ਜ਼ੋਮੈਟੋ ਦੇ ਗਾਹਕਾਂ ਲਈ ਆਈ ਵੱਡੀ ਖੁਸ਼ਖ਼ਬਰੀ-14 ਤਰੀਕ ਤੋਂ ਖੁੱਲਣ ਜਾ ਰਿਹਾ ਹੈ ਆਫਰ ਤੇ ਲੋਕਾਂ ਨੂੰ ਲੱਗਣਗੀਆਂ ਮੌਜ਼ਾਂ

ਫੂਡ ਡਲਿਵਰੀ ਪਲੇਟਫਾਰਮ Zomato ਨੇ ਆਪਣੇ 9,375 ਕਰੋੜ ਰੁਪਏ ਦੇ ਇਨੀਸ਼ੀਅਲ ਪਬਲਿਕ ਆਫ਼ਰ ਲਈ ਪ੍ਰਾਈਸ ਬੈਂਡ ਦਾ ਐਲਾਨ ਵੀਰਵਾਰ ਨੂੰ ਕਰ ਦਿੱਤੀ। ਕੰਪਨੀ ਨੇ ਪ੍ਰਤੀ ਸ਼ੇਅਰ ਲਈ 72-76 ਰੁਪਏ ਪ੍ਰਤੀ ਸ਼ੇਅਰ ਦਾ ਪ੍ਰਾਈਸ ਬੈਂਡ ਤੈਅ ਕੀਤਾ ਹੈ।

ਇਸ IPO ਨੂੰ 14 ਜੁਲਾਈ, 2021 ਤੋਂ ਸਬਸਕ੍ਰਾਈਬ ਕੀਤਾ ਜਾ ਸਕਦਾ ਹੈ। ਇਸ IPO ਨੂੰ ਸਬਸਕ੍ਰਾਈਬ ਕਰਨ ਦੀ ਆਖਰੀ ਤਰੀਕ 16 ਜੁਲਾਈ ਹੈ। China ਦੇ Ant Group ਸਮਰਪਿਤ ਇਹ ਕੰਪਨੀ ਭਾਰਤ ਦੇ ਸਭ ਤੋਂ ਮੁੱਖ ਸਟਾਰਟਅੱਪ ’ਚੋ ਇਕ ਹੈ। ਕੰਪਨੀ ਨੇ ਅਪ੍ਰੈਲ ਦੇ ਆਖੀਰ ’ਚ IPO ਲਈ ਅਪਲਾਈ ਕੀਤਾ ਸੀ।

ਕੰਪਨੀ ਦੇ ਆਈਪੀਓ ਨੂੰ ਕਾਫੀ ਵਧੀਆ ਰਿਸਪਾਂਸ ਮਿਲਣ ਦੀ ਉਮੀਦ ਮਾਹਿਰ ਲਗਾ ਰਹੇ ਹਨ ਕਿਉਂਕਿ ਮਹਾਮਾਰੀ ਦੌਰਾਨ ਆਨਲਾਈਨ ਆਰਡਰ ’ਚ ਕਾਫੀ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਹ ਭਾਰਤ ਦੀ ਪਹਿਲੀ ਫੂਡ ਡਲਿਵਰੀ ਕੰਪਨੀ ਹੈ, ਜੋ ਪਬਲਿਕ ਲਿਸਟਿੰਗ ਲਈ ਗਈ।

ਇਸ IPO ’ਤੇ ਨਿਵੇਸ਼ਕਾਂ ਤੇ ਵਿਸ਼ਲੇਸ਼ਕਾਂ ਦੀ ਕਰੀਬੀ ਨਜ਼ਰ ਰਹੇਗੀ। Oyo Hotels ਦੇ ਪ੍ਰਮੁੱਖ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਆਉਣ ਵਾਲੇ IPOs ’ਤੇ ਸਬ ਦੀ ਕਰੀਬੀ ਨਜ਼ਰ ਰਹੇਗੀ। SoftBank ਸਮਰਥਿਤ ਹਾਸਪਿਟਾਲਿਟੀ ਕੰਪਨੀ OYO ਵੀ ਪਬਲਿਕ ਲਿਸਟਿੰਗ ਦੇ ਬਾਰੇ ’ਚ ਵਿਚਾਰ ਕਰ ਰਹੀ ਹੈ।

ਭਾਰਤ ’ਚ 2021 ’ਚ IPO ’ਚ ਕਾਫੀ ਜ਼ਿਆਦਾ ਮਜ਼ਬੂਤੀ ਦੇਖਣ ਨੂੰ ਮਿਲੀ। ਹੁਣ ਤਕ 22 ਕੰਪਨੀਆਂ IPO ਮਾਰਕੀਟ ’ਚ ਦਸਤਕ ਦੇ ਚੁੱਕੀ ਹੈ। ਵਿਦੇਸ਼ੀ ਫੰਡਸ ਦੁਆਰਾ ਬਹੁਤ ਜ਼ਿਆਦਾ ਰੁਚੀ ਦਿਖਾਏ ਜਾਣ ਤੇ ਘਰੇਲੂ ਨਿਵੇਸ਼ਕਾਂ ਦੁਆਰਾ ਲਾਕਡਾਊਨ ਦੇ ਬਾਅਦ ਇਕ ਵਾਰ ਫਿਰ ਉਤਸ਼ਾਹ ਦਿਖਾਏ ਨਾਲ ਆਈਪੀਓ ਮਾਰਕੀਟ ’ਚ ਰੌਨਕ ਦੇਖਣ ਨੂੰ ਮਿਲ ਰਹੀ ਹੈ। ਰਾਇਟਰ ਦੁਆਰਾ ਦੇਖੇ ਗਏ ਦਸਤਾਵੇਜ਼ ਅਨੁਸਾਰ 9,000 ਕਰੋੜ ਰੁਪਏ ਦੇ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ। ਕਪਨੀ ਦੀ ਸ਼ੇਅਰਹੋਲਡਰ Info Edge 375 ਕਰੋੜ ਰੁਪਏ ਦੇ ਸ਼ੇਅਰਾਂ ਦੀ ਵਿਕਰੀ ਕਰੇਗੀ।

Leave a Reply

Your email address will not be published. Required fields are marked *