ਬਿਜਲੀ ਦੀ ਤੰਗੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ

ਪੰਜਾਬ ਸਰਕਾਰ (Punjab Government) ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੂੰ ਝੋਨੇ ਦੇ ਮੌਸਮ ਦੇ ਚਲਦਿਆਂ 309 ਕਰੋੜ ਰੁਪਏ ਦੀ ਵਾਧੂ ਰਕਮ ਜਾਰੀ ਕੀਤੀ ਹੈ। ਇਹ ਦੱਸਦਿਆਂ ਪਾਵਰਕਾਮ (Powercom) ਦੇ ਸੀ.ਐਮ.ਡੀ. ਏ. ਵੇਨੂੰ ਪ੍ਰਸਾਦ (CMD A. Venu Prasad) ਨੇ ਕਿਹਾ ਕਿ ਤਾਂ ਜੋ ਸੂਬੇ ‘ਚ ਬਿਜਲੀ ਦੀਆਂ ਵੱਧ ਰਹੀਆਂ ਮੰਗਾ ਘੱਟ ਕਰਨ ਲਈ ਖੁੱਲ੍ਹੀ ਮੰਡੀ ‘ਚੋਂ ਬਿਜਲੀ ਦੀ ਖ਼ਰੀਦ ਕੀਤੀ ਜਾ ਸਕੇ, ਇਸ ਲਈ ਇਹ ਰਕਮ ਜਾਰੀ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ 5 ਜੁਲਾਈ ਨੂੰ ਸੂਬੇ ਦੇ ਵੱਖ-ਵੱਖ ਖਪਤਕਾਰਾਂ (Consumers) ਨੂੰ ਪੀਐਸਪੀਸੀਐਲ ਨੇ 3022 ਲੱਖ ਯੂਨਿਟ ਬਿਜਲੀ ਦੀ ਸਪਲਾਈ ਕੀਤੀ ਹੈ, ਜਿਸ ਦੀ ਵੱਧ ਤੋਂ ਵੱਧ ਮੰਗ 13,162 ਮੈਗਾਵਾਟ ਹੈ। ਸੀਐਮਡੀ ਨੇ ਦੱਸਿਆ ਕਿ ਪੀਐਸਪੀਸੀਐਲ ਨੇ ਪਾਵਰ ਐਕਸਚੇਂਜ (Power Exchange) ਤੋਂ 3.98 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ 1080 ਮੈਗਾਵਾਟ ਬਿਜਲੀ ਖਰੀਦੀ ਹੈ।

ਉਨ੍ਹਾਂ ਕਿਹਾ ਕਿ ਮਾਨਸਾ ਵਿਖੇ ਤਲਵੰਡੀ ਸਾਬੋ ਥਰਮਲ ਪਲਾਂਟ (Talwandi Sabo Thermal Plant) ਦੇ ਦੂਸਰੀ ਯੂਨਿਟ ਦੇ ਫੇਲ੍ਹ ਹੋਣ ਕਾਰਨ ਬਿਜਲੀ ਦੀ ਖਰੀਦ ਕੀਤੀ ਗਈ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪੈਦਾਵਰ ਦੇ ਘਾਟੇ ਦੇ ਬਾਵਜੂਦ ਪੀਐਸਪੀਸੀਐਲ ਸੂਬੇ ਦੇ ਘਰੇਲੂ ਅਤੇ ਖੇਤੀਬਾੜੀ ਖਪਤਕਾਰਾਂ ਦੀ ਬਿਜਲੀ ਦੀ ਜ਼ਰੂਰਤ ਨੂੰ ਪੂਰਾ ਕਰਨ ‘ਚ ਕਾਮਯਾਬ ਰਹੀ ਹੈ।

ਏ. ਵੇਣੂ ਪ੍ਰਸਾਦ ਨੇ ਕਿਹਾ ਕਿ ਖਪਤਕਾਰਾਂ ਦੀ ਸੇਵਾ ‘ਚ ਦਿਨ ਰਾਤ ਕੰਮ ਕਰਨ ਵਾਲੇ ਵਿਸ਼ੇਸ਼ ਨਿਗਰਾਨੀ ਸੈੱਲ ਵੀ ਬਣਾਏ ਗਏ ਹਨ। ਨਾਲ ਹੀ ਉਨ੍ਹਾਂ ਅਪੀਲ ਕੀਤੀ ਕਿ ਖਪਤਕਾਰ ਪੀਐਸਪੀਸੀਐਲ ਉਪਭੋਗਤਾ ਸੇਵਾਵਾਂ ਐਪ (PSPCL Consumers Services App) ਦੀ ਵਰਤੋਂ ਕਰਨ ਤਾਂ ਜੋ ਉਨ੍ਹਾਂ ਦੀ ਸਪਲਾਈ ਸਬੰਧੀ ਸ਼ਿਕਾਇਤਾਂ ਦਰਜ ਹੋ ਸਕਣ ਅਤੇ ਇਸ ਦੀ ਸਥਿਤੀ ਦਾ ਪਤਾ ਲਗ ਸਕੇ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *