ਪੰਜਾਬ ਦੇ ਨੌਜਵਾਨ ਨੇ ਬਣਾ ਤਾ ਅਜਿਹਾ ਜੁਗਾੜ ਸਾਰੀ ਦੁਨੀਆਂ ਤੇ ਹੋ ਗਈ ਚਰਚਾ – ਤਾਜਾ ਵੱਡੀ ਖਬਰ

ਵਿਸ਼ਵ ਭਰ ਵਿੱਚ ਲੋਕ ਪੈਸੇ ਬਚਾਉਣ ਲਈ ਕਾਫੀ ਸਾਰੇ ਜੁਗਾੜ ਕਰਦੇ ਹਨ, ਅਤੇ ਜੁਗਾੜ ਲਗਾਉਣ ਵਿਚ ਭਾਰਤ ਪਹਿਲੇ ਸਥਾਨ ਤੇ ਹੈ। ਭਾਰਤੀਆਂ ਵੱਲੋਂ ਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜਾਂ ਦਾ ਇਸਤੇਮਾਲ ਕਰਕੇ ਕਾਫੀ ਵਧੀਆ ਵਧੀਆ ਉਪਕਰਣ ਜੁਗਾੜ ਲਗਾ ਕੇ ਤਿਆਰ ਕੀਤੇ ਜਾਂਦੇ ਹਨ, ਜਿਸ ਤੋਂ ਪੂਰਾ ਵਿਸ਼ਵ ਪ੍ਰਭਾਵਿਤ ਹੈ।

ਭਾਰਤੀ ਲੋਕਾਂ ਦੁਆਰਾ ਆਏ ਦਿਨ ਹੀ ਬਹੁਤ ਸਾਰੀਆਂ ਚੀਜਾਂ ਘੱਟ ਰੇਟ ਤੇ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਡੀ ਉਦਾਹਰਨ ਭਾਰਤ ਦੇ ਸਪੇਸ ਏਜੰਸੀ ਇਸਰੋ ਦੇ ਮੰਗਲ ਮਿਸ਼ਨ ਦੌਰਾਨ ਇਸਤੇਮਾਲ ਕੀਤੇ ਗਏ ਮੰਗਲਯਾਨ ਦੀ ਦਿੱਤੀ ਜਾ ਸਕਦੀ ਹੈ। ਇਸਰੋ ਦੁਆਰਾ ਹਾਲੀਵੁਡ ਦੇ ਫ਼ਿਲਮ ਤੋਂ ਵੀ ਘੱਟ ਬਜਟ ਵਿੱਚ ਮੰਗਲਯਾਨ ਤਿਆਰ ਕੀਤਾ ਗਿਆ ਸੀ ਜਿਸ ਦੀ ਪੂਰੇ ਵਿਸ਼ਵ ਵਿੱਚ ਸਰਾਹਣਾ ਕੀਤੀ ਜਾ ਰਹੀ ਹੈ।

ਪੰਜਾਬ ਦੇ ਮਲੇਰਕੋਟਲਾ ਤੋਂ ਇੱਕ ਅਜਿਹੇ ਹੀ ਕਿਸੇ ਜੁਗਾੜ ਦੀ ਖਬਰ ਸਾਹਮਣੇ ਆ ਰਹੀ ਹੈ, ਜਿਸ ਵਿਚ ਇਕ ਵਿਦਿਆਰਥੀ ਵੱਲੋਂ ਬੈਟਰੀ ਤੇ ਚੱਲਣ ਵਾਲੇ ਮੋਟਰਸਾਈਕਲ ਦੀ ਇਜ਼ਾਤ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਭਾਰਤ ਵਿਚ ਕੀਤੀ ਇਹ ਤਾਲਾਬੰਦੀ ਕਾਰਨ ਵਿਦਿਆਰਥੀ ਘਰਾਂ ਵਿਚ ਵਿਹਲੇ ਬੈਠੇ ਹੋਏ ਹਨ ਉਥੇ ਹੀ ਮਲੇਰਕੋਟਲਾ ਦੇ ਰਹਿਣ ਵਾਲੇ ਨੌਸ਼ਾਦ ਨਾਮਕ ਬਾਰ੍ਹਵੀਂ ਸ੍ਰੇਣੀ ਦੇ ਵਿਦਿਆਰਥੀ ਨੇ ਉਦੋਂ ਲੋਕਾਂ ਨੂੰ ਹੈਰਾਨ ਕਰ ਦਿੱਤਾ ਜਦੋਂ ਉਸ ਦੁਆਰਾ ਬੈਟਰੀ ਨਾਲ ਚੱਲਣ ਵਾਲੀ ਮੋਟਰਸਾਇਕਲ ਜੁਗਾੜ ਦੇ ਤਹਿਤ ਬਣਾਈ ਗਈ।

