ਸਲਮਾਨ ਖਾਨ ਖਿਲਾਫ ਚੰਡੀਗੜ੍ਹ ‘ਚ ਸ਼ਿਕਾਇਤ ਦਰਜ ਕੀਤੀ ਗਈ ਹੈ। ਮਨੀਮਾਜਰਾ ਦੇ ਵਪਾਰੀ ਅਰੁਣ ਗੁਪਤਾ ਨੇ ਧੋਖਾਧੜੀ ਦੀ ਸ਼ਿਕਾਇਤ ਦਿੱਤੀ। BEING HUMAN ਸਟੋਰ ਖੋਲ੍ਹਣ ਦੇ ਨਾਮ ‘ਤੇ ਕਰੋੜਾਂ ਦੀ ਠੱਗੀ ਦਾ ਇਲਜ਼ਾਮ ਹੈ। ਇਹ ਸਟੋਰ ਫਰਵਰੀ 2020 ਤੋਂ ਬੰਦ ਪਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਸੰਮਨ ਭੇਜ 10 ਦਿਨਾਂ ‘ਚ ਜਵਾਬ ਮੰਗਿਆ ਹੈ। ਅਰੁਣ ਗੁਪਤਾ ਮੁਕਾਬਕ ਸ਼ੋਅਰੂਮ ਖੋਲ੍ਹਣ ਤੋਂ ਬਾਅਦ ਵੀ ਕੰਪਨੀ ਸਮਾਨ ਨਹੀਂ ਭੇਜ ਰਹੀ। ਇੰਨ ਹੀ ਨਹੀਂ ਕੰਪਨੀ ਦੀ ਵੈੱਬਸਾਈਟ ਵੀ ਬੰਦ ਹੈ। ਸਲਮਾਨ ਖਾਨ ਤੋਂ ਇਲਾਵਾ ਉਨ੍ਹਾਂ ਦੀ ਭੈਣ ਅਲਵੀਰਾ ਅਤੇ ਬੀਇੰਗ ਹਿਊਮਨ ਦੇ CEO ਅਤੇ ਅਧਿਕਾਰੀਆਂ ਨੂੰ ਵੀ ਸੰਮਨ ਭੇਜੇ ਗਏ ਹਨ।
ਪੁਲਿਸ ਕੋਲ ਕੀਤੀ ਇਹ ਸ਼ਿਕਾਇਤ – ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਾਰੋਬਾਰੀ ਅਰੁਣ ਗੁਪਤਾ ਨੇ ਦੱਸਿਆ ਕਿ ਸਲਮਾਨ ਖਾਨ ਦੇ ਇਸ਼ਾਰੇ ‘ਤੇ ਉਸ ਨੇ ਮਨੀਮਾਜਰਾ ਦੇ ਐਨਏਸੀ ਖੇਤਰ ਵਿਚ’ ਬੀਇੰਗ ਹਿਊਮਨ ਜਵੈਲਰੀ ‘ਦਾ ਇਕ ਸ਼ੋਅਰੂਮ ਲਗਭਗ 3 ਕਰੋੜ ਰੁਪਏ ਵਿਚ ਖੋਲ੍ਹਿਆ ਸੀ। ਸ਼ੋਅਰੂਮ ਖੋਲ੍ਹਣ ਲਈ ਸਟਾਈਲ ਕੁਇੰਟ ਜਵੈਲਰੀ ਪ੍ਰਾਈਵੇਟ ਲਿਮਟਿਡ ਨਾਲ ਵੀ ਇਕ ਸਮਝੌਤੇ ‘ਤੇ ਦਸਤਖਤ ਕੀਤੇ। ਉਨ੍ਹਾਂ ਸਾਰਿਆਂ ਨੇ ਸ਼ੋਅਰੂਮ ਤਾਂ ਖੁਲਵਾ ਲਏ ਪਰ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ। ਜਿਸ ਸਟੋਰ ਤੋਂ ਬੀਇੰਗ ਹਿਊਮਨ ਦੇ ਗਹਿਣਿਆਂ ਨੂੰ ਉਨ੍ਹਾਂ ਨੂੰ ਦੇਣ ਲਈ ਕਿਹਾ ਗਿਆ ਸੀ, ਉਹ ਬੰਦ ਪਿਆ ਹੋਇਆ ਹੈ। ਇਸ ਕਾਰਨ ਉਨ੍ਹਾਂ ਨੂੰ ਮਾਲ ਵੀ ਨਹੀਂ ਮਿਲ ਰਿਹਾ।
