ਹੁਣੇ ਹੁਣੇ ਪੰਜਾਬ ਦੇ 10 ਜ਼ਿਲ੍ਹਿਆਂ ਬਾਰੇ ਆਈ ਵੱਡੀ ਖਬਰ- ਲੋਕਾਂ ਨੂੰ ਪਈ ਚਿੰਤਾ

ਪੰਜਾਬ ’ਚ ਟੀਕਾਕਰਨ ਮੁਹਿੰਮ ਰਫ਼ਤਾਰ ਨਹੀਂ ਫੜ ਪਾ ਰਹੀ ਹੈ। ਹਫ਼ਤੇ ’ਚ ਮੁਸ਼ਕਲ ਨਾਲ ਇਕ ਦਿਨ ਹੀ ਵੈਕਸੀਨੇਸ਼ਨ ਦਾ ਅੰਕੜਾ ਇਕ ਲੱਖ ਤੋਂ ਉੱਪਰ ਜਾ ਪਾ ਰਿਹਾ ਹੈ। ਇਹੀ ਕਾਰਨ ਹੈ ਕਿ ਪੰਜਾਬ ’ਚ ਹੁਣ ਤਕ ਇਕ ਕਰੋੜ ਦੀ ਆਬਾਦੀ ਵੀ ਕਵਰ ਨਹੀਂ ਹੋ ਪਾਈ ਹੈ। ਸਿਰਫ਼ 80 ਲੱਖ ਲੋਕਾਂ ਨੂੰ ਹੀ ਟੀਕਾ ਲੱਗ ਪਾਇਆ ਹੈ। ਹੁਣ ਸਥਿਤੀ ਇਹ ਹੈ ਕਿ 16 ਜ਼ਿਲ੍ਹਿਆਂ ’ਚ ਵੈਕਸੀਨ ਦਾ ਸਟਾਕ ਖ਼ਤਮ ਹੋ ਗਿਆ ਹੈ, ਜਦਕਿ ਹੋਰਨਾਂ ਸੱਤ ਜ਼ਿਲ੍ਹਿਆਂ ’ਚ ਇਕ ਤੋਂ ਦੋ ਦਿਨਾਂ ਦਾ ਹੀ ਸਟਾਕ ਹੈ। ਨਵੀਂ ਖੇਪ ਨਾ ਆਉਣ ਕਾਰਨ ਸੰਕਟ ਵਧ ਗਿਆ ਹੈ।

ਜਿਨ੍ਹਾਂ ਜ਼ਿਲ੍ਹਿਆਂ ’ਚ ਵੈਕਸੀਨ ਖ਼ਤਮ ਹੋ ਗਈ ਹੈ, ਉਨ੍ਹਾਂ ’ਚ ਲੁਧਿਆਣਾ, ਅੰਮ੍ਰਿਤਸਰ, ਸੰਗਰੂਰ, ਮਾਲੇਰਕੋਟਲਾ, ਬਠਿੰਡਾ, ਮਾਨਸਾ, ਪਠਾਨਕੋਟ, ਗੁਰਦਾਸਪੁਰ, ਰੂਪਨਗਰ, ਫ਼ਰੀਦਕੋਟ, ਮੁਕਤਸਰ, ਫਿਰੋਜ਼ਪੁਰ, ਕਪੂਰਥਲਾ, ਫਾਜ਼ਿਲਕਾ, ਫ਼ਤਹਿਗੜ੍ਹ ਸਾਹਿਬ ਤੇ ਮੋਗਾ ਸ਼ਾਮਲ ਹਨ। ਕਈ ਜ਼ਿਲ੍ਹਿਆਂ ’ਚ ਵੀਰਵਾਰ ਨੂੰ ਮੁਹਿੰਮ ਵਿਚਾਲੇ ਹੀ ਰੋਕਣੀ ਪਈ। ਕਪੂਰਥਲਾ ’ਚ ਤਾਂ 10 ਟੀਕਿਆਂ ਤੋਂ ਬਾਅਦ ਹੀ ਲੋਕਾਂ ਨੂੰ ਵਾਪਸ ਭੇਜ ਦਿੱਤਾ ਗਿਆ। ਪਠਾਨਕੋਟ ’ਚ ਵੀ 377 ਡੋਜ਼ ਹੀ ਲੱਗ ਸਕੀਆਂ।

