ਪੰਜਾਬ ਚ’ ਲਗਾਤਾਰ ਏਨੇ ਦਿਨ ਬਿਜਲੀ ਬੰਦ ਰੱਖਣ ਦੇ ਆਏ ਹੁਕਮ-ਚਿੰਤਾ ਚ’ ਪਏ ਲੋਕ

ਪੰਜਾਬ ‘ਚ ਚੱਲ ਰਹੇ ਬਿਜਲੀ ਸੰਕਟ ਨੇ ਹੁਣ ਸੂਬੇ ਦੇ ਉਦਯੋਗਾਂ ਨੂੰ ਆਪਣੇ ਕਲਾਵੇ ‘ਚ ਲੈ ਲਿਆ ਹੈ। ਜਿਸ ਤਹਿਤ ਪੀਅੇੈਸਪੀਸੀਅੇੈਲ ਨੇ 100 ਕਿਲੋਵਾਟ ਵਾਲੇ ਪੰਜਾਬ ਦੇ ਸਾਰਵ ਯੂਨਿਟਾਂ ‘ਤੇ ਤਿੰਨ ਦਿਨ ਦਾ ਕੱਟ ਥੋਪ ਦਿੱਤਾ ਹੈ। ਇਹ ਉਦਯੋਗਿਕ ਯੂਨਿਟਾਂ ਲਈ ਵੱਡਾ ਸੰਕਟ ਬਣ ਗਿਆ ਹੈ। ਦੱਸ ਦਈਏ ਕਿ ਪੂਰੇ ਸੂਬੇ ‘ਚ ਕਰੀਬ 2500 ਅਤੇ ਸਿਰਫ ਅੰਮ੍ਰਿਤਸਰ ‘ਚ 500 ਦੇ ਕਰੀਬ ਯੂਨਿਟ ਅਜਿਹੇ ਹਨ ਜੋ 100 ਕਿਲੋਵਾਟ ਤੋਂ ਉਪਰ ਦੇ ਹਨ। ਇਸ ਹੁਕਮ ਦੇ ਨਾਲ ਹੀ ਹੁਣ ਸੂਬੇ ਉਦਯੋਗਪਤਿਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਸਰਕਾਰ ਨੇ ਛੇਤੀ ਹੀ ਇਸ ਸੰਕਟ ਦਾ ਹੱਲ ਨਾ ਕੱਢਿਆ ਤਾਂ ਮਜਬੂਰਨ ਉਨ੍ਹਾਂ ਨੂੰ ਵੀ ਸੜਕਾਂ ‘ਤੇ ਆਉਣਾ ਪਵੇਗਾ।

ਉਨ੍ਹਾਂ ਕਿਹਾ ਕਿ ਸਾਡੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਬਚਿਆ। ਨਾਲ ਹੀ ਅੰਮ੍ਰਿਤਸਰ ‘ਚ ਅੱਜ ਟੈਕਸਟਾਈਲ ਪ੍ਰੋਸੈਸਿੰਗ ਅੇੈਸੋਸੀਏਸ਼ਨ ਦੇ ਪ੍ਰਧਾਨ ਕਿਸ਼ਨ ਸ਼ਰਮਾ ਕੁੱਕੂ, ਫੋਕਲ ਪੁਆਇੰਟ ਇੰਡਸਟਰੀਅਲ ਅੇੈਸੋਸੀਏਸ਼ਨ ਦੇ ਚੇਅਰਮੈਨ ਕਮਲ ਡਾਲਮੀਆ, ਉਦਯੋਗਪਤੀ ਅਮਰੀਸ਼ ਮਹਾਜਨ, ਵਾਰਪ ਨਿਟਿੰਗ ਅੇੈਸੋਸੀਏਸ਼ਨ ਦੇ ਮੀਤ ਪ੍ਰਧਾਨ ਨਿਰਮਲ ਸੁਰੇਕਾ, ਵਿਵਿੰਗ ਸੈਕਟਰ ਦੇ ਸੰਜੀਵ ਕੰਧਾਰੀ ਨੇ ਆਪਣੀਆਂ ਅੇੈਸੋਸੀਏਸ਼ਨਾਂ ਵੱਲੋਂ ਸਾਂਝੀ ਮੀਟਿੰਗ ਕੀਤੀ।

