵਰਜਨ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਤੇ ਇਸ ਦੀ ਜ਼ਰੂਰਤ ਜਿਨ੍ਹਾਂ ਦੇਸ਼ਾਂ ਨੂੰ ਹੈ ਉਨ੍ਹਾਂ ਨੂੰ ਮੁਫ਼ਤ ਉਪਲਬਦ ਕਰਵਾਉਣ ਲਈ ਕਿਹਾ ਹੈ। ਕੰਫੇਡਰੇਸ਼ਨ ਆਫ ਇੰਡੀਅਨ ਇੰਡਸਟਰੀ ਦੇ ਵਰਚੁਅਲ ਕਮੇਟੀ ‘ਚ CEO ਨੇ ਦੱਸਿਆ ਸੀ ਕਿ ਸੈਂਟਰਲ ਏਸ਼ੀਆ, ਲੈਟਿਨ ਅਮਰੀਕਾ ਤੇ ਅਫਰੀਕਾ ਤੋਂ 50 ਦੇਸ਼ਾਂ ਨੇ Co-WIN ਵਰਗੇ ਸਿਸਟਮ ‘ਚ ਰੁਚੀ ਦਿਖਾਈ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *