ਆ ਗਈ ਸਭਤੋਂ ਸਸਤੀ ਕੰਬਾਈਨ, ਫਸਲ ਵੱਢਣ ਦੇ ਨਾਲ ਹੀ ਬਣਾਉਂਦੀ ਹੈ ਤੂੜੀ, ਜਾਣੋ ਕੀਮਤ

ਮਹਿੰਗੀ ਹੋਣ ਦੇ ਕਾਰਨ ਹਰ ਕਿਸਾਨ ਕਮਬਾਈਂ ਨਹੀਂ ਖਰੀਦ ਸਕਦਾ। ਜਿਸ ਕਾਰਨ ਕਿਸਾਨਾਂ ਨੂੰ ਫਸਲਾਂ ਵਧਾਉਣ ਅਤੇ ਤੂੜੀ ਬਣਵਾਉਣ ਲਈ ਕਿਰਾਏ ਦੀ ਕੰਬਾਈਨ ਲਗਾਉਣੀ ਪੈਂਦੀ ਹੈ ਅਤੇ ਹਰ ਸਾਲ ਇਸਦਾ ਲੱਖਾਂ ਰੁਪਏ ਖਰਚਾ ਆਉਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕੰਬਾਈਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਦੀ ਕੀਮਤ ਇਨੀ ਘੱਟ ਹੈ ਕਿ ਇਸਨੂੰ ਛੋਟੇ ਕਿਸਾਨ ਵੀ ਖਰੀਦ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਕੰਬਾਈਨ ਨੂੰ ਸੰਤ ਇੰਜੀਨੀਰਿੰਗ ਵਰਕਸ ਵੱਲੋਂ ਬਣਾਇਆ ਗਿਆ ਹੈ। ਇਹ ਇੱਕ ਟ੍ਰੈਕਟਰ ਮਾਊਂਟਿਡ ਕੰਬਾਈਨ ਹੈ ਅਤੇ ਇਹ ਫਸਲ ਨੂੰ ਵੱਢਣ ਦੇ ਨਾਲ ਨਾਲ ਹੀ ਤੂੜੀ ਬਣਾਉਣ ਦਾ ਕੰਮ ਵੀ ਕਰਦੀ ਹੈ। ਇਸ ਕੰਬਾਈਨ ਨੂੰ ਕਿਸਾਨਾਂ ਵੱਲੋਂ ਬਹੁਤ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸਦੀ ਵਿਕਰੀ ਵੀ ਕਾਫੀ ਹੋ ਰਹੀ ਹੈ।

ਪੰਜਾਬ ਦੇ ਨਾਲ ਨਾਲ ਹੋਰ ਵੀ ਬਹੁਤੇ ਰਾਜਾਂ ਦੇ ਵਿੱਚ ਇਸ ਕੰਬਾਈਨ ਦੀ ਮੰਗ ਵਧਦੀ ਜਾ ਰਹੀ ਹੈ। ਇਸ ਕੰਬਾਈਨ ਨੂੰ ਸੰਤ ਐਮਿਸਟਾਰ ਦਾ ਨਾਮ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੀਏ ਕਿ ਇਸ ਕੰਬਾਈਨ ਨੂੰ ਸਵਰਾਜ ਟ੍ਰੈਕਟਰ ਉੱਤੇ ਫਿੱਟ ਕੀਤਾ ਗਿਆ ਹੈ ਅਤੇ ਇਸਨੂੰ ਤੁਸੀਂ ਆਪਣੇ ਕਿਸੇ ਹੋਰ ਟ੍ਰੈਕਟਰ ਉੱਤੇ ਵੀ ਫਿੱਟ ਕਰਵਾ ਸਕਦੇ ਹੋ।

ਕੀਮਤ ਦੀ ਗੱਲ ਕਰੀਏ ਤਾਂ ਇਸ ਕੰਬਾਈਨ ਨੂੰ ਕਿਸਾਨ ਸਿਰਫ ਸਾਢੇ 4 ਲੱਖ ਰੁਪਏ ਵਿੱਚ ਖਰੀਦ ਸਕਦੇ ਹਨ ਅਤੇ ਵੱਡੀ ਕੰਬਾਈਨ ਦਾ ਹਰ ਕੰਮ ਇਸ ਨਾਲ ਕਰ ਸਕਦੇ ਹਨ। ਇਸਤੋਂ ਬਾਦ ਕਿਸਾਨਾਂ ਦਾ ਖਰਚਾ ਬਹੁਤ ਘੱਟ ਜਾਵੇਗਾ। ਇਸ ਕੰਬਾਈਨ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

Leave a Reply

Your email address will not be published. Required fields are marked *