ਬਠਿੰਡਾ ’ਚ 10 ਜੁਲਾਈ ਤਕ ਸਪਲਾਈ ਆਉਣ ਦੀ ਉਮੀਦ ਹੈ। ਫਾਜ਼ਿਲਕਾ ’ਚ 250 ਲੋਕਾਂ ਨੂੰ ਟੀਕਾ ਲਾਉਣ ਤੋਂ ਬਾਅਦ ਵੈਕਸੀਨ ਖ਼ਤਮ ਹੋ ਗਈ, ਜਦਕਿ ਅਬੋਹਰ ’ਚ ਅੱਠ ਥਾਵਾਂ ’ਤੇ ਲੱਗਣ ਵਾਲੇ ਕੈਂਪ ਰੱਦ ਕਰਨੇ ਪਏ। ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਅੰਮ੍ਰਿਤਸਰ ’ਚ ਵੀ ਵੈਕਸੀਨ ਦੀ ਸਪਲਾਈ ਨਾ ਆਉਣ ਕਾਰਨ ਲੋਕ ਟੀਕਾਕਰਨ ਕੇਂਦਰਾਂ ’ਤੇ ਭਟਕਦੇ ਰਹੇ। ਮੁਕਤਸਰ ’ਚ 2600, ਰੂਪਨਗਰ ’ਚ 1901, ਬਠਿੰਡਾ ’ਚ 196 ਦੇ ਟੀਕਾਕਰਨ ਤੋਂ ਬਾਅਦ ਲੋਕਾਂ ਨੂੰ ਵਾਪਸ ਭੇਜ ਦਿੱਤਾ ਗਿਆ।

ਸੱਤ ਜ਼ਿਲ੍ਹਿਆਂ ’ਚ ਇਕ ਤੋਂ ਦੋ ਦਿਨ ਦਾ ਹੀ ਸਟਾਕ
ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ’ਚ ਸ਼ੁੱਕਰਵਾਰ ਲਈ ਸਿਰਫ਼ 300 ਵੈਕਸੀਨ ਦੀ ਡੋਜ਼ ਹੀ ਬਚੀ ਹੈ। ਇੱਥੇ 915 ਨੂੰ, ਜਦਕਿ ਨਵਾਂਸ਼ਹਿਰ ’ਚ 497 ਨੂੰ ਟੀਕਾ ਲਾਇਆ ਗਿਆ। ਨਵਾਂਸ਼ਹਿਰ ’ਚ 370 ਡੋਜ਼ ਹੀ ਬਾਕੀ ਹਨ। ਬਰਨਾਲਾ ਤੇ ਮੋਹਾਲੀ ’ਚ ਸਿਰਫ਼ 250-250 ਲੋਕਾਂ ਨੂੰ ਹੀ ਵੈਕਸੀਨ ਲੱਗ ਸਕੀ।


ਇੱਥੇ ਮੁਸ਼ਕਲ ਨਾਲ ਤਿੰਨ ਦਿਨ ਦਾ ਸਟਾਕ ਬਚਿਆ ਹੈ। ਤਰਨਤਾਰਨ ’ਚ 900 ਲੋਕਾਂ ਦਾ ਟੀਕਾਕਰਨ ਹੋਇਆ। ਇੱਥੇ ਵੀ ਸਿਰਫ਼ ਦੋ ਹਜ਼ਾਰ ਡੋਜ਼ ਉਪਲੱਬਧ ਹਨ। ਹੁਸ਼ਿਆਰਪੁਰ ’ਚ 2755 ਨੂੰ ਟੀਕਾ ਲਾਇਆ ਗਿਆ, ਇੱਥੇ ਕਰੀਬ 6200 ਡੋਜ਼ ਹਨ। ਜਲੰਧਰ ਦੇ ਸੱਤ ਕੇਂਦਰਾਂ ’ਚ 2490 ਡੋਜ਼ ਲਾਈਆਂ ਗਈਆਂ। ਇੱਥੇ ਕੋਵੈਕਸੀਨ ਦੀਆਂ 3200 ਡੋਜ਼ ਹੀ ਬਚੀਆਂ ਹਨ। ਹਾਲਾਂਕਿ, ਕੋਵੀਸ਼ੀਲਡ ਖ਼ਤਮ ਹੋ ਗਈ ਹੈ।

Leave a Reply

Your email address will not be published.