ਜਿਸ ਤੋਂ ਬਾਅਦ ਇਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋੰ ਅਚਨਚੇਤ ਯੂਨਿਟਾਂ ਲਈ ਕੱਟ ਲਗਾ ਕੇ ਰਾਤੋ ਰਾਤ ਜੋ ਸੰਕਟ ਖੜ੍ਹਾਂ ਕੀਤਾ ਗਿਆ ਹੈ ਉਸ ਨਾਲ ਉਦਯੋਗਪਤੀਆਂ ਨੂੰ ਆਪਣਾ ਮਾਲ ਮੌਕੇ ‘ਤੇ ਬਚਾਉਣ ਲਈ ਅਤਿ ਦੇ ਮਹਿੰਗੇ ਭਾਅ ‘ਚ ਡੀਜ਼ਲ ਨਾਲ ਬਿਜਲੀ ਬਣਾ ਕੇ ਮਾਲ ਨੂੰ ਬਚਾਇਆ। ਜਿਸ ਨਾਲ ਸਾਡਾ ਭਾਰੀ ਨੁਕਸਾਨ ਹੋਇਆ ਹੈ।

ਕਿਸ਼ਨ ਸ਼ਰਮਾ ਅਤੇ ਕਮਲ ਡਾਲਮੀਆ ਨੇ ਕਿਹਾ ਕਿ ਸਰਕਾਰ ਨੂੰ ਬਿਜਲੀ ਸੰਕਟ ਤੋੰ ਬਚਣ ਲਈ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਸੀ। ਜਿਸ ਤਹਿਤ ਪੰਜਾਬ ਦੇ ਬੰਦ ਪਏ ਥਰਮਲ ਪਲਾਂਟ ਚਲਾ ਲਏ ਜਾਂਦੇ ਜਾਂ ਫਿਰ ਕੇਂਦਰੀ ਗੱਰਿਡ ਤੋਂ ਬਿਜਲੀ ਖਰੀਦਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਪਹਿਲਾਂ ਹੀ ਉਦਯੋਗ ਵਪਾਰ ਪੱਖੋ ਪਛੜ ਗਏ ਹਨ ਅਤੇ ਇਨ੍ਹਾਂ ਬਿਜਲੀ ਕੱਟਾਂ ਨਾਲ ਵਪਾਰ ਦੀ ਕਮਰ ਟੁੱਟ ਜਾਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਵਪਾਰੀ ਮਜਬੂਰਨ ਸੜਕਾਂ ‘ਤੇ ਆਉਣਗੇ।

ਅਮਰੀਸ਼ ਮਹਾਜਨ ਤੇ ਨਿਰਮਲ ਸੁਰੇਕਾ ਨੇ ਆਖਿਆ ਕਿ ਲੇਬਰ ਪਿਛਲੇ ਸਾਲ ਕੋਰੋਨਾ ਕਰਕੇ ਆਪਣੇ ਸੂਬਿਆਂ ਨੂੰ ਚਲੀ ਗਈ ਸੀ ਤੇ ਇਸ ਵਾਰ ਕੰਮ ਦੇਣ ਦੀ ਗਰੰਟੀ ਨਾਲ ਲੇਬਰ ਨੂੰ ਸੱਦਿਆ ਸੀ ਪਰ ਬਿਜਲੀ ਕੱਟਾਂ ਨੇ ਲੇਬਰ ਫਿਰ ਵਿਹਲੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਜੇਕਰ ਇੱਕ-ਦੋ ਦਿਨਾਂ ਤਕ ਹਾਲਾਤ ਨਾਹ ਸੁਧਰੇ ਤਾਂ ਲੇਬਰ ਅਤੇ ਵਪਾਰੀ ਸੜਕਾਂ ‘ਤੇ ਉਤਰਨਗੇ।

Leave a Reply

Your email address will not be published.