ਜਵਾਬ 10 ਦਿਨਾਂ ਵਿਚ ਮੰਗਿਆ ਗਿਆ – ਕਾਰੋਬਾਰੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਸਲਮਾਨ ਖਾਨ, ਉਸਦੀ ਭੈਣ ਅਲਵੀਰਾ ਖਾਨ ਅਗਨੀਹੋਤਰੀ ਅਤੇ ਕੰਪਨੀ ਦੇ ਕੁਝ ਅਧਿਕਾਰੀਆਂ ਨੂੰ ਸੰਮਨ ਭੇਜਿਆ ਹੈ। ਹਰੇਕ ਨੂੰ 10 ਦਿਨਾਂ ਦੇ ਅੰਦਰ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਕਾਰੋਬਾਰੀ ਅਰੁਣ ਨੇ ਦੱਸਿਆ ਕਿ ਸਲਮਾਨ ਨੇ ਉਸ ਨੂੰ ਬਿਗ ਬੌਸ ਦੇ ਸੈੱਟ ‘ਤੇ ਬੁਲਾਇਆ ਅਤੇ ਕੰਪਨੀ ਖੁੱਲ੍ਹਣ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਸੀ।
ਸਲਮਾਨ ਨੇ ਚੰਡੀਗੜ੍ਹ ਵਿੱਚ ਸ਼ੋਅਰੂਮ ਖੋਲ੍ਹਣ ਦੀ ਗੱਲ ਵੀ ਕੀਤੀ ਸੀ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਵੀਡੀਓ ਵੀ ਭੇਜਿਆ ਹੈ। ਉਸ ਨੇ ਦੋਸ਼ ਲਾਇਆ ਕਿ ਸਲਮਾਨ ਖਾਨ ਨੇ ਕਿਹਾ ਸੀ ਕਿ ਉਹ ਸ਼ੋਅਰੂਮ ਦੇ ਉਦਘਾਟਨ ਲਈ ਆਉਣਗੇ ਪਰ ਬਾਅਦ ਵਿੱਚ ਰੁਝੇਵਿਆਂ ਕਾਰਨ ਨਹੀਂ ਆਏ।
ਤੁਹਾਨੂੰ ਦੱਸ ਦੇਈਏ ਕਿ ਸਲਮਾਨ ਇੱਕ ਚੈਰੀਟੀ ਫਾਉਂਡੇਸ਼ਨ ਚਲਾਉਂਦੇ ਹਨ, ਜਿਸਦਾ ਨਾਮ ਬੀਇੰਗ ਹਿਊਮਨ ਹੈ। ਲੋਕਾਂ ਤੋਂ ਦਾਨ ਲੈਣ ਦੀ ਬਜਾਏ, ਇਹ ਸੰਸਥਾ ਬੀਇੰਗ ਹਿਊਮਨ ਦੇ ਕੱਪੜੇ ਆਨਲਾਈਨ ਅਤੇ ਸਟੋਰਾਂ ਵਿਚ ਵੇਚ ਕੇ ਪੈਸੇ ਇਕੱਤਰ ਕਰਦਾ ਹੈ। ਸਲਮਾਨ ਖਾਨ ਵੀ ਜ਼ਿਆਦਾਤਰ ਬੀਇੰਗ ਹਿਊਮਨ ਦੇ ਕਪੜਿਆਂ ਵਿੱਚ ਨਜ਼ਰ ਆਉਂਦੇ ਹਨ। ਉਹ ਆਪਣੇ ਦੋਸਤਾਂ ਅਤੇ ਨਜ਼ਦੀਕੀ ਲੋਕਾਂ ਨੂੰ ਬੀਇੰਗ ਹਿਊਮਨ ਦੇ ਕੱਪੜੇ ਵੀ ਗਿਫਟ ਕਰਦੇ ਹਨ।