ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਆਈ ਵੱਡੀ ਖੁਸ਼ਖ਼ਬਰੀ-ਇਹਨਾਂ ਦੇਸ਼ਾਂ ਨੇ ਖੋਲ੍ਹਤੇ ਦਰਵਾਜੇ,ਵੱਟੋ ਤਿਆਰੀਆਂ

ਕੋਰੋਨਾ ਵਾਇਰਸ ਦੇ ਰੋਜ਼ਾਨਾ ਮਾਮਲਿਆਂ ‘ਚ ਆ ਰਹੀ ਕਮੀ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਨੇ ਭਾਰਤੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਹਨ। ਹੁਣ ਭਾਰਤੀ ਸੈਲਾਨੀ ਅਗਲੇ ਹਫ਼ਤੇ ਤੋਂ ਗ਼ੈਰ-ਜ਼ਰੂਰੀ ਯਾਤਰਾ ਲਈ ਕੈਨੇਡਾ (Canada), ਮਾਲਦੀਵ (Maldieves) ਤੇ ਜਰਮਨੀ (Germany) ਜਾ ਸਕਣਗੇ।

ਕੋਰੋਨਾ ਦੀ ਦੂਸਰੀ ਲਹਿਰ ਦੌਰਾਨ ਬਹੁਤ ਸਾਰੇ ਦੇਸ਼ਾਂ ਨੇ ਭਾਰਤੀ ਯਾਤਰੀਆਂ ਲਈ ਸਰਹੱਦਾਂ ਬੰਦ ਕਰ ਦਿੱਤੀਆਂ ਸਨ। ਇਹ ਚੇਤੇ ਰੱਖਣਾ ਜ਼ਰੂਰੀ ਹੈ ਕਿ ਭਾਰਤੀਆਂ ਸਮੇਤ ਸਾਰੇ ਯਾਤਰੀਆਂ ਨੂੰ ਲਾਜ਼ਮੀ ਤੌਰ ‘ਤੇ ਕੈਨੇਡਾ ‘ਚ ਦਾਖ਼ਲ ਹੋਣ ਦੇ 72 ਘੰਟਿਆਂ (3 ਦਿਨਾਂ) ਦੇ ਅੰਦਰ ਨੈਗੇਟਿਵ ਕੋਵਿਡ-19 ਟੈਸਟ ਦੀ ਰਿਪੋਰਟ ਜਮ੍ਹਾਂ ਕਰਨੀ ਪਵੇਗੀ।

ਦੇਸ਼ ਵਿਚ ਦਾਖ਼ਲ ਹੋਣ ਵਾਲਿਆਂ ਨੂੰ ਕੋਵਿਡ-19 ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣ ਦੀ ਜ਼ਰੂਰਤ ਹੁੰਦੀ ਹੈ। ਇਸ ਵੇਲੇ ਕੈਨੇਡੀਅਮ ਸਰਕਾਰ ਨੇ ਮਾਡਰਨਾ (Moderna), ਫਾਈਜ਼ਰ-ਬਾਇਓਐੱਨਟੈੱਕ (Pfizer-BioNTech, ਐਸਟਰਾਜ਼ੈਨੇਕਾ (Aestrazeneca)/ਕੋਵੀਸ਼ੀਲਡ (Covishield) ਅਤੇ ਜੌਨਸਨ ਐਂਡ ਜੌਨਸਨ (Jhonson & Jhonson) ਦੇ ਟੀਕਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਦੀ ਸਵਦੇਸ਼ੀ ਟੀਕਾ ਕੋਵੈਕਸੀਨ ਤੇ ਰੂਸ ਵੱਲੋਂ ਬਣੀ ਸਪੁਤਨਿਕ ਵੀ ਨੂੰ ਅਜੇ ਤਕ ਕੈਨੇਡਾ ਵੱਲੋਂ ਮਨਜ਼ੂਰੀ ਨਹੀਂ ਮਿਲੀ ਹੈ।


ਮਾਲਦੀਵ ਲਈ ਉਡਾਣ ਸੇਵਾਵਾਂ 15 ਜੁਲਾਈ ਤੋਂ ਦੁਬਾਰਾ ਸ਼ੁਰੂ ਹੋਣਗੀਆਂ। ਯਾਤਰੀਆਂ ਨੂੰ ਲਾਜ਼ਮੀ ਤੌਰ ‘ਤੇ ਇਕ ਨੈਗੇਟਿਵ ਆਰਟੀ-ਪੀਸੀਆਰ ਟੈਸਟ (RT-PCR Test) ਦੀ ਰਿਪੋਰਟ ਰੱਖਣੀ ਪਵੇਗੀ। ਕੋਰੋਨਾ ਰਿਪੋਰਟ (Corona Report) ਦਿਖਾਉਣ ‘ਤੇ ਆਪਣੇ-ਆਪ ਨੂੰ ਮਾਲਦੀਵ ‘ਚ ਅਲੱਗ ਕਰਨ ਦੀ ਜ਼ਰੂਰਤ ਨਹੀਂ ਪਵੇਗੀ।


ਭਾਰਤ ਵਿਚ ਜਰਮਨ ਦੇ ਰਾਜਦੂਤ ਵਾਲਟਰ ਜੇ ਲਿੰਡਰ ਨੇ ਦੇਸ਼ ਨੇ ਭਾਰਤ ਸਮੇਤ ਪੰਜ ਡੈਲਟਾ ਵੇਰੀਐਂਟ (Delta Variant) ਪ੍ਰਭਾਵਿਤ ਦੇਸ਼ਾਂ ਉੱਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਹੁਣ ਉਹ ਭਾਰਤੀ ਯਾਤਰੀ ਜਿਨ੍ਹਾਂ ਨੂੰ ਕੋਵਿਡ-19 ਟੀਕੇ ਦੀਆਂ ਦੋਵਾਂ ਖੁਰਾਕਾਂ ਦਿੱਤੀਆਂ ਗਈਆਂ ਹਨ ਜਾਂ ਜੋ ਵਾਇਰਸ ਤੋਂ ਠੀਕ ਹੋਣ ਦੇ ਪ੍ਰਮਾਣ ਦਰਸਾ ਸਕਦੇ ਹਨ, ਉਨ੍ਹਾਂ ਨੂੰ ਹੁਣ ਉਨ੍ਹਾਂ ਦੇ ਆਉਣ ਜਾਂ ਜਰਮਨੀ ਵਾਪਸ ਆਉਣ ‘ਤੇ ਕੁਆਰੰਟਾਈਨ ਦੀ ਜ਼ਰੂਰਤ ਨਹੀਂ ਹੋਵੇਗੀ।
Also Read

Leave a Reply

Your email address will not be published. Required fields are marked *