ਹੁਣੇ ਹੁਣੇ ਇਸ ਵਾਰ ਕਣਕ ਦੀ ਖਰੀਦ ਨੂੰ ਲੈ ਕੇ ਆਈ ਤਾਜ਼ਾ ਵੱਡੀ ਖ਼ਬਰ

ਹਾੜ੍ਹੀ ਸੀਜ਼ਨ ‘ਚ ਇਸ ਵਾਰ ਰਿਕਾਰਡਤੋੜ 4.33 ਕਰੋੜ ਟਨ ਤੋਂ ਵੱਧ ਕਣਕ ਦੀ ਖ਼ਰੀਦ ਹੋ ਚੁੱਕੀ ਹੈ। ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ, ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਜੰਮੂੁ-ਕਸ਼ਮੀਰ ਨੇ ਕਣਕ ਖਰੀਦ ਵਿਚ ਨਵੇਂ ਮੁਕਾਮ ਕਾਇਮ ਕੀਤੇ ਹਨ। ਕੁੱਲ 50 ਲੱਖ ਕਿਸਾਨਾਂ ਤੋਂ ਕਣਕ ਖ਼ਰੀਦੀ ਗਈ ਹੈ, ਜਦਕਿ ਪਿਛਲੇ ਸਾਲ 43 ਲੱਖ ਕਿਸਾਨਾਂ ਤੋਂ ਕਣਕ ਖ਼ਰੀਦੀ ਗਈ ਸੀ।

ਇਸ ਵਾਰ ਦੇਸ਼ ਦੇ ਸਾਰੇ ਰਾਜਾਂ ਦੇ ਕਿਸਾਨਾਂ ਦੀ ਕਣਕ ਦਾ ਸ਼ੱਤ ਪ੍ਰਤੀਸ਼ਤ ਭੁਗਤਾਨ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ‘ਚ ਕੀਤਾ ਗਿਆ ਹੈ। ਕਣਕ ਦੀ ਸਰਕਾਰੀ ਖ਼ਰੀਦ ਦਾ ਵੇਰਵਾ ਦਿੰਦੇ ਹੋਏ ਫੂਡ ਸਕੱਤਰ ਸੁਧਾਂਸ਼ੂ ਪਾਂਡੇ ਨੇ ਦੱਸਿਆ ਕਿ ਇਸ ਹਾੜ੍ਹੀ ਸੀਜ਼ਨ ‘ਚ 84 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਸਿੱਧਾ ਭੁਗਤਾਨ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਕੀਤਾ ਗਿਆ ਹੈ। ਪਾਂਡੇ ਸੋਮਵਾਰ ਨੂੰ ਵਰਚੂਅਲ ਪ੍ਰਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।ਕਣਕ ਦੇ ਭਾਰੀ ਸਟਾਕ ਦੇ ਰੱਖ-ਰਖਾਅ ਨੂੰ ਲੈ ਕੇ ਪ੍ਰਗਟਾਈ ਜਾ ਰਹੀ ਚਿੰਤਾ ਬਾਰੇ ਪਾਂਡੇ ਨੇ ਦੱਸਿਆ ਕਿ ਖ਼ਰੀਦ ਸੀਜ਼ਨ ਤੋਂ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਗਈਆਂ ਸਨ। ਭਾਰਤੀ ਖੁਰਾਕ ਨਿਗਮ (ਐੱਫਸੀਆਈ) ਦੀ ਮੌਜੂਦਾ ਭੰਡਾਰਨ ਸਮਰੱਥਾ ‘ਚ 10 ਫੀਸਦੀ ਤਕ ਦਾ ਵਾਧਾ ਕਰ ਲਿਆ ਸੀ।

ਕਣਕ ਉਤਪਾਦਕ ਰਾਜਾਂ ਨੇ ਵੀ ਭੰਡਾਰਨ ਸਮਰੱਥਾ ਵਧਾਉਣ ਦੀ ਦਿਸ਼ਾ ‘ਚ ਬਿਹਤਰ ਯਤਨ ਕੀਤਾ ਹੈ। ਐੱਫਸੀਆਈ ਦੇ ਚੇਅਰਮੈਨ ਤੇ ਐੱਮਡੀ ਆਤਿਸ਼ ਚੰਦਰਾ ਨੇ ਦੱਸਿਆ ਕਿ ਫੂਡ ਭੰਡਾਰਨ ਨੂੰ ਲੈ ਕੇ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ। ਇਸ ਵਾਰ ਕੇਵਲ 17.18 ਲੱਖ ਟਨ ਕਣਕ ਦਾ ਭੰਡਾਰਨ ਗ਼ੈਰ-ਵਿਗਿਆਨਕ ਤਰੀਕੇ ਨਾਲ ਬਾਹਰ ਢਕ ਕੇ ਰੱਖਣਾ ਪਿਆ ਹੈ।

ਚੰਦਰਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਤੀਸਰਾ ਅਤੇ ਚੌਥਾ ਪੜਾਅ ਸ਼ੁਰੂ ਹੋਣ ਨਾਲ ਵੱਧ ਤੋਂ ਵੱਧ ਅਨਾਜ ਖਪਤਕਾਰਾਂ ਨੂੰ ਵੰਡਣ ਲਈ ਭੇਜਿਆ ਜਾ ਰਿਹਾ ਹੈ ਜਿਸ ਨਾਲ ਭੰਡਾਰਨ ‘ਚ ਕਾਫੀ ਸਹੂਲਤ ਮਿਲੀ ਹੈ। ਇਸ ਦੇ ਲਈ ਕੁੱਲ 2.78 ਕਰੋੜ ਦਾ ਅਨਾਜ ਵੰਡਿਆ ਗਿਆ ਹੈ। ਐੱਫਸੀਆਈ ਦਾ ਦਾਅਵਾ ਹੈ ਕਿ ਜੁਲਾਈ ਦੇ ਆਖ਼ਰੀ ਹਫਤੇ ਤਕ ਬਾਹਰ ਰੱਖਿਆ ਅਨਾਜ ਸੁਰੱਖਿਅਤ ਜਗ੍ਹਾ ਤਕ ਪਹੁੰਚਾ ਦਿੱਤਾ ਜਾਵੇਗਾ।

ਫੂਡ ਸਕੱਤਰ ਪਾਂਡੇ ਨੇ ਦੱਸਿਆ ਕਿ 25 ਮਾਰਚ 2020 ਤੋਂ 31 ਮਾਰਚ 2021 ਅਤੇ ਇਕ ਅਪ੍ਰਰੈਲ 2021 ਤੋਂ 30 ਜੂਨ 2021 ਦੌਰਾਨ ਕੁੱਲ 9.45 ਕਰੋੜ ਟਨ ਅਨਾਜ ਜਾਰੀ ਕੀਤਾ ਗਿਆ ਹੈ। ਜਿੱਥੇ ਪਹਿਲਾਂ ਹਰ ਮਹੀਨੇ ਸੈਂਟਰਲ ਪੂਲ ਤੋਂ 50 ਲੱਖ ਟਨ ਅਨਾਜ ਦੀ ਲਿਫਟਿੰਗ ਹੁੰਦੀ ਸੀ, ਉਥੇ ਇਸ ਸਮੇਂ ਵਧ ਕੇ 77.40 ਲੱਖ ਟਨ ਹੋ ਗਈ ਹੈ। ਪੀਐੱਮ ਗਰੀਬ ਕਲਿਆਣ ਅੰਨ ਯੋਜਨਾ ‘ਚ ‘ਵਨ ਨੇਸ਼ਨ-ਵਨ ਰਾਸ਼ਨ ਕਾਰਡ’ ਸਕੀਮ ਦੀ ਸਫਲਤਾ ਬਾਰੇ ਪਾਂਡੇ ਨੇ ਦੱਸਿਆ ਕਿ ਜੂਨ ‘ਚ ਲਗਪਗ ਡੇਢ ਕਰੋੜ ਲੈਣ-ਦੇਣ ਹੋਇਆ ਹੈ। ਹਾਲੇ ਤਕ ਕੁੱਲ 29.3 ਕਰੋੜ ਲੈਣ-ਦੇਣ ਪੋਰਟੀਬਿਲਟੀ ਨਾਲ ਹੋਇਆ ਹੈ। ਇਸ ਸਕੀਮ ਤਹਿਤ 20 ਹਜ਼ਾਰ ਕਰੋੜ ਰੁਪਏ ਦੀ ਫੂਡ ਸਬਸਿਡੀ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।

Leave a Reply

Your email address will not be published.