ਪੰਜਾਬ ਤੇ ਹਰਿਆਣਾ ਲਈ ਵੱਜੀ ਖਤਰੇ ਦੀ ਘੰਟੀ-ਪੰਜਾਬੀਓ ਹੋ ਜਾਓ ਸਾਵਧਾਨ

ਪੰਜਾਬ ਤੇ ਹਰਿਆਣਾ ’ਚ ਵੱਡੇ ਜਲ ਸੰਕਟ ਦਾ ਖਤਰਾ ਮੰਡਰਾ ਰਿਹਾ ਹੈ। ਭਾਖੜਾ ਡੈਮ ’ਚ ਪਾਣੀ ਲਗਾਤਾਰ ਘਟ ਰਿਹਾ ਹੈ ਅਤੇ ਡੈਮ ’ਚ ਪਾਣੀ ਦੇ ਪੱਧਰ ’ਚ ਕਾਫ਼ੀ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ।

ਇਸ ਦੇ ਨਾਲ ਹੀ ਡੈਮ ਦੇ ਪਾਵਰ ਪਲਾਂਟ ’ਚ ਬਿਜਲੀ ਦੀ ਉਤਪਾਦਨ ਵੀ ਘੱਟ ਹੋ ਗਈ ਹੈ। ਹਿਮਾਚਲ ਤੋਂ ਆਉਣ ਵਾਲੀ ਸਤਲੁਜ, ਬਿਆਲ ਤੇ ਰਾਵੀ ਨਦੀਆਂ ਤੋਂ ਇਸ ਵਾਰ ਪਾਣੀ ਦੀ ਆਮਦ ’ਚ ਕਮੀ ਬਰਕਰਾਰ ਹੈ। ਇਸ ਕਾਰਨ ਭਾਖੜਾ ਬੰਨ੍ਹ ਦਾ ਪਾਣੀ ਪੱਧਰ 54.96 ਫੁੱਟ ਘੱਟ ਹੋ ਚੁੱਕਿਆ ਹੈ। ਭਾਖੜਾ ਡੈਮ ਦੀ ਆਮ ਜਲ ਭੰਡਾਰਨ ਸਮਰੱਥਾ 1680 ਫੁੱਟ ਹੈ।

ਪਾਣੀ ਦੇ ਪੱਧਰ ’ਚ 54.96 ਫੁੱਟ ਦੀ ਕਮੀ
ਜ਼ਿਕਰਯੋਗ ਹੈ ਕਿ ਇਸ ਸਮੇਂ ਪਾਣੀ ਦਾ ਪੱਧਰ 1535.24 ਫੁੱਟ ਹੈ, ਜਦੋਂਕਿ ਪਿਛਲੇ ਸਾਲ ਅੱਜ ਦੇ ਦਿਨ ਜਲ ਪੱਧਰ 1590.20 ਫੁੱਟ ਸੀ। ਕਰੀਬ ਇਕ ਹਫ਼ਤੇ ’ਚ ਪਹਿਲਾਂ ਪਾਣੀ ਦੀ ਆਮਦ ’ਚ ਲਗਪਗ ਕਰੀਬ 25000 ਕਿਊਸਿਕ ਤਕ ਦੀ ਕਮੀ ਆ ਚੁੱਕੀ ਸੀ। ਪਰ ਪਿਛਲੇ ਦੋ ਦਿਨਾਂ ਤੋਂ ਹਿਮਾਚਲ ’ਚ ਹੋਈ ਬਾਰਸ਼ ਕਾਰਨ ਆਮਦ ਦਾ ਗ੍ਰਾਫ਼ 40118 ਕਿਊਸਿਕ ਤਕ ਪਹੁੰਚ ਗਿਆ ਹੈ। ਪਿਛਲੇ ਸਾਲ ਅੱਜ ਦੇ ਦਿਨ ਪਾਣੀ ਦੀ ਆਮਦ 42429 ਕਿਊਸਿਕ ਸੀ।


ਡੈਮ ’ਚ ਪਾਣੀ ਦੇ ਜ਼ਰੂਰੀ ਪੱਧਰ ਨੂੰ ਪੂਰਾ ਰੱਖਣ ਲਈ ਇਸ ਸਮੇਂ ਘੱਟ ਪਾਣੀ ਛੱਡਿਆ ਜਾ ਰਿਹਾ ਹੈ। ਅਜੇ ਡੈਮ ਤੋਂ ਕਰੀਬ 32183 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਪਿਛਲੇ ਸਾਲ ਪਾਣੀ 30080 ਕਿਊਸਿਕ ਤਕ ਛੱਡਿਆ ਜਾ ਰਿਹਾ ਸੀ। ਪਾਣੀ ਘੱਟ ਛੱਡੇ ਜਾਣ ਕਾਰਨ ਹੀ ਭਾਖੜਾ ਡੈਮ ਦੇ ਪਾਵਰ ਪਲਾਂਟਾਂ ਤੋਂ ਬਿਜਲੀ ਦਾ ਉਤਪਾਦਨ ਘੱਟ ਹੋ ਚੁੱਕਿਆ ਹੈ।

24 ਘੰਟਿਆਂ ’ਚ ਬਿਜਲੀ ਦਾ ਉਤਪਾਦਲ 197.44 ਲੱਖ ਯੂਨਿਟ – ਬੀਬੀਐੱਮਬੀ ਦੇ ਕੰਟਰੋਲ ਰੂਮ ’ਚ ਸ਼ੁੱਕਰਵਾਰ ਤੜਕੇ ਛੇ ਵਜੇ ਦੇ ਦਰਜ ਅੰਕੜਿਆਂ ਅਨੁਸਾਰ, 24 ਘੰਟਿਆਂ ’ਚ ਬਿਜਲੀ ਦਾ ਉਤਪਾਦਲ 197.44 ਲੱਖ ਯੂਨਿਟ ਕੀਤਾ ਗਿਆ ਹੈ। ਪਿਛਲੇ ਸਾਲ ਬਿਜਲੀ ਉਤਪਾਦਨ ਦਾ ਇਹ ਗ੍ਰਾਫ਼ 213.09 ਲੱਖ ਯੂਨਿਟ ਸੀ। ਕਿਹਾ ਜਾ ਸਕਦਾ ਹੈ ਕਿ ਪਾਣੀ ਦੀ ਆਮਦ ਘੱਟ ਹੋਣ ਕਾਰਨ ਹੀ 24 ਘੰਟਿਆਂ ਦੌਰਾਨ ਬਿਜਲੀ ਉਤਪਾਦਨ ਪਿਛਲੇ ਸਾਲ ਦੀ ਤੁਲਨਾ ’ਚ 16.65 ਲੱਖ ਯੂਨਿਟ ਘੱਟ ਹੋ ਸਕਿਆ ਹੈ।

Leave a Reply

Your email address will not be published. Required fields are marked *