ਨੌਸ਼ਾਦ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੋਟਰਸਾਈਕਲ ਨੂੰ ਬਣਾਉਣ ਤੇ ਉਸ ਦਾ 35 ਤੋਂ 40 ਹਜ਼ਾਰ ਰੁਪਏ ਖਰਚਾ ਆਇਆ ਅਤੇ ਦੋ ਮਹੀਨਿਆਂ ਦਾ ਸਮਾਂ ਲੱਗਾ ਹੈ ਕਿਉਂਕਿ ਇਸ ਮੌਕੇ ਸ਼ਹਿਰ ਵਿੱਚ ਇਸਤੇਮਾਲ ਹੋਣ ਵਾਲਾ ਕੁੱਝ ਸਮਾਨ ਮਹਿੰਗੀ ਕੀਮਤ ਤੇ ਪ੍ਰਾਪਤ ਹੋਇਆ ਹੈ। ਮੋਟਰ ਸਾਇਕਲ ਬਾਰੇ ਉਨ੍ਹਾਂ ਦੱਸਿਆ ਕਿ ਇਸ ਨੂੰ 7 ਤੋਂ 8 ਘੰਟਿਆਂ ਦੇ ਵਿੱਚ ਚਾਰਜ ਕੀਤਾ ਜਾ ਸਕਦਾ ਹੈ ਅਤੇ ਇਸ ਬੈਟਰੀ ਨਾਲ ਇਹ ਮੋਟਰਸਾਈਕਲ 60 ਕਿਲੋਮੀਟਰ ਦੇ ਕਰੀਬ ਤੱਕ ਚੱਲ ਸਕਦਾ ਹੈ ਅਤੇ ਇਸ ਵਿੱਚ ਫਿਟ ਕੀਤੀ ਗਈ ਬੈਟਰੀ 48 ਵੋਲਟੇਜ ਦੀ ਹੈ।

ਨੌਸ਼ਾਦ ਨੇ ਪੈਟਰੋਲ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਧਿਆਨ ਵਿੱਚ ਰੱਖ ਕੇ ਇਸ ਬੈਟਰੀ ਵਾਲੇ ਮੋਟਰ ਸਾਈਕਲ ਨੂੰ ਬਣਾਉਣ ਲਈ ਇੰਟਰਨੈੱਟ ਦੀ ਸਹਾਇਤਾ ਲਈ ਅਤੇ ਕੁਝ ਸਮਾਨ ਕਬਾੜ ਤੋਂ ਅਤੇ ਕੁਝ ਆਨਲਾਈਨ ਮੰਗਵਾਇਆ। ਕਈ ਸਾਰੀਆਂ ਨਿੱਜੀ ਕੰਪਨੀਆਂ ਵੱਲੋਂ ਨੌਸ਼ਾਦ ਨੂੰ ਇਹੋ ਜਿਹੇ ਵਾਹਨ ਤਿਆਰ ਕਰਨ ਲਈ ਆਫਰਾਂ ਵੀ ਦਿੱਤੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *